Home /News /national /

Weather Update: ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਵਿਚ ਅਗਲੇ 5 ਦਿਨ ਬਾਰਸ਼ ਦੀ ਭਵਿੱਖਬਾਣੀ

Weather Update: ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਵਿਚ ਅਗਲੇ 5 ਦਿਨ ਬਾਰਸ਼ ਦੀ ਭਵਿੱਖਬਾਣੀ

ਮੌਸਮ ਵਿਭਾਗ ਵੱਲੋਂ ਵੱਡੀ ਗਿਣਤੀ ਸੂਬਿਆਂ ਵਿਚ ਅਗਲੇ 5 ਦਿਨ ਬਾਰਸ਼ ਦੀ ਭਵਿੱਖਬਾਣੀ  (PTI Photo)

ਮੌਸਮ ਵਿਭਾਗ ਵੱਲੋਂ ਵੱਡੀ ਗਿਣਤੀ ਸੂਬਿਆਂ ਵਿਚ ਅਗਲੇ 5 ਦਿਨ ਬਾਰਸ਼ ਦੀ ਭਵਿੱਖਬਾਣੀ (PTI Photo)

  • Share this:

    ਦੇਸ਼ ਵਿੱਚ ਮਾਨਸੂਨ ਹੁਣ ਆਪਣੇ ਆਖਰੀ ਪੜਾਅ ਵਿੱਚ ਹੈ, ਪਰ ਬਾਰਿਸ਼ ਦਾ ਦੌਰ ਲਗਾਤਾਰ ਜਾਰੀ ਹੈ। ਭਾਰਤ ਮੌਸਮ ਵਿਗਿਆਨ ਕੇਂਦਰ (ਆਈਐਮਡੀ) ਨੇ ਟਵੀਟ ਕੀਤਾ ਹੈ ਕਿ ਹੇਠਲੇ ਟਰਪੋਸਫੀਅਰ ਪੱਧਰ 'ਤੇ ਉੱਤਰੀ-ਪੱਛਮੀ ਭਾਰਤ ਵਿੱਚ ਚੱਕਰਵਾਤ ਵਿਰੋਧੀ ਵਹਾਅ (anti-cyclonic) ਕਾਰਨ ਅਗਲੇ 5 ਦਿਨਾਂ ਦੌਰਾਨ ਪੱਛਮੀ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਖੁਸ਼ਕ ਮੌਸਮ ਦੀ ਸੰਭਾਵਨਾ ਹੈ।

    ਇਸ ਲਈ ਅਗਲੇ 3 ਦਿਨਾਂ ਦੌਰਾਨ ਉੱਤਰੀ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ਤੋਂ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਲਈ ਹਾਲਾਤ ਅਨੁਕੂਲ ਬਣ ਰਹੇ ਹਨ। ਦੂਜੇ ਪਾਸੇ, ਉੜੀਸਾ ਵਿੱਚ 18 ਤੋਂ 21 ਤਰੀਕ ਦੇ ਦੌਰਾਨ ਬਹੁਤ ਸਾਰੇ ਖੇਤਰਾਂ ਵਿੱਚ ਭਾਰੀ ਬਾਰਿਸ਼ ਵੀ ਹੋ ਸਕਦੀ ਹੈ। ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।

    ਦੂਜੇ ਪਾਸੇ 19 ਨੂੰ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 20 ਨੂੰ ਝਾਰਖੰਡ 'ਚ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ, ਅਗਲੇ 5 ਦਿਨਾਂ ਦੌਰਾਨ ਉੱਤਰਾਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਈਂ ਮੀਂਹ ਦੀ ਸੰਭਾਵਨਾ ਹੈ।

    ਇਸ ਤੋਂ ਇਲਾਵਾ ਆਸਾਮ ਅਤੇ ਮੇਘਾਲਿਆ ਵਿੱਚ 18 ਤੋਂ 21 ਤਰੀਕ ਦੌਰਾਨ ਭਾਰੀ ਮੀਂਹ ਪੈ ਸਕਦਾ ਹੈ। ਆਈਐਮਡੀ ਨੇ ਪੂਰਬੀ ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ 20 ਅਤੇ 21 ਸਤੰਬਰ, ਝਾਰਖੰਡ ਵਿੱਚ 20 ਸਤੰਬਰ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਦੱਖਣੀ ਪ੍ਰਾਇਦੀਪ ਅਤੇ ਉੱਤਰ-ਪੂਰਬੀ ਭਾਰਤ ਵਿੱਚ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

    ਮਾਨਸੂਨ ਪ੍ਰਣਾਲੀ ਦੇ ਕਮਜ਼ੋਰ ਹੋਣ ਅਤੇ ਮੌਨਸੂਨ ਟ੍ਰਾਫ ਦੇ ਹਿਮਾਲਿਆ ਵੱਲ ਜਾਣ ਕਾਰਨ ਅਗਲੇ ਕੁਝ ਦਿਨਾਂ ਤੱਕ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਵੀ ਬਾਰਸ਼ ਰੁਕ ਜਾਵੇਗੀ। ਦੂਜੇ ਪਾਸੇ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸਥਿਤ ਜ਼ੋਨਲ ਮੌਸਮ ਵਿਗਿਆਨ ਕੇਂਦਰ ਨੇ ਅਗਲੇ 24 ਤੋਂ 48 ਘੰਟਿਆਂ ਦੌਰਾਨ ਰਾਜ ਦੇ ਪੂਰਬੀ ਹਿੱਸਿਆਂ ਦੇ 15 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

    Published by:Gurwinder Singh
    First published:

    Tags: Heavy rain fall