Weather Forecast: ਪੰਜਾਬ, ਹਰਿਆਣਾ ਸਣੇ ਉਤਰੀ ਭਾਰਤ ਦੇ ਕਈ ਇਲਾਕਿਆਂ 'ਚ ਮੀਂਹ ਦੀ ਚਿਤਾਵਨੀ...

News18 Punjabi | News18 Punjab
Updated: March 21, 2021, 9:23 AM IST
share image
Weather Forecast: ਪੰਜਾਬ, ਹਰਿਆਣਾ ਸਣੇ ਉਤਰੀ ਭਾਰਤ ਦੇ ਕਈ ਇਲਾਕਿਆਂ 'ਚ ਮੀਂਹ ਦੀ ਚਿਤਾਵਨੀ...
Weather: ਪੰਜਾਬ, ਹਰਿਆਣਾ ਸਣੇ ਉਤਰੀ ਭਾਰਤ ਦੇ ਕਈ ਇਲਾਕਿਆਂ 'ਚ ਮੀਂਹ ਦੀ ਚਿਤਾਵਨੀ (ਫੋਟੋ-IMD)

ਹੋਲੀ ਤੋਂ ਪਹਿਲਾਂ ਦੇਸ਼ ਭਰ ਵਿਚ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਉੱਤਰ ਤੋਂ ਲੈ ਕੇ ਮੱਧ ਭਾਰਤ ਤੱਕ, ਹਰ ਪਾਸੇ ਬਾਰਸ਼ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ ਪੱਛਮੀ ਭਾਰਤ ਵਿੱਚ ਸੋਮਵਾਰ ਤੋਂ ਬਾਰਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ।

  • Share this:
  • Facebook share img
  • Twitter share img
  • Linkedin share img
ਹੋਲੀ ਤੋਂ ਪਹਿਲਾਂ ਦੇਸ਼ ਭਰ ਵਿਚ ਮੌਸਮ ਦਾ ਮਿਜਾਜ਼ ਬਦਲਣ ਵਾਲਾ ਹੈ। ਉੱਤਰ ਤੋਂ ਲੈ ਕੇ ਮੱਧ ਭਾਰਤ ਤੱਕ, ਹਰ ਪਾਸੇ ਬਾਰਸ਼ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਮੱਧ ਪ੍ਰਦੇਸ਼, ਵਿਦਰਭ (ਮਹਾਰਾਸ਼ਟਰ) ਅਤੇ ਛੱਤੀਸਗੜ੍ਹ ਵਿਚ ਅੱਜ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ, ਬਿਜਲੀ ਡਿੱਗਣ ਅਤੇ ਗਰਜ਼ ਨਾਲ ਬਾਰਸ਼ ਦੀ ਸੰਭਾਵਨਾ ਹੈ।

ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ ਪੱਛਮੀ ਭਾਰਤ ਵਿੱਚ ਸੋਮਵਾਰ ਤੋਂ ਬਾਰਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਪੱਛਮੀ ਗੜਬੜੀ ਇਕ ਵਾਰ ਫਿਰ ਰਾਜਸਥਾਨ ਵਿਚ ਸਰਗਰਮ ਹੋ ਰਹੀ ਹੈ। ਇਸ ਦੇ ਚੱਲ਼ਦੇ ਪੱਛਮੀ ਰਾਜਸਥਾਨ ਉਪਰ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ। ਇਹ ਗੇੜ 24 ਮਾਰਚ ਤੱਕ ਹਰਿਆਣਾ ਵੱਲ ਵਧੇਗਾ। ਰਾਜ ਵਿੱਚ 23 ਮਾਰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਕਈ ਜ਼ਿਲ੍ਹਿਆਂ ਵਿੱਚ ਮੌਸਮ ਬਦਲਣ ਦੀ ਸੰਭਾਵਨਾ ਹੈ।


ਸਕਾਈਮੇਟ ਵੈਦਰ ਦੇ ਅਨੁਸਾਰ, ਮੱਧ ਭਾਰਤ ਵਿੱਚ ਚੱਲ ਰਹੀ ਬਾਰਸ਼ ਦੀ ਗਤੀਵਿਧੀ ਹੁਣ ਕੁਝ ਹੱਦ ਤੱਕ ਘੱਟ ਸਕਦੀ ਹੈ, ਹਾਲਾਂਕਿ ਮੱਧ ਪ੍ਰਦੇਸ਼, ਵਿਦਰਭ ਅਤੇ ਮਰਾਠਵਾੜਾ ਦੇ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੀ ਬਾਰਸ਼ ਜਾਰੀ ਰਹੇਗੀ।

ਇਸ ਤੋਂ ਇਲਾਵਾ, ਮੱਧ ਭਾਰਤ ਵਿਚ 22 ਅਤੇ 23 ਮਾਰਚ ਤੋਂ ਬਾਰਸ਼ ਦੀਆਂ ਗਤੀਵਿਧੀਆਂ ਇਕ ਵਾਰ ਫਿਰ ਵਧਣਗੀਆਂ। ਜੰਮੂ ਕਸ਼ਮੀਰ, ਗਿਲਗਿਤ ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਵਿੱਚ ਗਰਜ ਨਾਲ ਸੋਮਵਾਰ ਦੀ ਸਵੇਰ ਤੋਂ ਬਾਰਸ਼ ਸ਼ੁਰੂ ਹੋ ਜਾਵੇਗੀ ਅਤੇ ਹੌਲੀ ਹੌਲੀ ਪੱਛਮੀ ਹਿਮਾਲਿਆ ਦੇ ਰਾਜਾਂ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ ਪੱਛਮੀ ਭਾਰਤ ਵਿੱਚ ਸੋਮਵਾਰ ਤੋਂ ਬਾਰਸ਼ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਮੱਧ ਪ੍ਰਦੇਸ਼ ਵਿਚ ਲਗਾਤਾਰ ਤਿੰਨ ਦਿਨਾਂ ਤੋਂ ਸ਼ਾਮ ਨੂੰ ਲਗਾਤਾਰ ਤੇਜ਼ ਹਵਾ ਨਾਲ ਮੀਂਹ ਪੈ ਰਿਹਾ ਹੈ, ਸ਼ੁੱਕਰਵਾਰ ਨੂੰ ਵੀ ਤੇਜ਼ ਹਵਾ ਨਾਲ ਤੇਜ਼ ਬਾਰਸ਼ ਹੋਈ। ਇਸ ਦੇ ਨਾਲ ਹੀ ਰਾਜ ਦੇ ਕਈ ਇਲਾਕਿਆਂ ਵਿੱਚ ਮੀਂਹ ਅਤੇ ਗੜੇ ਪਏ ਹਨ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ ਲਈ ਮੌਸਮ ਪਹਿਲਾਂ ਵਾਂਗ ਰਹੇਗਾ।
Published by: Gurwinder Singh
First published: March 21, 2021, 9:20 AM IST
ਹੋਰ ਪੜ੍ਹੋ
ਅਗਲੀ ਖ਼ਬਰ