Home /News /national /

Weather Update: ਦੇਸ਼ ਦੇ 10 ਸੂਬਿਆਂ 'ਚ ਯੈਲੋ ਅਲਰਟ, ਭਾਰੀ ਮੀਂਹ ਦੀ ਭਵਿੱਬਾਣੀ

Weather Update: ਦੇਸ਼ ਦੇ 10 ਸੂਬਿਆਂ 'ਚ ਯੈਲੋ ਅਲਰਟ, ਭਾਰੀ ਮੀਂਹ ਦੀ ਭਵਿੱਬਾਣੀ

Weather Update: ਦੇਸ਼ ਦੇ 10 ਸੂਬਿਆਂ 'ਚ ਯੈਲੋ ਅਲਰਟ, ਭਾਰੀ ਮੀਂਹ ਦੀ ਭਵਿੱਬਾਣੀ (File Photo)

Weather Update: ਦੇਸ਼ ਦੇ 10 ਸੂਬਿਆਂ 'ਚ ਯੈਲੋ ਅਲਰਟ, ਭਾਰੀ ਮੀਂਹ ਦੀ ਭਵਿੱਬਾਣੀ (File Photo)

ਭਾਰਤ ਦੇ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ 'ਤੇ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਉੱਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਤੱਕ ਦੇ ਵੱਖ-ਵੱਖ ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਉੱਤਰਾਖੰਡ, ਉੜੀਸਾ, ਬਿਹਾਰ, ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਸਮੇਤ ਕਈ ਰਾਜਾਂ ਦੇ ਜ਼ਿਆਦਾਤਰ ਜ਼ਿਲਿਆਂ 'ਚ ਅਗਲੇ 4 ਦਿਨਾਂ ਤੱਕ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ।

ਹੋਰ ਪੜ੍ਹੋ ...
 • Share this:

  ਆਈਐਮਡੀ ਨੇ ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਗੁਜਰਾਤ ਅਤੇ ਮਹਾਰਾਸ਼ਟਰ 'ਚ ਮੌਸਮ ਵਿਭਾਗ ਨੇ ਅਗਲੇ 5 ਦਿਨਾਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

  ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਭਾਰੀ ਮੀਂਹ, ਜਦੋਂ ਕਿ ਕੇਰਲ ਅਤੇ ਕਰਨਾਟਕ ਵਿੱਚ 12 ਸਤੰਬਰ ਨੂੰ ਮੌਸਮ ਖ਼ਰਾਬ ਹੋ ਸਕਦਾ ਹੈ। ਆਈਐਮਡੀ ਦੇ ਅਨੁਸਾਰ, ਹੁਣ ਤੱਕ ਦੇਸ਼ ਦੇ 31 ਪ੍ਰਤੀਸ਼ਤ ਹਿੱਸੇ ਵਿੱਚ ਆਮ ਨਾਲੋਂ ਵੱਧ, 36 ਪ੍ਰਤੀਸ਼ਤ ਆਮ ਅਤੇ 33 ਪ੍ਰਤੀਸ਼ਤ ਖੇਤਰ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਉੱਤਰਾਖੰਡ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਦੇ ਮੱਦੇਨਜ਼ਰ ਅਗਲੇ 4 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਉੱਤਰਕਾਸ਼ੀ ਵਿੱਚ ਗੰਗੋਤਰੀ ਅਤੇ ਯਮੁਨੋਤਰੀ ਖੇਤਰ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ।

  ਰਾਜਸਥਾਨ ਤੇ ਉੜੀਸਾ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ

  ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਰਾਜਸਥਾਨ ਵਿੱਚ ਸਤੰਬਰ ਵਿੱਚ ਔਸਤ ਨਾਲੋਂ 109 ਫੀਸਦੀ ਜ਼ਿਆਦਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਓਡੀਸ਼ਾ ਦੇ ਦੱਖਣੀ ਹਿੱਸਿਆਂ ਲਈ 13 ਸਤੰਬਰ ਤੱਕ ਔਰੇਂਜ ਅਲਰਟ ਜਾਰੀ ਕੀਤਾ ਹੈ।

  ਮਛੇਰਿਆਂ ਨੂੰ 12 ਸਤੰਬਰ ਤੱਕ ਬੀਚ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਰਾਜ ਸਰਕਾਰ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਮੁਸ਼ਕਲ ਸਥਿਤੀਆਂ ਲਈ ਤਿਆਰ ਰਹਿਣ ਅਤੇ ਪ੍ਰੋਟੋਕੋਲ ਅਨੁਸਾਰ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਕਿਹਾ ਹੈ।

  ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਅਗਲੇ 3 ਦਿਨਾਂ ਤੱਕ ਮੀਂਹ

  ਬੰਗਾਲ ਦੀ ਖਾੜੀ 'ਚ ਘੱਟ ਦਬਾਅ ਦਾ ਖੇਤਰ ਬਣਨ ਕਾਰਨ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੇ ਨਾਲ ਲੱਗਦੇ ਮੱਧ ਪ੍ਰਦੇਸ਼ ਦੇ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ। 12 ਸਤੰਬਰ ਨੂੰ ਓਡੀਸ਼ਾ ਨੇੜੇ ਬਣ ਰਹੀ ਨਵੀਂ ਮੌਸਮ ਪ੍ਰਣਾਲੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਸਰਗਰਮ ਹੋ ਜਾਵੇਗੀ, ਇਸ ਦੇ ਪ੍ਰਭਾਵ ਕਾਰਨ ਸੋਮਵਾਰ ਨੂੰ ਦੋਵਾਂ ਸੂਬਿਆਂ 'ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।

  ਕਰਨਾਟਕ 'ਚ ਯੈਲੋ ਅਲਰਟ

  ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਪਿਛਲੇ ਦੋ ਹਫਤਿਆਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਹੁਣ ਹਾਲਾਤ ਕੁਝ ਆਮ ਹੋ ਗਏ ਹਨ। ਸੂਬੇ 'ਚ ਪਿਛਲੇ 11 ਦਿਨਾਂ 'ਚ 137 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਆਮ ਤੌਰ 'ਤੇ ਕਰਨਾਟਕ ਵਿੱਚ 55.4 ਮਿਲੀਮੀਟਰ ਮੀਂਹ ਦਾ ਰਿਕਾਰਡ ਹੈ ਪਰ ਹੁਣ ਤੱਕ 131.1 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਆਈਐਮਡੀ ਨੇ ਦੱਖਣੀ ਕਰਨਾਟਕ ਨੂੰ ਛੱਡ ਕੇ ਰਾਜ ਦੇ ਹੋਰ ਹਿੱਸਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।

  Published by:Gurwinder Singh
  First published:

  Tags: Heavy rain fall, Weather