ਨਵੀਂ ਦਿੱਲੀ: Weather Update: ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਉੱਤਰੀ ਭਾਰਤ (North India) ਵਿੱਚ ਅਗਲੇ ਕੁਝ ਦਿਨਾਂ ਤੱਕ ਗਰਮੀ (Summer) ਤੋਂ ਥੋੜ੍ਹੀ ਰਾਹਤ ਮਿਲਣ ਵਾਲੀ ਹੈ। ਆਈਐਮਡੀ ਅਨੁਸਾਰ ਰਾਜਧਾਨੀ ਦਿੱਲੀ, ਪੰਜਾਬ (Punjab Weather), ਹਰਿਆਣਾ (Himachal Weather), ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ (Himachal Weather) ਵਿੱਚ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ, ਜਿਸ ਕਾਰਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਉੱਤਰੀ ਰਾਜਸਥਾਨ ਦੇ ਕੁਝ ਹਿੱਸਿਆਂ, ਪੰਜਾਬ, ਦਿੱਲੀ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਧੂੜ ਭਰੀ ਹਨੇਰੀ, ਤੂਫ਼ਾਨ ਵੀ ਆ ਸਕਦਾ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਤੂਫ਼ਾਨ ਦੇ ਨਾਲ ਮੀਂਹ (rain) ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਬਿਹਾਰ ਦੇ 31 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੂਫ਼ਾਨ ਦੀ ਯੈਲੋ ਅਲਰਟ ਜਾਰੀ ਕੀਤੀ ਹੈ। ਸੀਤਾਮੜੀ, ਮੁਜ਼ੱਫਰਪੁਰ, ਮਧੁਬਨੀ, ਮੁਜ਼ੱਫਰਪੁਰ, ਵੈਸ਼ਾਲੀ, ਸੁਪੌਲ, ਅਰਰੀਆ, ਕਿਸ਼ਨਗੰਜ, ਮਧੇਪੁਰਾ, ਸਹਰਸਾ, ਪੂਰਨੀਆ, ਕਟਿਹਾਰ, ਭਾਗਲਪੁਰ, ਬਾਂਕਾ, ਮੁੰਗੇਰ, ਜਮੁਈ, ਖਗੜੀਆ, ਸਰਨ, ਸੀਵਾਨ, ਗੋਪਾਲਗੰਜ, ਦੱਖਣੀ ਮੱਧ ਬਿਹਾਰ ਦੀ ਗੱਲ ਕਰਦੇ ਹੋਏ ਇੱਥੇ ਪਟਨਾ, ਗਯਾ , ਨਾਲੰਦਾ, ਨਵਾਦਾ, ਸ਼ੇਖਪੁਰਾ, ਬੇਗੂਸਰਾਏ, ਲਖੀਸਰਾਏ, ਜਹਾਨਾਬਾਦ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮੀਂਹ ਅਤੇ ਹਵਾ ਦੀ ਰਫ਼ਤਾਰ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ।
As intimated by IMD, a cyclonic circulation has developed around South Andaman sea & its neighboring areas. It is likely to be converted into low pressure area. It will be easier to predict its intensity once it gets developed: PK Jena, Special Relief Commissioner, Odisha (05.05) pic.twitter.com/twRhm284tN
— ANI (@ANI) May 5, 2022
ਓਡੀਸ਼ਾ ਦੇ ਵਿਸ਼ੇਸ਼ ਰਾਹਤ ਕਮਿਸ਼ਨਰ ਪੀਕੇ ਜੇਨਾ ਦੇ ਅਨੁਸਾਰ, ਜਿਵੇਂ ਕਿ ਆਈਐਮਡੀ ਦੁਆਰਾ ਸੂਚਿਤ ਕੀਤਾ ਗਿਆ ਹੈ, ਦੱਖਣੀ ਅੰਡੇਮਾਨ ਸਾਗਰ ਅਤੇ ਇਸ ਦੇ ਨਾਲ ਲੱਗਦੇ ਖੇਤਰਾਂ ਦੇ ਆਲੇ ਦੁਆਲੇ ਚੱਕਰਵਾਤੀ ਚੱਕਰ ਵਿਕਸਤ ਹੋ ਗਿਆ ਹੈ। ਇਹ ਘੱਟ ਦਬਾਅ ਵਾਲੇ ਖੇਤਰ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਹੈ। ਇੱਕ ਵਾਰ ਜਦੋਂ ਇਹ ਵਿਕਸਤ ਹੋ ਜਾਂਦਾ ਹੈ, ਤਾਂ ਇਸਦੀ ਤੀਬਰਤਾ ਦਾ ਅੰਦਾਜ਼ਾ ਲਗਾਉਣਾ ਆਸਾਨ ਹੋ ਜਾਵੇਗਾ। ਸਾਵਧਾਨੀ ਦੇ ਤੌਰ 'ਤੇ ਓਡੀਸ਼ਾ ਦੇ ਮਲਕਾਨਗਿਰੀ ਤੋਂ ਮਯੂਰਭੰਜ ਤੱਕ 18 ਜ਼ਿਲ੍ਹਿਆਂ ਦੇ ਕੁਲੈਕਟਰਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਬੰਗਾਲ ਦੀ ਖਾੜੀ 'ਚ ਸੰਭਾਵਿਤ ਚੱਕਰਵਾਤ ਕਾਰਨ ਲੋੜ ਪੈਣ 'ਤੇ ਸਥਿਤੀ ਨਾਲ ਨਜਿੱਠਣ ਲਈ 17 NDRF, 20 ODRAF ਅਤੇ ਫਾਇਰ ਸਰਵਿਸ ਵਿਭਾਗ ਦੀਆਂ 175 ਟੀਮਾਂ ਤਿਆਰ ਹਨ।
ਅਗਲੇ 24 ਘੰਟਿਆਂ ਦੌਰਾਨ ਦੱਖਣੀ ਕਰਨਾਟਕ, ਕੇਰਲ, ਤਾਮਿਲਨਾਡੂ, ਲਕਸ਼ਦੀਪ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਤ੍ਰਿਪੁਰਾ, ਮਨੀਪੁਰ, ਮਿਜ਼ੋਰਮ, ਮੇਘਾਲਿਆ, ਸਿੱਕਮ, ਓਡੀਸ਼ਾ ਦੇ ਕੁਝ ਹਿੱਸਿਆਂ ਦੇ ਨਾਲ-ਨਾਲ ਪੱਛਮੀ ਬੰਗਾਲ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ। ਤੱਟਵਰਤੀ ਆਂਧਰਾ ਪ੍ਰਦੇਸ਼, ਰਾਇਲਸੀਮਾ, ਝਾਰਖੰਡ, ਪੱਛਮੀ ਬੰਗਾਲ ਅਤੇ ਤੇਲੰਗਾਨਾ ਦੇ ਇੱਕ ਜਾਂ ਦੋ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਉੱਤਰੀ ਮੱਧ ਮਹਾਰਾਸ਼ਟਰ ਅਤੇ ਵਿਦਰਭ ਦੇ ਵੱਖ-ਵੱਖ ਹਿੱਸਿਆਂ 'ਚ ਗਰਮੀ ਦੀ ਲਹਿਰ ਪੈਦਾ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hot Weather, Life style, Weather