ਪੱਛਮੀ ਬੰਗਾਲ ਚੋਣਾਂ: ਮਮਤਾ ਬੈਨਰਜੀ 'ਤੇ ਚੋਣ ਕਮਿਸ਼ਨ ਕਰ ਸਕਦਾ ਹੈ ਕਾਰਵਾਈ...

News18 Punjabi | News18 Punjab
Updated: April 4, 2021, 3:38 PM IST
share image
ਪੱਛਮੀ ਬੰਗਾਲ ਚੋਣਾਂ: ਮਮਤਾ ਬੈਨਰਜੀ 'ਤੇ ਚੋਣ ਕਮਿਸ਼ਨ ਕਰ ਸਕਦਾ ਹੈ ਕਾਰਵਾਈ...
ਪੱਛਮੀ ਬੰਗਾਲ ਚੋਣਾਂ: ਮਮਤਾ ਬੈਨਰਜੀ 'ਤੇ ਚੋਣ ਕਮਿਸ਼ਨ ਕਰ ਸਕਦਾ ਹੈ ਕਾਰਵਾਈ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਪੱਛਮੀ ਬੰਗਾਲ ਦੀਆਂ ਚੋਣਾਂ (West Bengal Elections) ਵਿਚ 1 ਅਪ੍ਰੈਲ ਨੂੰ ਵੋਟਿੰਗ ਦੇ ਦੂਜੇ ਪੜਾਅ ਦੌਰਾਨ ਨੰਦੀਗਰਾਮ ਵਿਚ ਕੁਝ ਥਾਵਾਂ ਉਤੇ ਹਿੰਸਾ ਦੇਖਣ ਨੂੰ ਮਿਲੀ ਸੀ। ਇਸ ਸੀਟ ਤੋਂ ਚੋਣ ਲੜ ਰਹੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਲਜ਼ਾਮ ਲਾਇਆ ਸੀ ਕਿ ਵੋਟਿੰਗ ਦੌਰਾਨ ਉੱਥੋਂ ਦੇ ਸੁਰੱਖਿਆ ਬਲ ਭਾਜਪਾ ਦੀ ਮਦਦ ਕਰ ਰਹੇ ਸਨ। ਉਹ ਇਸ ਮੁੱਦੇ 'ਤੇ ਚੋਣ ਕਮਿਸ਼ਨ ਕੋਲ ਗਈ ਸੀ।

ਹੁਣ ਚੋਣ ਕਮਿਸ਼ਨ ਨੇ ਸਾਰੇ ਦੋਸ਼ਾਂ ਦੀ ਜਾਂਚ ਪੂਰੀ ਕਰ ਲਈ ਹੈ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਗਲਤ ਮੰਨਿਆ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਚੋਣ ਕਮਿਸ਼ਨ ਇਸ ਮਾਮਲੇ ਨੂੰ ਲੈ ਕੇ ਮਮਤਾ ਬੈਨਰਜੀ ਖਿਲਾਫ ਸਖਤ ਕਾਰਵਾਈ ਵੀ ਕਰ ਸਕਦਾ ਹੈ।

ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਦੁੱਖ ਦੀ ਗੱਲ ਹੈ ਕਿ ਮਮਤਾ ਬੈਨਰਜੀ ਦੀ ਤਰਫੋਂ ਮੀਡੀਆ ਵਿੱਚ ਇਹ ਧਾਰਨਾ ਬਣਾਈ ਗਈ ਸੀ। ਮੁੱਖ ਮੰਤਰੀ ਦੀ ਤਰਫੋਂ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਜਾਣ ਬੁੱਝ ਕੇ ਕੀਤਾ ਗਿਆ ਕੰਮ ਹੈ। ਚੋਣ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਜਾਂਚ ਵਿਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਉਥੇ ਤਾਇਨਾਤ ਸੁਰੱਖਿਆ ਬਲਾਂ ਨੇ ਵੋਟਰਾਂ ਨੂੰ ਵੋਟ ਪਾਉਣ ਤੋਂ ਰੋਕਿਆ ਸੀ ਜਾਂ ਉਨ੍ਹਾਂ ਦਾ ਵਿਵਹਾਰ ਅਸਾਧਾਰਣ ਸੀ।
ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਸੁਪਰਵਾਈਜ਼ਰਾਂ ਨੇ ਬੂਥ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਪਾਇਆ ਕਿ ਉਥੇ ਵੋਟਿੰਗ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਸੀ। ਚੋਣ ਕਮਿਸ਼ਨ ਨੇ ਉਸ ਸਮੇਂ ਸ਼ਿਕਾਇਤਕਰਤਾ ਨੂੰ ਵੀ ਬੁਲਾਇਆ ਸੀ ਪਰ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ।

ਚੋਣ ਕਮਿਸ਼ਨ ਦੇ ਅਨੁਸਾਰ, ਨਿਰੀਖਕਾਂ ਨੇ ਆਪਣੀ ਜਾਂਚ ਰਿਪੋਰਟ ਵਿੱਚ ਬੰਦੂਕ, ਗੁੰਡਾਗਰਦੀ ਜਾਂ ਬੂਥ ਕੈਪਚਰ ਵਰਗੀਆਂ ਘਟਨਾਵਾਂ ਦਾ ਜ਼ਿਕਰ ਨਹੀਂ ਕੀਤਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਹੁਣ ਚੋਣ ਕਮਿਸ਼ਨ ਲੋੜੀਂਦੀ ਕਾਰਵਾਈ ‘ਤੇ ਵਿਚਾਰ ਕਰ ਰਿਹਾ ਹੈ।
Published by: Gurwinder Singh
First published: April 4, 2021, 3:36 PM IST
ਹੋਰ ਪੜ੍ਹੋ
ਅਗਲੀ ਖ਼ਬਰ