ਉੱਤਰ ਭਾਰਤ (North India) ਵਿੱਚ ਮੌਸਮ ਦਾ ਮਿਜ਼ਾਜ (Weather News) ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ। ਮਾਰਚ ਮਹੀਨੇ ਵਿੱਚ ਹੀ ਗਰਮੀ ਨੇ ਕਈ ਰਿਕਾਰਡ ਤੋੜ ਦਿਤੇ ਹਨ। ਇਹੀ ਨਹੀਂ ਕਈ ਰਾਜਾਂ ਵਿੱਚ ਤਾਂ ਲੂ ਨੇ ਕਹਿਰ ਢਾਉਣਾ ਸ਼ੁਰੂ ਕਰ ਦਿਤਾ ਹੈ। ਮੌਸਮ ਵਿਭਾਗ ਦੀ ਮੰਨੀ ਜਾਏ ਤਾਂ ਹਾਲੇ ਕੁੱਝ ਦਿਨ ਹੋਰ ਇਸੇ ਤਰ੍ਹਾਂ ਗਰਮੀ ਕਹਿਰ ਬਣਾਏ ਰੱਖੇਗੀ। ਕਿਉਂਕਿ ਅਗਲੇ ਇੱਕ ਹਫ਼ਤੇ ਤੱਕ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ।
ਗੱਲ ਪੰਜਾਬ (Weather Punjab) ਦੀ ਕੀਤੀ ਜਾਏ ਤਾਂ ਇੱਥੇ ਬਠਿੰਡਾ 37.5 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸ਼ਹਿਰ ਰਿਕਾਰਡ ਕੀਤਾ ਗਿਆ। ਜਦਕਿ ਘੱਟ-ਘੱਟੋ ਤਾਪਮਾਨ 15 ਡਿਗਰੀ (ਆਦਮਪੁਰ) ਰਿਕਾਰਡ ਕੀਤਾ ਗਿਆ। ਖ਼ੈਰ ਪੰਜਾਬ `ਚ ਗਰਮੀ ਤਾਂ ਪੈ ਰਹੀ ਹੈ, ਪਰ ਹਾਲੇ ਲੂ ਤੋਂ ਰਾਹਤ ਹੈ।
ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ (Weather Haryana) ਦੀ ਗੱਲ ਕੀਤੀ ਜਾਏ ਤਾਂ ਮੌਸਮ ਵਿਭਾਗ ਮੁਤਾਬਕ ਹਰਿਆਣਾ 'ਚ ਗਰਮੀ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ। ਅਗਲੇ 4 ਤੋਂ 5 ਦਿਨਾਂ ਵਿੱਚ ਹੀਟ ਵੇਵ ਦੇ ਹਾਲਾਤ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਆਈਐਮਡੀ ਮੁਤਾਬਕ ਫਿਲਹਾਲ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਅਨੁਸਾਰ ਉੱਤਰੀ, ਪੱਛਮੀ ਅਤੇ ਮੱਧ ਭਾਰਤ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਖੁਸ਼ਕ ਮੌਸਮ ਦੇ ਵਿਚਕਾਰ ਦਿਨ ਵੇਲੇ ਸੂਰਜ ਦੀ ਤਪਸ਼ ਕਾਰਨ ਤਾਪਮਾਨ ਵਧੇਗਾ। ਇਸ ਦੌਰਾਨ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ।
ਮਾਰਚ ਦੇ ਬਾਕੀ ਮਹੀਨਿਆਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਮੀਂਹ ਪੈਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਖੁਸ਼ਕ ਮੌਸਮ ਵੀ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਵਧਣ ਦੀ ਸੰਭਾਵਨਾ ਹੈ। ਮਾਰਚ ਸੰਭਾਵਤ ਤੌਰ 'ਤੇ ਹਾਲ ਹੀ ਦੇ ਸਮੇਂ ਵਿੱਚ ਸਭ ਤੋਂ ਹੇਠਲੇ ਪੱਧਰ ਦੇ ਰੂਪ ਵਿੱਚ ਖਤਮ ਹੋਵੇਗਾ। ਇਸ ਦੇ ਨਾਲ ਹੀ ਰਾਜਸਥਾਨ ਦੇ ਬਾਂਸਵਾੜਾ 'ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ।
ਹਿਮਾਚਲ `ਚ ਵੀ ਗਰਮੀ ਕਾਰਨ ਬੁਰਾ ਹਾਲ
ਗਰਮੀ ਨੇ ਇਸ ਵਾਰ ਸਿਰਫ਼ ਮੈਦਾਨੀ ਇਲਾਕਿਆਂ `ਚ ਹੀ ਨਹੀਂ, ਸਗੋਂ ਪਹਾੜੀ ਇਲਾਕਿਆਂ `ਤੇ ਵੀ ਕਹਿਰ ਢਾਇਆ ਹੋਇਆ ਹੈ। ਮੌਸਮ ਵਿਭਾਗ ਦੀ ਤਰਫੋਂ ਹਿਮਾਚਲ ਪ੍ਰਦੇਸ਼ ਵਿੱਚ 28 ਅਤੇ 29 ਮਾਰਚ ਨੂੰ ਗਰਮੀ ਦੀਆਂ ਲਹਿਰਾਂ ਆਉਣ ਦੀ ਸੰਭਾਵਨਾ ਹੈ। ਯਾਨੀ ਸੋਮਵਾਰ ਨੂੰ ਪਹਾੜਾਂ ਦਾ ਮੌਸਮ ਗਰਮ ਰਹਿ ਸਕਦਾ ਹੈ। ਅਜਿਹੇ 'ਚ ਇੱਥੇ ਘੁੰਮਣ ਲਈ ਆਏ ਸੈਲਾਨੀਆਂ ਨੂੰ ਵੀ ਠੰਡ ਦੀ ਬਜਾਏ ਗਰਮੀ ਮਹਿਸੂਸ ਹੋ ਰਹੀ ਹੈ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਊਨਾ, ਬਿਲਾਸਪੁਰ, ਕਾਂਗੜਾ, ਸ਼ਿਮਲਾ, ਸੋਲਨ, ਸਿਰਮੌਰ, ਹਮੀਰਪੁਰ, ਮੰਡੀ, ਕੁੱਲੂ ਅਤੇ ਚੰਬਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਗਰਮ ਹਵਾਵਾਂ ਲਈ ਪੀਲੀ ਚੇਤਾਵਨੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਕ ਸੂਬੇ 'ਚ 30 ਮਾਰਚ ਤੱਕ ਮੌਸਮ ਸਾਫ ਰਹੇਗਾ।
ਜੰਮੂ-ਕਸ਼ਮੀਰ `ਚ ਟੁੱਟਿਆ 76 ਸਾਲ ਪੁਰਾਣਾ ਰਿਕਾਰਡ
ਜੰਮੂ-ਕਸ਼ਮੀਰ 'ਚ ਵੀ ਇਨ੍ਹੀਂ ਦਿਨੀਂ ਗਰਮੀ ਕਾਰਨ ਬੁਰਾ ਹਾਲ ਹੈ। ਗਰਮੀ ਦਾ ਸਭ ਤੋਂ ਵੱਧ ਅਸਰ ਜੰਮੂ ਡਿਵੀਜ਼ਨ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਜੰਮੂ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਨਾਲ ਵੱਧ ਤੋਂ ਵੱਧ ਤਾਪਮਾਨ ਨੇ ਮਾਰਚ ਮਹੀਨੇ ਦਾ 76 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ (IMD) ਅਨੁਸਾਰ 31 ਮਾਰਚ 1945 ਨੂੰ ਸਭ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Haryana, Heat wave, Himachal, IMD forecast, North India, Punjab, Weather