Home /News /national /

ਆਟੋਰਿਕਸ਼ਾ ਅਤੇ ਬੱਸ ਵਿਚਾਲੇ ਹੋਈ ਟੱਕਰ ਵਿੱਚ 8 ਔਰਤਾਂ ਸਮੇਤ 9 ਲੋਕਾਂ ਦੀ ਮੌਤ

ਆਟੋਰਿਕਸ਼ਾ ਅਤੇ ਬੱਸ ਵਿਚਾਲੇ ਹੋਈ ਟੱਕਰ ਵਿੱਚ 8 ਔਰਤਾਂ ਸਮੇਤ 9 ਲੋਕਾਂ ਦੀ ਮੌਤ

ਪੱਛਮੀ ਬੰਗਾਲ: ਆਟੋਰਿਕਸ਼ਾ ਅਤੇ ਬੱਸ ਵਿਚਾਲੇ ਹੋਈ ਟੱਕਰ ਵਿੱਚ 8 ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ।

ਪੱਛਮੀ ਬੰਗਾਲ: ਆਟੋਰਿਕਸ਼ਾ ਅਤੇ ਬੱਸ ਵਿਚਾਲੇ ਹੋਈ ਟੱਕਰ ਵਿੱਚ 8 ਔਰਤਾਂ ਸਮੇਤ 9 ਲੋਕਾਂ ਦੀ ਮੌਤ ਹੋ ਗਈ।

Road accident-ਪੱਛਮੀ ਬੰਗਾਲ(West Bengal) ਦੇ ਬੀਰਭੂਮ ਜ਼ਿਲੇ 'ਚ ਮੰਗਲਵਾਰ ਦੁਪਹਿਰ ਨੂੰ ਰਾਸ਼ਟਰੀ ਰਾਜਮਾਰਗ-60 'ਤੇ ਇਕ ਆਟੋਰਿਕਸ਼ਾ ਅਤੇ ਰਾਜ ਟਰਾਂਸਪੋਰਟ ਦੀ ਬੱਸ ਵਿਚਾਲੇ ਹੋਈ ਟੱਕਰ 'ਚ ਅੱਠ ਮਹਿਲਾ ਮਜ਼ਦੂਰਾਂ ਸਮੇਤ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ।

 • Share this:
  ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲੇ 'ਚ ਮੰਗਲਵਾਰ ਦੁਪਹਿਰ ਨੂੰ ਰਾਸ਼ਟਰੀ ਰਾਜਮਾਰਗ-60 'ਤੇ ਇਕ ਆਟੋਰਿਕਸ਼ਾ ਅਤੇ ਰਾਜ ਟਰਾਂਸਪੋਰਟ ਦੀ ਬੱਸ ਵਿਚਾਲੇ ਹੋਈ ਟੱਕਰ 'ਚ ਅੱਠ ਮਹਿਲਾ ਮਜ਼ਦੂਰਾਂ ਸਮੇਤ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਰਾਮਪੁਰਹਾਟ ਨੇੜੇ ਮੱਲਾਰਪੁਰ ਵਿੱਚ ਵਾਪਰੀ ਜਦੋਂ ਯਾਤਰੀਆਂ ਨਾਲ ਭਰਿਆ ਇੱਕ ਆਟੋਰਿਕਸ਼ਾ ਦੱਖਣੀ ਬੰਗਾਲ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ (ਐਸਬੀਐਸਟੀਸੀ) ਦੀ ਬੱਸ ਨਾਲ ਟਕਰਾ ਗਿਆ।

  ਬੀਰਭੂਮ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (ਐਸਪੀ) ਨਗੇਂਦਰ ਨਾਥ ਤ੍ਰਿਪਾਠੀ ਨੇ ਕਿਹਾ ਕਿ ਤਿੰਨ ਪਹੀਆ ਵਾਹਨ ਵਿੱਚ ਅੱਠ ਔਰਤਾਂ ਸਵਾਰ ਸਨ ਅਤੇ ਨੌਵੀਂ ਪੀੜਤ ਇਸਦੀ ਡਰਾਈਵਰ ਸੀ। ਉਨ੍ਹਾਂ ਦੱਸਿਆ ਕਿ ਉਕਤ ਔਰਤਾਂ ਝੋਨੇ ਦੇ ਖੇਤ ਤੋਂ ਘਰ ਪਰਤ ਰਹੀਆਂ ਸਨ। ਐਸਪੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਆਰਾਮਬਾਗ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਪੋਸਟਮਾਰਟਮ ਕੀਤਾ ਜਾਵੇਗਾ। ਬੱਸ ਅਰਾਮਬਾਗ ਤੋਂ ਦੁਰਗਾਪੁਰ ਜਾ ਰਹੀ ਸੀ, ਉਸ ਵੇਲੇ ਹੀ ਇਸ ਦੀ ਟੱਕਰ ਹੋ ਗਈ।
  Published by:Sukhwinder Singh
  First published:

  Tags: Road accident, West bengal

  ਅਗਲੀ ਖਬਰ