• Home
 • »
 • News
 • »
 • national
 • »
 • WEATHER REPORT MAUSAM KA MIZAJ COLD WAVE IN PUNJAB HARYANA AND CHANDIGARH TO CONTINUE TILL 28 JANUARY

Weather Report: ਅਗਲੇ 3 ਦਿਨ ਪਰੇਸ਼ਾਨ ਕਰੇਗੀ ਜ਼ਬਰਦਸਤ ਸੀਤ ਲਹਿਰ, ਸੰਘਣੀ ਧੁੰਦ ਢਾਏਗੀ ਕਹਿਰ

ਮੌਸਮ ਵਿਭਾਗ ਦੇ ਮੁਤਾਬਕ ਅਗਲੇ 3-4 ਦਿਨਾਂ ਤੱਕ ਠੰਢਿਆਂ ਹਵਾਵਾਂ ਪਰੇਸ਼ਾਨ ਕਰ ਸਕਦਿਆਂ ਹਨ। ਇਸ ਕਰਕੇ ਅਜਿਹੇ ਹਾਲਾਤ ਵਿੱਚ ਸਭ ਨੂੰ ਠੰਢ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਹਾਲਾਂਕਿ 29 ਜਨਵਰੀ ਨੂੰ ਇਸ ਤੋ ਰਾਹਤ ਦੀ ਉਮੀਦ ਕੀਤੀ ਜਾ ਰਹੀ ਹੈ।

Weather Report: ਅਗਲੇ 3 ਦਿਨ ਪਰੇਸ਼ਾਨ ਕਰਨਗੀਆਂ ਤੇਜ਼ ਬਰਫ਼ਾਨੀ ਹਵਾਵਾਂ, ਸੰਘਣੀ ਧੁੰਦ ਢਾਏਗੀ ਕਹਿਰ

 • Share this:
  ਉੱਤਰ ਭਾਰਤ `ਚ ਕੜਾਕੇ ਦੀ ਠੰਢ ਨੇ ਰਿਕਾਰਡ ਤੋੜ ਦਿੱਤੇ ਹਨ। ਉੱਧਰ 3 ਦਿਨ ਲਗਾਤਾਰ ਪਏ ਮੀਂਹ ਨੇ ਪਾਰਾ ਹੋਰ ਹੇਠਾਂ ਡੇਗ ਦਿਤਾ ਹੈ। ਮੌਸਮ ਵਿਭਾਗ ਦੀ ਭਵਿੱਭਬਾਣੀ ਦੇ ਮੁੇਤਾਬਕ ਹੁਣ ਮੀਂਹ ਤੋਂ ਰਾਹਤ ਮਿਲ ਗਈ ਹੈ। ਪਰ ਅਗਲੇ 3-4 ਦਿਨਾਂ ਤੱਕ ਸੀਤ ਲਹਿਰ ਤੇ ਤੇਜ਼ ਬਰਫ਼ੀਲੀਆਂ ਹਵਾਵਾਂ ਪਰੇਸ਼ਾਨ ਕਰ ਸਕਦੀਆਂ ਹਨ।

  ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਨਾਲ ਨਾਲ ਰਾਜਧਾਨੀ ਚੰਡੀਗੜ੍ਹ ਲਈ ਵੀ ਅਗਲੇ 3 ਦਿਨ (26, 27 ਤੇ 28 ਜਨਵਰੀ) ਪਰੇਸ਼ਾਨੀ ਭਰੇ ਹੋ ਸਕਦੇ ਹਨ। ਕਿਉਂਕਿ ਦੋਵੇਂ ਸੂਬਿਆਂ ਤੇ ਰਾਜਧਾਨੀ ਵਿੱਚ ਅਗਲੇ 3 ਦਿਨ ਧੁੰਦ ਤੇ ਜ਼ਬਰਦਸਤ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

  ਪੰਜਾਬ `ਚ ਘੱਟੋ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ
  ਮੌਸਮ ਵਿਭਾਗ ਦੇ ਮੁਤਾਬਕ ਪੰਜਾਬ `ਚ ਸੋਮਵਾਰ ਨੂੰ ਬਠਿੰਡਾ 3.6 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਠੰਢਾ ਸ਼ਹਿਰ ਰਿਕਾਰਡ ਕੀਤਾ ਗਿਆ। ਜਦਕਿ ਵੱਧ ਤੋਂ ਵੱਧ ਤਾਪਮਾਨ (17.8 ਡਿਗਰੀ ਸੈਲਸੀਅਸ) ਪਠਾਨਕੋਟ ਵਿੱਚ ਰਿਕਾਰਡ ਕੀਤਾ ਗਿਆ। ਦੇਖੋ ਆਪਣੇ ਸ਼ਹਿਰ ਦਾ ਤਾਪਮਾਨ:

  ਤਾਪਮਾਨ ਪੰਜਾਬ


  ਹਰਿਆਣਾ `ਚ ਹਿਸਾਰ ਤੇ ਨਾਰਨੌਲ ਸਭ ਤੋਂ ਠੰਢੇ ਸ਼ਹਿਰ
  ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇੱਥੇ ਨਾਰਨੌਲ `ਚ ਵੱਧ ਤੋਂ ਵੱਧ ਤਾਪਮਾਨ (17.2 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ। ਜਦਕਿ 4.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਹਿਸਾਰ ਤੇ ਨਾਰਨੌਲ ਸਭ ਤੋਂ ਠੰਢੇ ਸ਼ਹਿਰ ਰਿਕਾਰਡ ਕੀਤੇ ਗਏ। ਦੇਖੋ ਆਪਣੇ ਸ਼ਹਿਰ ਦਾ ਤਾਪਮਾਨ:

  ਤਾਪਮਾਨ ਹਰਿਆਣਾ


  ਵੀਰਵਾਰ ਨੂੰ ਨਿਕਲ ਸਕਦੀ ਹੈ ਧੁੱਪ
  ਇੱਕ ਪਾਸੇ ਜਿੱਥੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਾਸੀਆਂ ਨੂੰ ਸੀਤ ਲਹਿਰ ਤੇ ਧੁੰਦ ਪਰੇਸ਼ਾਨ ਕਰ ਸਕਦੀ ਹੈ। ਉੱਥੇ ਹੀ ਧੁੱਪ ਨਿਕਲਣ ਨਾਲ ਰਾਹਤ ਵੀ ਮਿਲੇਗੀ। ਮੌਸਮ ਵਿਭਾਗ ਦਾ ਕਹਿਣੈ ਕਿ ਵੀਰਵਾਰ ਤੋਂ ਪੰਜਾਬ ਤੇ ਹਰਿਆਣਾ ਦੇ ਅਸਮਾਨ ਤੋਂ ਬੱਦਲ ਹਟ ਜਾਣਗੇ ਤੇ ਤੇਜ਼ ਧੁੱਪ ਨਿਕਲੇਗੀ। ਜਿਸ ਤੋਂ ਬਾਅਦ ਠੰਢ ਤੋਂ ਰਾਹਤ ਮਿਲ ਸਕਦੀ ਹੈ।

  ਕਾਬਿਲੇਗ਼ੌਰ ਹੈ ਕਿ ਪਿਛਲੇ ਕੁੱਝ ਦਿਨ ਉੱਤਰ ਭਾਰਤ ਵਿੱਚ ਪੱਛਮੀ ਗੜਬੜੀ ਸਰਗਰਮ ਰਹਿਣ ਕਾਰਨ ਪਹਾੜੀ ਇਲਾਕਿਆਂ `ਤੇ ਹਲਕੀ ਤੋਂ ਮੱਧਮ ਬਰਫ਼ਬਾਰੀ ਹੁੰਦੀ ਰਹੀ, ਜਦਕਿ ਮੈਦਾਨੀ ਇਲਾਕਿਆਂ ਵਿੱਚ ਹਲਕੀ ਤੋਂ ਮੱਧਮ ਬਰਸਾਤ। ਪਰ ਮੌਸਮ ਵਿਭਾਗ ਦੇ ਮੁਤਾਬਕ ਹੁਣ ਠੰਢ ਤੋਂ ਰਾਹਤ ਮਿਲ ਸਕਦੀ ਹੈ। ਵੀਰਵਾਰ ਤੋਂ ਧੁੱਪ ਨਿਕਲ ਸਕਦੀ ਹੈ, ਜਿਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ।
  Published by:Amelia Punjabi
  First published: