ਪੱਛਮੀ ਬੰਗਾਲ 'ਚ ਭਾਜਪਾ ਨੂੰ ਝਟਕਾ, ਇਕ ਹੋਰ ਵਿਧਾਇਕ ਟੀਐਮਸੀ 'ਚ ਸ਼ਾਮਲ

ਪੱਛਮੀ ਬੰਗਾਲ 'ਚ ਭਾਜਪਾ ਨੂੰ ਝਟਕਾ, ਇਕ ਹੋਰ ਵਿਧਾਇਕ ਟੀਐਮਸੀ 'ਚ ਸ਼ਾਮਲ (ਫਾਇਲ ਫੋਟੋ)

ਪੱਛਮੀ ਬੰਗਾਲ 'ਚ ਭਾਜਪਾ ਨੂੰ ਝਟਕਾ, ਇਕ ਹੋਰ ਵਿਧਾਇਕ ਟੀਐਮਸੀ 'ਚ ਸ਼ਾਮਲ (ਫਾਇਲ ਫੋਟੋ)

 • Share this:
  ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਇੱਕ ਹੋਰ ਕਰਾਰਾ ਝਟਕਾ ਲੱਗਾ ਹੈ। ਸੂਬੇ ਦੀ ਕਾਲੀਆਗੰਜ ਸੀਟ ਤੋਂ ਭਾਜਪਾ ਵਿਧਾਇਕ ਸੁਮੇਨ ਰਾਏ ਸ਼ਨੀਵਾਰ ਨੂੰ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਇਕ ਹਫਤੇ ਵਿਚ ਭਾਜਪਾ ਨੂੰ ਇਕ ਤੀਜਾ ਝਟਕਾ ਹੈ।

  ਇਸ ਤੋਂ ਪਹਿਲਾਂ ਲਗਾਤਾਰ ਦੋ ਦਿਨਾਂ ਵਿਚ ਦੋ ਭਾਜਪਾ ਵਿਧਾਇਕ ਪਾਰਟੀ ਛੱਡ ਕੇ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਬਿਸ਼ਨੂਪੁਰ ਤੋਂ ਭਾਜਪਾ ਵਿਧਾਇਕ ਤਨਮਯ ਘੋਸ਼ (MLA Tanmoy Ghosh ) ਦੇ ਤ੍ਰਿਣਮੂਲ ਕਾਂਗਰਸ (Trinamool Congress) ਵਿੱਚ ਪਰਤਣ ਦੇ ਇੱਕ ਦਿਨ ਬਾਅਦ, ਬਗਦਾ ਤੋਂ ਇੱਕ ਹੋਰ ਭਾਜਪਾ ਵਿਧਾਇਕ ਵਿਸ਼ਵਜੀਤ ਦਾਸ (Biswajit Das) ਵੀ ਮੰਗਲਵਾਰ ਨੂੰ ਟੀਐਮਸੀ (TMC) ਵਿੱਚ ਸ਼ਾਮਲ ਹੋ ਗਏ ਸਨ।

  News18 ਨਾਲ ਗੱਲਬਾਤ ਕਰਦਿਆਂ ਦਾਸ ਨੇ ਕਿਹਾ ਸੀ ਕਿ ਉਹ ਭਾਜਪਾ ਵਿੱਚ ਕੰਮ ਕਰਦੇ ਹੋਏ "ਨਾਖੁਸ਼ ਅਤੇ ਬੇਚੈਨ" ਸਨ। “ਮੈਂ ਇੱਕ ਗਲਤੀ ਕੀਤੀ ਅਤੇ ਵਾਪਸ ਆਉਣਾ ਚਾਹੁੰਦਾ ਸੀ,” ਦੋ ਵਾਰ ਟੀਐਮਸੀ ਤੋਂ ਵਿਧਾਇਕ ਰਹੇ ਦਾਸ ਨੇ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

  ਉਹ ਬੋਨਗਾਓਂ (ਉੱਤਰੀ) ਤੋਂ ਵਿਧਾਇਕ ਸਨ। ਸੂਤਰਾਂ ਨੇ ਦੱਸਿਆ ਕਿ ਹੋਰ ਵਿਧਾਇਕ ਭਾਜਪਾ ਛੱਡਣ ਲਈ ਕਤਾਰ ਵਿੱਚ ਹਨ। ਵਿਧਾਨ ਸਭਾ ਵਿੱਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ ਹੁਣ 77 ਤੋਂ ਘੱਟ ਕੇ 71 ਰਹਿ ਗਈ ਹੈ।
  Published by:Gurwinder Singh
  First published: