ਅਣਮਨੁੱਖੀ ਕਾਰੇ ਦਾ VIDEO: ਚੋਣਾਂ ‘ਚ ਸਾਥ ਦੇਣ ਤੋਂ ਕੀਤੀ ਨਾਂਹ ਤਾਂ ਸਾਬਕਾ ਮੁਖੀ ਨੇ ਦਲਿਤ ਨੂੰ ਪਹਿਲਾਂ ਕੁੱਟਿਆ, ਫੇਰ ਚਟਵਾਇਆ ਥੁੱਕ

News18 Punjabi | News18 Punjab
Updated: April 13, 2021, 12:34 PM IST
share image
ਅਣਮਨੁੱਖੀ ਕਾਰੇ ਦਾ VIDEO: ਚੋਣਾਂ ‘ਚ ਸਾਥ ਦੇਣ ਤੋਂ ਕੀਤੀ ਨਾਂਹ ਤਾਂ ਸਾਬਕਾ ਮੁਖੀ ਨੇ ਦਲਿਤ ਨੂੰ ਪਹਿਲਾਂ ਕੁੱਟਿਆ, ਫੇਰ ਚਟਵਾਇਆ ਥੁੱਕ
ਦਰਿੰਦਗੀ ਦਾ VIDEO: ਦਲਿਤ ਨੂੰ ਸਾਬਕਾ ਮੁਖੀ ਨੇ ਪਹਿਲਾਂ ਕੁੱਟਿਆ, ਫੇਰ ਚਟਵਾਇਆ ਥੁੱਕ

ਦਲਿਤ ਨੌਜਵਾਨਾਂ ਨੇ ਆਗਾਮੀ ਪੰਚਾਇਤੀ ਚੋਣਾਂ (Bihar Mukhia Election) ਵਿੱਚ ਸਾਬਕਾ ਮੁਖੀ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ‘ਤੇ ਸਾਬਕਾ ਮੁਖੀ ਅਤੇ ਉਸਦੇ ਸਮਰਥਕਾਂ ਨੇ ਆਪਣੇ ਦੇ ਹੋਰਾਂ ਥੁੱਕਿਆ ਥੁੱਕ ਚਟਵਾਇਆ । ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

  • Share this:
  • Facebook share img
  • Twitter share img
  • Linkedin share img
ਬਿਹਾਰ ਦੇ ਗਿਆ ਵਿੱਚ ਇੱਕ ਦਲਿਤ ਨੌਜਵਾਨ ਨਾਲ ਸਾਬਕਾ ਸਰਪੰਚ ਅਤੇ ਉਸਦੇ ਸਮਰਥਕਾਂ ਘਿਣੌਣਾ ਕੰਮ ਕੀਤਾ ਹੈ। ਜ਼ਿਲ੍ਹੇ ਦੇ ਵਜ਼ੀਰਗੰਜ ਬਲਾਕ ਦੀ ਘੂਰੀਆਣਾ ਪੰਚਾਇਤ ਦੇ ਸਾਬਕਾ ਮੁਖੀ ਅਭੈ ਕੁਮਾਰ ਸਿੰਘ ਨੇ ਦਲਿਤ ਨੌਜਵਾਨ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਅਣਮਨੁੱਖੀ ਸਲੂਕ ਕੀਤਾ। ਦਲਿਤ ਨੌਜਵਾਨਾਂ ਨੇ ਆਗਾਮੀ ਪੰਚਾਇਤੀ ਚੋਣਾਂ (Bihar Mukhia Election) ਵਿੱਚ ਸਾਬਕਾ ਮੁਖੀ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ‘ਤੇ ਸਾਬਕਾ ਮੁਖੀ ਅਤੇ ਉਸਦੇ ਸਮਰਥਕਾਂ ਨੇ ਆਪਣੇ ਦੇ ਹੋਰਾਂ ਥੁੱਕਿਆ ਥੁੱਕ ਚਟਵਾਇਆ । ਇਸ ਸਾਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਬਹੁਤ ਸਾਰੇ ਲੋਕ ਦਿਖਾਈ ਦੇ ਰਹੇ ਹਨ ਜੋ ਥੁੱਕਣ ਚਟਵਾਉਣ ਉੱਤੇ ਜ਼ੋਰ ਦੇ ਰਹੇ ਹਨ।

ਇਸ ਘਟਨਾ ਤੋਂ ਬਾਅਦ ਪੀੜਤ ਨੌਜਵਾਨ ਵੱਲੋਂ ਇੱਕ ਵੱਖਰੀ ਵੀਡੀਓ ਬਣਾਈ ਗਈ ਤੇ ਇਨਸਾਫ ਦੀ ਮੰਗ ਕੀਤੀ ਰਹੀ ਹੈ। ਨੌਜਵਾਨ ਨੇ ਵੀਡੀਓ ਵਿਚ ਕਿਹਾ ਕਿ ਮੈਨੂੰ ਮੁਖੀਆ ਵੱਲੋਂ ਜਬਰਦਸਤੀ ਥੁੱਕ ਚਟਵਾਇਆ ਗਿਆ। ਇਸਦੇ ਨਾਲ ਹੀ ਰਾਤ ਨੂੰ ਘਰ ਆ ਕੇ ਮੇਰੇ ਪਰਿਵਾਰ ਦੀ ਕੁੱਟਮਾਰ ਵੀ ਕੀਤੀ ਗਈ।

ਦੁਖੀ ਨੌਜਵਾਨ ਨੇ ਦੱਸਿਆ ਕਿ ਉਸਨੂੰ ਸਾਬਕਾ ਮੁਖੀ ਨੇ ਆਗਾਮੀ ਪੰਚਾਇਤੀ ਚੋਣਾਂ ਵਿੱਚ ਇਕੱਠੇ ਰਹਿਣ ਅਤੇ ਚੋਣ ਪ੍ਰਚਾਰ ਕਰਨ ਲਈ ਕਿਹਾ ਗਿਆ ਸੀ, ਜਿਸ ਤੋਂ ਮੈਂ ਇਨਕਾਰ ਕਰ ਦਿੱਤਾ ਸੀ, ਜਿਸ ਕਰਕੇ ਮੈਨੂੰ ਘਰ ਬੁਲਾਇਆ ਗਿਆ ਅਤੇ ਕੁੱਟਿਆ ਗਿਆ। ਇਸ ਤੋਂ ਬਾਅਦ ਥੁੱਕ ਚਟਵਾਇਆ ਗਿਆ ਤੇ ਡੰਡ ਬੈਠਕਾਂ ਲ਼ਗਵਾਈਆਂ।

ਵਾਇਰਲ ਹੋਈ ਵੀਡੀਓ ਨੂੰ ਐਸਐਸਪੀ ਆਦਿੱਤਿਆ ਕੁਮਾਰ ਨੂੰ ਮਿਲੀ।  ਐਸਐਸਪੀ ਨੇ ਤੁਰੰਤ ਕਾਰਵਾਈ ਕੀਤੀ ਅਤੇ ਵਜ਼ੀਰਗੰਜ ਥਾਣੇ ਦੀ ਪੁਲਿਸ ਨੂੰ ਵਾਇਰਲ ਵੀਡੀਓ ਦੇ ਅਧਾਰ ਤੇ ਸਾਰਿਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ। ਵਜ਼ੀਰਗੰਜ ਥਾਣੇ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਵਿੱਚ ਸ਼ਾਮਲ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ, ਹਾਲਾਂਕਿ ਹੋਰ ਵੀ ਬਹੁਤ ਸਾਰੇ ਲੋਕ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Published by: Sukhwinder Singh
First published: April 13, 2021, 12:33 PM IST
ਹੋਰ ਪੜ੍ਹੋ
ਅਗਲੀ ਖ਼ਬਰ