• Home
  • »
  • News
  • »
  • national
  • »
  • WEATHER REPORT MAUSAM KA MIZAJ MILD RAIN IN PARTS OF PUNJAB HARYANA AND CHANDIGARH NO RELIEF FROM COLD TILL 24 JAN

Weather Update: ਪੰਜਾਬ-ਹਰਿਆਣਾ ਤੇ ਚੰਡੀਗੜ੍ਹ `ਚ ਮੀਂਹ, 24 ਜਨਵਰੀ ਤੱਕ ਠੰਢ ਤੋਂ ਨਹੀਂ ਮਿਲੇਗੀ ਨਿਜਾਤ

ਗੱਲ ਪੰਜਾਬ ਦੀ ਕਰੀਏ ਤਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ 24 ਜਨਵਰੀ ਤੱਕ ਮੀਂਹ ਤੇ ਠੰਢ ਦਾ ਕਹਿਰ ਜਾਰੀ ਰਹੇਗਾ। 22 ਜਨਵਰੀ ਤੋਂ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਪੂਰੇ ਉੱਤਰ ਭਾਰਤ ਵਿੱਚ ਕਈ ਥਾਵਾਂ `ਤੇ ਮੀਂਹ ਪਿਆ। ਜਿਸ ਕਾਰਨ ਠੰਢ ਹੋਰ ਵਧ ਗਈ ਹੈ।

Weather Update: ਪੰਜਾਬ-ਹਰਿਆਣਾ ਤੇ ਚੰਡੀਗੜ੍ਹ `ਚ ਮੀਂਹ, 24 ਜਨਵਰੀ ਤੱਕ ਠੰਢ ਤੋਂ ਨਹੀਂ ਮਿਲੇਗੀ ਨਿਜਾਤ

  • Share this:
    ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਕਹਿਰ ਢਾਹ ਰਹੀ ਹੈ। 22 ਜਨਵਰੀ ਨੂੰ ਤੇਜ਼ ਹਵਾਵਾਂ ਤੇ ਮੀਂਹ ਨੇ ਠੰਢ ਹੋਰ ਵਧਾ ਦਿਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਹਾਲੇ ਕੁੱਝ ਦਿਨ ਹੋਰ ਠੰਢ ਤੋਂ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਗੜਬੜੀ ਇਸ ਸਮੇਂ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਕਰਕੇ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਤੇ ਮੀਂਹ ਦਾ ਸਿਲਸਿਲਾ ਚਲ ਰਿਹਾ ਹੈ। ਜਦਕਿ ਮੈਦਾਨੀ ਇਲਾਕਿਆਂ ਵਿੱਚ ਹਲਕੀ ਤੋਂ ਮੱਧਮ ਬਰਸਾਤ ਹੋ ਰਹੀ ਹੈ।

    ਪੰਜਾਬ-ਹਰਿਆਣਾ ਤੇ ਚੰਡੀਗੜ੍ਹ `ਚ ਮੌਸਮ ਦਾ ਹਾਲ
    ਗੱਲ ਪੰਜਾਬ ਦੀ ਕਰੀਏ ਤਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ 24 ਜਨਵਰੀ ਤੱਕ ਮੀਂਹ ਤੇ ਠੰਢ ਦਾ ਕਹਿਰ ਜਾਰੀ ਰਹੇਗਾ। 22 ਜਨਵਰੀ ਤੋਂ ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਪੂਰੇ ਉੱਤਰ ਭਾਰਤ ਵਿੱਚ ਕਈ ਥਾਵਾਂ `ਤੇ ਮੀਂਹ ਪਿਆ। ਜਿਸ ਕਾਰਨ ਠੰਢ ਹੋਰ ਵਧ ਗਈ ਹੈ।

    ਬੀਤੇ ਦਿਨ ਯਾਨਿ 21 ਜਨਵਰੀ ਸ਼ੁੱਕਰਵਾਰ ਨੂੰ ਜਦੋਂ ਧੁੱਪ ਨਿਕਲੀ ਤਾਂ ਲੋਕਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜੇ ਨਜ਼ਰ ਆਏ। ਲੱਗਿਆ ਕਿ ਹੁਣ ਠੰਢ ਤੋਂ ਰਾਹਤ ਮਿਲੇਗੀ। ਪਰ 22 ਜਨਵਰੀ ਨੂੰ ਮੀਂਹ ਨੇ ਠੰਢ ਤੋਂ ਰਾਹਤ ਮਿਲਣ ਦੀਆਂ ਉਮੀਦਾਂ `ਤੇ ਪਾਣੀ ਫੇਰ ਦਿਤਾ। ਹਾਲਾਂਕਿ ਪੰਜਾਬ `ਚ ਹਲਕੀ ਬੂੰਦਾ ਬਾਂਦੀ ਹੀ ਹੋਈ, ਪਰ ਤੇਜ਼ ਰਫ਼ਤਾਰ ਸੀਤ ਲਹਿਰ ਕਾਰਨ ਹੱਡਾਂ ਨੂੰ ਕੰਬਾਉਣ ਵਾਲੀ ਠੰਢ ਮਹਿਸੂਸ ਹੋਈ।

    ਸ਼ੁੱਕਰਵਾਰ ਨੂੰ ਪੰਜਾਬ `ਚ ਕਈ ਥਾਵਾਂ `ਤੇ ਸੰਘਣੀ ਧੁੰਦ ਪਈ, ਜਿਸ ਕਰਕੇ ਆਵਾਜਾਈ ਪ੍ਰਭਾਵਤ ਹੋਈ। ਪਰ ਦੁਪਹਿਰ ਦੇ ਸਮੇਂ ਮੱਧਮ ਧੁੱਪ ਨੇ ਥੋੜ੍ਹੀ ਰਾਹਤ ਦਿਤੀ। ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਤੇ ਬਠਿੰਡਾ `ਚ ਸੀਤ ਲਹਿਰ ਨੇ ਖ਼ੂਬ ਕਹਿਰ ਢਾਹਿਆ। ਜਿਸ ਕਰਕੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਵੱਧ ਤੋਂ ਵੱਧ ਤਾਪਮਾਨ 20.1 ਡਿਗਰੀ ਸੈਲਸੀਅਸ (ਪਠਾਨਕੋਟ) ਦਰਜ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ (ਬਠਿੰਡਾ) ਰਿਕਾਰਡ ਕੀਤਾ ਗਿਆ।

    ਦੂਜੇ ਪਾਸੇ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 20.5 ਡਿਗਰੀ ਸੈਲਸੀਅਸ (ਚੰਡੀਗੜ੍ਹ) ਰਿਕਾਰਡ ਕੀਤਾ ਗਿਆ, ਜਦਕਿ ਘੱਟੋ ਤਾਪਮਾਨ 9.1 ਡਿਗਰੀ ਸੈਲਸੀਅਸ (ਕਰਨਾਲ) ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹਰਿਆਣਾ ਦੇ ਕਈ ਇਲਾਕਿਆਂ ਵਿਚ ਹੱਡ ਕੰਬਾਊ ਸੀਤ ਲਹਿਰ ਚਲਦੀ ਰਹੀ, ਜਿਸ ਕਰਕੇ ਠੰਢ ਜ਼ਿਆਦਾ ਮਹਿਸੂਸ ਹੋਈ।

    ਅਗਲੇ ਕੁੱਝ ਦਿਨ ਠੰਢ ਤੋਂ ਰਾਹਤ ਮਿਲਣ ਦੀ ਨਹੀਂ ਕੋਈ ਉਮੀਦ
    ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਮੇਤ ਪੂਰੇ ਉੱਤਰ ਭਾਰਤ ਵਿੱਚ ਇਸ ਸਮੇਂ ਪੱਛਮੀ ਗੜਬੜੀ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਕਰਕੇ ਪਹਾੜੀ ਇਲਾਕਿਆਂ `ਤੇ ਬਰਫ਼ਬਾਰੀ ਹੋ ਰਹੀ ਹੈ, ਜਦਕਿ ਮੈਦਾਨੀ ਇਲਾਕਿਆਂ `ਤੇ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣੈ ਕਿ 24 ਜਨਵਰੀ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਮੌਸਮ ਵਿਚ ਕੋਈ ਤਬਦੀਲੀ ਆਉਣ ਦੀ ਉਮੀਦ ਨਹੀਂ ਹੈ। ਯਾਨਿ ਕਿ ਹਾਲੇ ਕੁੱਝ ਦਿਨ ਉੱਤਰ ਭਾਰਤ ਦੇ ਵਾਸੀਆਂ ਨੂੰ ਠੰਢ ਤੋਂ ਨਿਜਾਤ ਨਹੀਂ ਮਿਲੇਗੀ।

    ਮੌਸਮ ਵਿਭਾਗ ਵੱਲੋਂ ਠੰਢ ਦਾ ਅਲਰਟ ਜਾਰੀ
    ਮੌਸਮ ਵਿਭਾਗ ਦੇ ਮੁਤਾਬਕ ਠੰਢ ਹਾਲੇ ਹੋਰ ਵਧਣ ਵਾਲੀ ਹੈ। ਮੀਂਹ ਦੇ ਨਾਲ ਨਾਲ ਤੇਜ਼ ਰਫ਼ਤਾਰ ਹਵਾਵਾਂ ਦੇ ਹਮਲੇ ਪਰੇਸ਼ਾਨ ਕਰ ਸਕਦੇ ਹਨ। ਇਸ ਕਰਕੇ ਅਜਿਹੇ ਹਾਲਾਤ ਵਿੱਚ ਸਭ ਨੂੰ ਠੰਢ ਤੋਂ ਬਚ ਕੇ ਰਹਿਣ ਦੀ ਸਲਾਹ ਦਿਤੀ ਜਾ ਰਹੀ ਹੈ।
    Published by:Amelia Punjabi
    First published: