ਉੱਤਰ ਭਾਰਤ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਠੰਢ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਲਗਾਤਾਰ 2-3 ਧੁੱਪਾਂ ਨਿੱਕਲਣ ਨਾਲ ਠੰਢ ਤੇ ਧੁੰਦ ਤੋਂ ਰਾਹਤ ਮਿਲ ਗਈ ਹੈ। ਜਨਵਰੀ ਦੇ ਪੂਰੇ ਮਹੀਨੇ ਜਿੱਥੇ ਠੰਢ ਦਾ ਜ਼ੋਰ ਰਿਹਾ, ਉੱਥੇ ਹੀ ਹੁਣ ਫ਼ਰਵਰੀ ਸ਼ੁਰੂ ਹੁੰਦੇ ਹੁੰਦੇ ਠੰਢ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ।
ਮੌਸਮ ਦੇ ਤਾਜ਼ਾ ਹਾਲ ਦੀ ਗੱਲ ਕਰੀਏ ਤਾਂ ਅੱਜ ਯਾਨਿ 29 ਜਨਵਰੀ ਨੂੰ ਸਵੇਰੇ ਸਵੇਰੇ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਸੀਤ ਲਹਿਰ ਦਾ ਕਹਿਰ ਦੇਖਣ ਨੂੰ ਮਿਲਿਆ। ਪਰ ਧੁੱਪ ਨਿਕਲਣ ਠੰਢ ਤੋਂ ਰਾਹਤ ਰਹੀ।
ਬੁੱਧਵਾਰ ਨੂੰ ਪੈ ਸਕਦਾ ਹੈ ਮੀਂਹ
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 2 ਫ਼ਰਵਰੀ ਬੁੱਧਵਾਰ ਨੂੰ ਮੁੜ ਤੋਂ ਬਰਸਾਤ ਹੋ ਸਕਦੀ ਹੈ। ਮੌਸਮ ਭਵਿੱਖਬਾਣੀ ਦੇ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਮੁੜ ਤੋਂ ਠੰਢ ਦੇਖਣ ਨੂੰ ਮਿਲ ਸਕਦੀ ਹੈ, ਪਰ ਠੰਢ ਪਹਿਲਾਂ ਵਾਂਗ ਜ਼ੋਰ ਨਹੀਂ ਦਿਖਾ ਸਕੇਗੀ।
ਧੁੱਪ ਖਿੜਨ ਨਾਲ ਖੁੱਲ੍ਹਿਆ ਮੌਸਮ, ਠੰਢ ਤੇ ਧੁੰਦ ਤੋਂ ਰਾਹਤ
ਮੌਸਮ ਵਿਭਾਗ ਦੇ ਮੁਤਾਬਕ ਧੁੱਪ ਨਿਕਲਣ ਨਾਲ ਠੰਢ ਤੇ ਧੁੰਦ ਲਗਭਗ ਖ਼ਤਮ ਹੋ ਗਈ ਹੈ। ਅਗਲੇ 3-4 ਦਿਨ ਮੌਸਮ ਬਿਲਕੁਲ ਸਾਫ਼ ਰਹੇਗਾ, ਜਿਸ ਕਰਕੇ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ।
ਪੰਜਾਬ `ਚ ਮੌਸਮ ਦਾ ਮੌਜੂਦਾ ਹਾਲ
ਗੱਲ ਪੰਜਾਬ ਦੀ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ 19,8 ਡਿਗਰੀ ਸੈਲਸੀਅਸ (ਬਠਿੰਡਾ) ਦਰਜ ਕੀਤਾ ਗਿਆ। ਜਦਕਿ ਘੱਟੋ ਘੱਟ ਤਾਪਮਾਨ ਆਦਮਪੁਰ `ਚ (01.6 ਡਿਗਰੀ ਸੈਲਸੀਅਸ) ਰਿਕਾਰਡ ਕੀਤਾ ਗਿਆ। ਦੇਖੋ ਆਪਣੇ ਸ਼ਹਿਰ ਦਾ ਤਾਪਮਾਨ:
ਹਰਿਆਣਾ `ਚ ਮੌਸਮ ਦਾ ਮਿਜ਼ਾਜ
ਹਰਿਆਣਾ `ਚ ਲਗਾਤਾਰ ਧੁੱਪ ਖਿੜਨ ਨਾਲ ਤਾਪਮਾਨ `ਚ ਵਾਧਾ ਦੇਖਣ ਨੂੰ ਮਿਲਿਆ। ਵੱਧ ਤੋਂ ਵੱਧ ਤਾਪਮਾਨ ਜਿੱਥੇ 21.8 ਡਿਗਰੀ ਸੈਲਸੀਅਸ (ਨਾਰਨੌਲ) ਰਿਕਾਰਡ ਕੀਤਾ ਗਿਆ, ਉੱਥੇ ਹੀ ਘੱਟੋ ਘੱਟ ਤਾਪਮਾਨ 2.7 ਡਿਗਰੀ ਸੈਲਸੀਅਸ (ਹਿਸਾਰ) ਦਰਜ ਕੀਤਾ ਗਿਆ।ਦੇਖੋ ਆਪਣੇ ਸ਼ਹਿਰ ਦਾ ਤਾਪਮਾਨ:
ਕਾਬਿਲੇਗ਼ੌਰ ਹੈ ਕਿ ਉੱਤਰ ਭਾਰਤ ਵਿੱਚ ਬਸੰਤ ਦਾ ਮੌਸਮ ਆਉਂਦੇ ਆਉਂਦੇ ਠੰਢ ਤੋਂ ਰਾਹਤ ਮਿਲ ਜਾਂਦੀ ਹੈ। ਇੱਕ ਪਾਸੇ ਜਿੱਥੇ ਜਨਵਰੀ ਮਹੀਨਾ ਠੰਢ ਨੇ ਪੂਰਾ ਕਹਿਰ ਢਾਹਿਆ, ਉੱਥੇ ਹੀ ਫ਼ਰਵਰੀ ਮਹੀਨੇ ਵਿੱਚ ਠੰਢ ਤੋਂ ਰਾਹਤ ਮਿਲ ਸਕਦੀ ਹੈ। ਪਰ ਬੁੱਧਵਾਰ ਨੂੰ ਮੀਂਹ ਪੈਣ ਨਾਲ ਠੰਢ ਮੁੜ ਵਾਪਸ ਆ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Delhi, Haryana, Himachal, IMD forecast, North India, Punjab, Rain, Weather, Winters