Viral Video: ਅਕਸਰ ਦੇਖਿਆ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚ ਦੇਸੀ ਇਲਾਜ, ਦੇਸੀ ਦਵਾਈਆਂ ਬਹੁਤ ਮਸ਼ਹੂਰ ਹਨ। ਪਰ ਖਤਰਾ ਇਸ ਗੱਲ ਦਾ ਹੁੰਦਾ ਹੈ ਕਿ ਕਈ ਵਾਰ ਕੁਝ ਰਾਹ ਜਾਂਦੇ ਡਾਕਟਰਾਂ ਇਲਾਜ ਕਰਵਾ ਲੈਂਦੇ ਹਨ ਅਤੇ ਨਤੀਜੇ ਵਜੋਂ ਕਿਸੇ ਨਵੀਂ ਬਿਮਾਰ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇਸੀ ਇਲਾਜ ਦੇ ਨਾਂ ਤੇ ਰਾਹ ਜਾਂਦੇ ਡਾਕਟਰ ਵੀ ਲੋਕਾਂ ਨੂੰ ਮੂਰਖ ਬਣਾ ਰਹੇ ਹਨ।
ਇਸ ਨਾਲ ਸੰਬੰਧਤ ਹੀ ਇਕ ਤਾਜ਼ਾ ਮਿਸਾਲ ਤੁਹਾਨੂੰ ਇਸ ਵਾਇਰਲ ਵੀਡੀਓ ਨੂੰ ਦੇਖ ਕੇ ਮਿਲੇਗੀ। ਇਸ ਡਾਕਟਰ ਕੋਲ ਪੇਟ ਦਾ ਇਲਾਜ ਕਰਵਾਉਣ ਲਈ ਲੋਕਾਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਅੱਜਕੱਲ੍ਹ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੇਟ ਦੀ ਗੈਸ ਦੀ ਸਮੱਸਿਆ ਹੈ। ਇਸ ਕਰਕੇ ਡਾਕਟਰ ਕੋਲ ਮਰੀਜ਼ਾਂ ਦੀ ਭੀੜ ਲੱਗੀ ਰਹਿੰਦੀ ਹੈ। ਪਰ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਇਹ ਇਲਾਜ ਕਿਵੇਂ ਦਾ ਹੋ ਰਿਹਾ ਹੈ।
ਜਿਵੇ ਤੁਸੀਂ ਇਸ ਵੀਡੀਓ 'ਚ ਦੇਖ ਸਕਦੇ ਹੋ ਕਿ ਕਿਵੇਂ ਇਹ ਡਾਕਟਰ ਆਪਣੇ ਮਰੀਜ਼ ਨੂੰ ਲੱਕੜ ਦੇ ਡੰਡੇ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਉਸਨੂੰ "ਗੈਸ ਲਾਕ" ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿਉਂਕਿ ਉਹ ਲੱਕੜ ਦੀ ਸੋਟੀ ਨਾਲ ਪੇਟ 'ਤੇ ਮਾਰਦਾ ਹੈ। ਫਿਰ ਕੁਝ ਹੀ ਸਕਿੰਟਾਂ ਵਿੱਚ ਮਰੀਜ਼ ਦੇ ਪੇਟ 'ਤੇ ਹੱਥ ਰੱਖ ਕੇ ਕਹਿੰਦਾ ਹੈ, "ਗੈਸ ਖਤਮ ਹੋ ਗਈ" ਹੁਣ ਤੁਸੀਂ ਹੀ ਦੱਸੋ ਕਿਸੇ ਦਾ ਅਜਿਹਾ ਇਲਾਜ ਕਿਵੇਂ ਹੋ ਸਕਦਾ ਹੈ। ਦੱਸ ਦਈਏ ਕਿ ਇਹ ਵੀਡੀਓ ਕਿਸ ਸ਼ਹਿਰ ਦੀ ਹੈ ਅਤੇ ਇਸ ਡਾਕਟਰ ਦਾ ਕੀ ਨਾਮ ਹੈ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
@RetardedHurt as Doctor !! pic.twitter.com/U4CQgXU3T0
— Knight Rider (@iKnightRider19) October 16, 2022
ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਦੇ ਅਪਲੋਡ ਹੋਣ ਤੋਂ ਬਾਅਦ, ਇਸ ਨੂੰ 2 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡਿਆ ਤੇ ਖੂਬ ਟੀ ਨਾਲ ਵਾਇਰਲ ਹੋ ਰਹੀ ਹੈ। ਡਾਕਟਰ ਦੀ ਨਕਲ ਕਰਦੇ ਹੋਏ ਇਕ ਟਵਿਟਰ ਯੂਜ਼ਰ ਨੇ ਲਿਖਿਆ, ''ਗੈਸ ਗੈਸ ਗੈਸ.... ਕਈ ਲੋਕ ਇਸ 'ਤੇ ਮੀਮਜ਼ ਵੀ ਬਣਾ ਰਹੇ ਹਨ।
Gas gas gas as as ssssssss
Lock lock ock ock ck ck kkkkkk
Khatam hatam atam tam am aaaa
— shailendra (@hui_huii_huiii) October 16, 2022
— Mukul Goel (@goelsahabmukul) October 17, 2022
ਤੁਹਾਨੂੰ ਦੱਸ ਦੇਈਏ ਕਿ ਸਾਡੇ ਦੇਸ਼ ਵਿੱਚ ਅਜਿਹੇ ਕਈ ਇਲਾਜ ਚੱਲ ਰਹੇ ਹਨ। ਗਰੀਬ ਲੋਕ ਅਕਸਰ ਪੈਸਿਆਂ ਦੀ ਕਮੀ ਹੋਣ ਕਾਰਨ ਅਜਿਹੇ ਲੋਕਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ। ਖਾਸ ਤੌਰ 'ਤੇ ਅਜਿਹੇ ਬਹੁਤ ਸਾਰੇ ਬਾਬੇ ਹਨ ਜੋ ਸਿਰਫ ਅਤੇ ਸਿਰਫ ਇਲਾਜ ਦੇ ਨਾਮ 'ਤੇ ਪੈਸੇ ਲੈਂਦੇ ਹਨ ਅਤੇ ਠੱਗੀ ਕਰਦੇ ਹਨ ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਜਿਹੇ ਡਾਕਟਰ ਬਿਮਾਰੀ ਠੀਕ ਕਰਨ ਨਾ ਕਰਨ ਪਰ ਤੁਹਾਡੀ ਸਿਹਤ ਨਾਲ ਗੜਬੜੀ ਜਰੂਰ ਕਰ ਸਕਦੇ ਹਨ। ਤੁਹਾਨੂੰ ਠੀਕ ਕਰਨ ਦਾ ਦਾਅਵਾ ਕਰਨ ਵਾਲੇ ਪਖੰਡੀ ਬਾਬੇ, ਬਿਨਾਂ ਡਿਗਰੀ ਦੇ ਡਾਕਟਰ ਆਦਿ ਵਰਗੇ ਫਰੌਡ ਕਰਨ ਵਾਲਿਆਂ ਤੋਂ ਬਚਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Doctor, Viral news, Viral video