ਜੰਮੂ ਕਸ਼ਮੀਰ ’ਚ ਸੈਨਾ ਦੇ ਜਵਾਨਾਂ ਦੀ ਇਹ ਵੀਡੀਓ ਵੇਖ ਕੇ ਤੁਸੀਂ ਵੀ ਸਲਾਮ ਕਰੋਗੇ

News18 Punjabi | News18 Punjab
Updated: March 12, 2021, 8:57 PM IST
share image
ਜੰਮੂ ਕਸ਼ਮੀਰ ’ਚ ਸੈਨਾ ਦੇ ਜਵਾਨਾਂ ਦੀ ਇਹ ਵੀਡੀਓ ਵੇਖ ਕੇ ਤੁਸੀਂ ਵੀ ਸਲਾਮ ਕਰੋਗੇ
ਜੰਮੂ ਕਸ਼ਮੀਰ ’ਚ ਸੈਨਾ ਦੇ ਜਵਾਨਾਂ ਦੀ ਇਹ ਵੀਡੀਓ ਵੇਖ ਕੇ ਤੁਸੀਂ ਵੀ ਸਲਾਮ ਕਰੋਗੇ

ਜੰਮੂ- ਸਰਹੱਦ 'ਤੇ ਤਾਇਨਾਤ ਹਥਿਆਰਬੰਦ ਫੌਜਾਂ ਦੇਸ਼ ਦੀ ਰੱਖਿਆ ਹੀ ਨਹੀਂ ਕਰਦੀਆਂ, ਉਹ ਦੇਸ਼ ਦੇ ਆਮ ਨਾਗਰਿਕਾਂ ਦੇ ਦੁੱਖ ਦੂਰ ਕਰਨ ਮਦਦਗਾਰ ਬਣਦੇ ਹਨ। ਬਹਾਦਰ ਸਿਪਾਹੀਆਂ ਨੂੰ ਕਈ ਵਾਰ ਬੰਦੂਕ ਛੱਡਣੀ ਪੈਂਦੀ ਹੈ ਅਤੇ ਨਾਗਰਿਕਾਂ ਨੂੰ ਹੋਰ ਤਰੀਕਿਆਂ ਨਾਲ ਵੀ ਸਹਾਇਤਾ ਕਰਨੀ ਪੈਂਦੀ ਹੈ।

  • Share this:
  • Facebook share img
  • Twitter share img
  • Linkedin share img
ਜੰਮੂ- ਸਰਹੱਦ 'ਤੇ ਤਾਇਨਾਤ ਹਥਿਆਰਬੰਦ ਫੌਜਾਂ ਦੇਸ਼ ਦੀ ਰੱਖਿਆ ਹੀ ਨਹੀਂ ਕਰਦੀਆਂ, ਉਹ ਦੇਸ਼ ਦੇ ਆਮ ਨਾਗਰਿਕਾਂ ਦੇ ਦੁੱਖ ਦੂਰ ਕਰਨ ਮਦਦਗਾਰ ਬਣਦੇ ਹਨ। ਬਹਾਦਰ ਸਿਪਾਹੀਆਂ ਨੂੰ ਕਈ ਵਾਰ ਬੰਦੂਕ ਛੱਡਣੀ ਪੈਂਦੀ ਹੈ ਅਤੇ ਨਾਗਰਿਕਾਂ ਨੂੰ ਹੋਰ ਤਰੀਕਿਆਂ ਨਾਲ ਵੀ ਸਹਾਇਤਾ ਕਰਨੀ ਪੈਂਦੀ ਹੈ। ਇਸਦਾ ਇਕ ਨਮੂਨਾ ਸ਼ੁੱਕਰਵਾਰ ਨੂੰ ਦੇਖਣ ਨੂੰ ਮਿਲਿਆ, ਜਦੋਂ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਵਿਚ ਇਕ ਗਰਭਵਤੀ ਔਰਤ ਨੂੰ ਸਿਪਾਹੀਆਂ ਨੇ ਆਪਣੇ ਮੋਢੇ  'ਤੇ ਬਿਠਾ ਕੇ ਹਸਪਤਾਲ ਪਹੁੰਚਾਇਆ।

ਨਿਊਜ਼ ਏਜੰਸੀ ਏਐਨਆਈ ਨੇ ਸ਼ੁੱਕਰਵਾਰ ਨੂੰ ਸੈਨਾ ਦੇ ਜਵਾਨਾਂ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਏਜੰਸੀ ਦੇ ਅਨੁਸਾਰ ਵੀਡੀਓ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੀ ਹੈ। ਜਾਣਕਾਰੀ ਅਨੁਸਾਰ ਸੈਨਾ ਦੇ ਜਵਾਨ ਇੱਕ ਗਰਭਵਤੀ ਔਰਤ ਨੂੰ ਆਪਣੇ ਮੋਢਿਆਂ 'ਤੇ ਬਿਠਾ ਕੇ ਬਰਫ ਨਾਲ ਢੱਕੀਆਂ ਸੜਕਾਂ ਵਿਚਕਾਰ ਹਸਪਤਾਲ ਲੈ ਗਏ। ਵੀਡੀਓ ਵਿਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਜਵਾਨ ਇਕ ਮੰਜੀ ਦੀ ਮਦਦ ਨਾਲ ਔਰਤ ਨੂੰ ਚੁੱਕ ਕੇ ਬਰਫ਼ ਵਿੱਚੋਂ ਲੰਘ ਰਹੇ ਹਨ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜਵਾਨ ਆਮ ਲੋਕਾਂ ਦੀ ਮਦਦ ਲਈ ਅੱਗੇ ਆਏ ਹੋਣ। ਕੁਝ ਦਿਨ ਪਹਿਲਾਂ ਸਿਪਾਹੀ ਅਨੰਤਨਾਗ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਫੌਜ ਨੂੰ ਇਲਾਕੇ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਇਸ ਸਮੇਂ ਦੌਰਾਨ, ਫੌਜ ਨੂੰ ਇੱਕ 11 ਸਾਲਾ ਲੜਕੀ ਦੀ ਬਿਮਾਰੀ ਬਾਰੇ ਪਤਾ ਲੱਗਿਆ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਇਸ ਜਾਣਕਾਰੀ ਤੋਂ ਬਾਅਦ ਆਪ੍ਰੇਸ਼ਨ ਰੋਕ ਕੇ ਲੜਕੀ ਦੀ ਮਦਦ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਏਜੰਸੀ ਦੀ ਰਿਪੋਰਟ ਦੇ ਅਨੁਸਾਰ ਸਿਪਾਹੀਆਂ ਸਮੇਤ ਇੱਕ ਮੈਡੀਕਲ ਅਧਿਕਾਰੀ ਲੜਕੀ ਦੀ ਦੇਖਭਾਲ ਲਈ ਭੇਜਿਆ ਗਿਆ ਸੀ।
Published by: Ashish Sharma
First published: March 12, 2021, 6:31 PM IST
ਹੋਰ ਪੜ੍ਹੋ
ਅਗਲੀ ਖ਼ਬਰ