ਮੌਨਸੂਨ ਦੌਰਾਨ ਦੇਸ਼ ਹਿਮਾਚਲ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦੀਆਂ ਨਦੀਆਂ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ। ਕਸ਼ਮੀਰ ਦੇ ਉਧਮਪੁਰ ਜ਼ਿਲੇ ਦੇ ਦਾਰਸੂ ਖੇਤਰ ਵਿੱਚ ਨਵੀ ਨਦੀ ਵਿੱਚ ਅਚਾਨਕ ਪਾਣੀ ਦੇ ਵਹਾਅ ਤੇਜ਼ ਹੋ ਗਿਆ। ਇਸ ਦੌਰਾਨ ਇੱਕ ਨਾਬਾਲਗ ਲੜਕੀ ਇਸ ਵਹਾਅ ਵਿੱਚ ਵਹਿ ਗਈ ਤੇ ਬਚਣ ਲਈ ਜਦੋਜਹਿਦ ਕਰਨ ਲੱਗੀ। ਨਦੀ ਦੇ ਵਿਚਕਾਰ ਇੱਕ ਤੇਜ਼ ਹੜ੍ਹ ਵਿੱਚ ਫਸਣ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਸਟੇਟ ਡਿਜਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੇ ਜਵਾਨਾਂ ਅਤੇ ਪੁਲਿਸ ਦੁਆਰਾ ਨਾਬਾਲਗ ਲੜਕੀ ਨੂੰ ਬਚਾਇਆ ਗਿਆ। #WATCH | J&K: Minor girl rescued by State Disaster Response Force (SDRF) personnel and Udhampur Police after she was caught in a flash flood in the middle of swollen Tawi river in Darsoo area of Udhampur district. pic.twitter.com/Hy24FNbZAt — ANI (@ANI) July 29, 2021 ਇਸ ਸਬੰਧ ਵਿੱਚ ਉਧਮਪੁਰ ਦੇ ਐਸਐਸਪੀ ਸਰਗੁਨ ਸ਼ੁਕਲਾ ਨੇ ਕਿਹਾ ਕਿ ਨਾਬਾਲਗ ਲੜਕੀ ਦੇ ਹੜ੍ਹ ਵਿੱਚ ਫਸਣ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ, ਐਸਡੀਆਰਐਫ ਦੇ ਹਿੱਸੇ ਦੇ ਨਾਲ ਨਾਲ ਸਾਡੀ ਜੰਮੂ ਅਤੇ ਕਸ਼ਮੀਰ ਪੁਲਿਸ ਵੀ ਹਰਕਤ ਵਿੱਚ ਆ ਗਈ। ਇਕ ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਉਸਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।