ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਤੋਂ ਬੰਬ ਧਮਾਕੇ ਦੀ ਖ਼ਬਰ ਆ ਰਹੀ ਹੈ। ਇਹ ਧਮਾਕਾ ਅਜਿਹੇ ਸਮੇਂ ਹੋਇਆ ਜਦੋਂ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਇੱਥੇ ਆਉਣ ਵਾਲੇ ਸਨ।
ਸ਼ਨੀਵਾਰ ਨੂੰ ਹੋਏ ਇਕ ਦੇਸੀ ਬੰਬ ਧਮਾਕੇ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਪੂਰਬੀ ਮਿਦਨਾਪੁਰ ਦੇ ਅਰਜੁਨ ਨਗਰ ਇਲਾਕੇ 'ਚ ਹੋਇਆ। ਸੂਤਰਾਂ ਮੁਤਾਬਕ ਜ਼ਖਮੀਆਂ 'ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
Blast took place in ArjunNagar Gram Panchayath Naryabila village in East Medinipur .@abhishekaitc is suppose to hold rally in #Kanthi East Medinipur today. 2 bodies have been recovered and 1 critically injured. @news18dotcom @CNNnews18 pic.twitter.com/no57HJ1c0a
— Kamalika Sengupta (@KamalikaSengupt) December 3, 2022
ਦੱਸਣਯੋਗ ਹੈ ਕਿ ਟੀਐਮਸੀ ਨੇਤਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅੱਜ ਪੂਰਬੀ ਮਿਦਨਾਪੁਰ ਦੇ ਕੋਂਟਾਈ ਵਿਚ ਕਾਲਜ ਗਰਾਊਂਡ ਵਿਚ ਇੱਕ ਮੈਗਾ ਰੈਲੀ ਕਰਨ ਜਾ ਰਹੇ ਹਨ।
ਇੱਥੇ ਉਹ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਇਹ ਬੰਗਾਲ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦਾ ਘਰੇਲੂ ਹਲਕਾ ਵੀ ਹੈ। ਇਸ ਧਮਾਕੇ ਵਿੱਚ ਟੀਐਮਸੀ ਪਾਰਟੀ ਦੇ ਕੁਝ ਵਰਕਰ ਵੀ ਜ਼ਖ਼ਮੀ ਹੋਏ ਹਨ। ਫਿਲਹਾਲ ਪੁਲਿਸ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Blast, West bengal