ਗੇਟਵੇ ਆਫ ਇੰਡੀਆ ਵਿਖੇ ਸਮੁੰਦਰ ਵਿੱਚ ਡਿੱਗੀ ਔਰਤ ਨੂੰ 50 ਸਾਲਾ ਫੋਟੋਗ੍ਰਾਫਰ ਨੇ ਬਚਾ ਲਿਆ

News18 Punjabi | News18 Punjab
Updated: July 13, 2021, 3:00 PM IST
share image
ਗੇਟਵੇ ਆਫ ਇੰਡੀਆ ਵਿਖੇ ਸਮੁੰਦਰ ਵਿੱਚ ਡਿੱਗੀ ਔਰਤ ਨੂੰ 50 ਸਾਲਾ ਫੋਟੋਗ੍ਰਾਫਰ ਨੇ ਬਚਾ ਲਿਆ
ਗੇਟਵੇ ਆਫ ਇੰਡੀਆ ਵਿਖੇ ਸਮੁੰਦਰ ਵਿੱਚ ਡਿੱਗੀ ਔਰਤ ਨੂੰ 50 ਸਾਲਾ ਫੋਟੋਗ੍ਰਾਫਰ ਨੇ ਬਚਾ ਲਿਆ

Brave photographer rescued a woman : ਵੀਡੀਓ ਵਿਚ ਔਰਤ ਨੂੰ ਸਮੁੰਦਰ ਵਿਚ ਡਿੱਗਦਿਆਂ ਦਿਖਿਆ ਜਾ ਸਕਦਾ ਹੈ। ਗੁਲਾਬਚੰਦ ਗੋਂਡ ਨਾਮ ਦੇ 50 ਸਾਲਾ ਫੋਟੋਗ੍ਰਾਫਰ ਨੇ ਉਸ ਨੂੰ ਡਿੱਗਦਿਆਂ ਵੇਖਿਆ ਅਤੇ ਤੁਰੰਤ ਉਸਨੂੰ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ।

  • Share this:
  • Facebook share img
  • Twitter share img
  • Linkedin share img
ਮੁੰਬਈ ਦੇ ਗੇਟਵੇਅ ਆਫ ਇੰਡੀਆ ਵਿਖੇ ਇਕ ਫੋਟੋਗ੍ਰਾਫਰ ਨੇ ਇਕ 30 ਸਾਲਾ ਔਰਤ ਨੂੰ ਡੁੱਬਣੋਂ ਬਚਾ ਲਿਆ। ਇਹ ਔਰਤ ਸੋਮਵਾਰ ਨੂੰ ਹੋਟਲ ਤਾਜ ਮਹਿਲ ਪੈਲੇਸ ਦੇ ਸਾਮ੍ਹਣੇ ਸੇਫਟੀ ਦੀਵਾਰ 'ਤੇ ਬੈਠੀ ਸੀ ਅਤੇ 20 ਫੁੱਟ ਹੇਠਾਂ ਸਮੁੰਦਰ ਵਿਚ ਡਿੱਗ ਗਈ।

ਇਕ ਵੀਡੀਓ ਵਿਚ ਔਰਤ ਨੂੰ ਸਮੁੰਦਰ ਵਿਚ ਡਿੱਗਦਿਆਂ ਦਿਖਿਆ ਜਾ ਸਕਦਾ ਹੈ। ਗੁਲਾਬਚੰਦ ਗੋਂਡ ਨਾਮ ਦੇ 50 ਸਾਲਾ ਫੋਟੋਗ੍ਰਾਫਰ ਨੇ ਉਸ ਨੂੰ ਡਿੱਗਦਿਆਂ ਵੇਖਿਆ ਅਤੇ ਤੁਰੰਤ ਉਸਨੂੰ ਬਚਾਉਣ ਲਈ ਸਮੁੰਦਰ ਵਿੱਚ ਛਾਲ ਮਾਰ ਦਿੱਤੀ।
ਕੋਲਾਬਾ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਸਨੇ ਤੁਰੰਤ ਸਮੁੰਦਰ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬਦੀ ਔਰਤ ਦੀ ਜਾਨ ਬਚਾ ਲਈ। ਬਾਅਦ ਵਿਚ ਸਥਾਨਕ ਪੁਲਿਸ ਦੇ ਨਾਲ ਵੇਖ ਰਹੇ ਲੋਕਾਂ ਨੇ ਉਸ ਦਾ ਇਕ ਲਾਈਫ ਸੇਵਿੰਗ(lifebuoy) ਉਸ ਵੱਲ ਸੁੱਟ ਦਿੱਤਾ ਅਤੇ ਉਸਨੂੰ ਸੁਰੱਖਿਅਤ ਬਚਾ ਲਿਆ ਗਿਆ।

ਕੋਲਾਬਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਸਨੂੰ ਡਾਕਟਰੀ ਜਾਂਚ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਕੋਲਾਬਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਖਾਰ ਦੀ ਵਸਨੀਕ ਔਰਤ ਸਸਸੂਨ ਡੌਕ ਤੇ ਮੱਛੀ ਖਰੀਦਣ ਆਈ ਸੀ।
Published by: Sukhwinder Singh
First published: July 13, 2021, 3:00 PM IST
ਹੋਰ ਪੜ੍ਹੋ
ਅਗਲੀ ਖ਼ਬਰ