ਅੰਦੋਲਨਕਾਰੀਆਂ ਲਈ ਅਜੇ ਤਾਂ ਸੰਜਮ ਵਰਤ ਰਹੇ ਹਾਂ, ਜੇ ਹੱਦ ਉਲੰਘੀ ਤਾਂ ਸਖਤੀ ਵੀ ਵਰਤਾਂਗੇ: ਖੱਟਰ

News18 Punjabi | News18 Punjab
Updated: April 6, 2021, 5:55 PM IST
share image
ਅੰਦੋਲਨਕਾਰੀਆਂ ਲਈ ਅਜੇ ਤਾਂ ਸੰਜਮ ਵਰਤ ਰਹੇ ਹਾਂ, ਜੇ ਹੱਦ ਉਲੰਘੀ ਤਾਂ ਸਖਤੀ ਵੀ ਵਰਤਾਂਗੇ: ਖੱਟਰ
ਅੰਦੋਲਨਕਾਰੀਆਂ ਲਈ ਅਜੇ ਤਾਂ ਸੰਜਮ ਵਰਤ ਰਹੇ ਹਾਂ, ਜੇ ਹੱਦ ਉਲੰਘੀ ਤਾਂ ਸਖਤੀ ਵੀ ਵਰਤਾਂਗੇ: ਖੱਟਰ (file photo)

  • Share this:
  • Facebook share img
  • Twitter share img
  • Linkedin share img
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਲਈ ਅਜੇ ਸੰਜਮ ਤੋਂ ਕੰਮ ਲਿਆ ਜਾ ਰਿਹਾ ਹੈ ਪਰ ਜੇਕਰ ਉਨ੍ਹਾਂ ਨੇ ਸੀਮਾ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਖਤੀ ਵਰਤੀ ਜਾਵੇਗੀ। ਭਾਜਪਾ ਦੇ ਸਥਾਪਨਾ ਦਿਵਸ ਮੌਕੇ ਉਨ੍ਹਾਂ ਨੇ ਕਿਹਾ ਕਿ ਅੱਜ ਸੰਸਦ ਮੈਂਬਰ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਇਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲੇ ਸਾਡੇ ਆਪਣੇ ਲੋਕ ਹਨ, ਇਸ ਲਈ ਅਜੇ ਸੰਜਮ ਹੀ ਵਰਤਿਆ ਹੋਇਆ ਹੈ। ਜੇਕਰ ਹੱਦ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਸਖਤੀ ਵਰਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਅਸੀਂ ਸੂਬੇ ਵਿਚ ਅਮਨ ਦਾ ਮਾਹੌਲ ਬਣਾਉਣ ਲ਼ਈ ਹਰ ਕੋਸ਼ਿਸ਼ ਕਰ ਰਹੇ ਹਾਂ। ਵਿਰੋਧੀ ਧਿਰ ਦੀਆਂ ਸ਼ਰਾਰਤ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਮੰਡੀਆਂ ਵਿਚ ਪੁਖਤਾ ਇੰਤਜਾਮ ਕੀਤੇ ਗਏ ਹਨ।
Published by: Gurwinder Singh
First published: April 6, 2021, 5:52 PM IST
ਹੋਰ ਪੜ੍ਹੋ
ਅਗਲੀ ਖ਼ਬਰ