ਫੁੱਟਪਾਥ 'ਤੇ ਰਹਿ ਰਹੀ ਸੀ ਸਾਬਕਾ ਮੁੱਖ ਮੰਤਰੀ ਦੀ ਸਾਲੀ, ਹਸਪਤਾਲ ਵਿਚ ਕਰਵਾਇਆ ਭਰਤੀ

ਫੁੱਟਪਾਥ 'ਤੇ ਰਹਿ ਰਹੀ ਸੀ ਸਾਬਕਾ ਮੁੱਖ ਮੰਤਰੀ ਦੀ ਸਾਲੀ, ਹਸਪਤਾਲ ਵਿਚ ਕਰਵਾਇਆ ਭਰਤੀ

ਫੁੱਟਪਾਥ 'ਤੇ ਰਹਿ ਰਹੀ ਸੀ ਸਾਬਕਾ ਮੁੱਖ ਮੰਤਰੀ ਦੀ ਸਾਲੀ, ਹਸਪਤਾਲ ਵਿਚ ਕਰਵਾਇਆ ਭਰਤੀ

 • Share this:
  ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ( Former West Bengal Chief Minister Buddhadeb Bhattacharya,) ਦੀ ਸਾਲੀ ਇਰਾ ਬਾਸੂ (Ira Basu) ਪਿਛਲੇ ਦੋ ਸਾਲਾਂ ਤੋਂ ਫੁੱਟਪਾਥ 'ਤੇ ਰਹੀ ਸੀ। ਹੁਣ ਪਤਾ ਲੱਗਣ ਉਤੇ ਇਰਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

  ਦੱਸਿਆ ਜਾ ਰਿਹਾ ਹੈ ਕਿ 70 ਸਾਲਾ ਇਰਾ ਪਿਛਲੇ ਕਈ ਸਾਲਾਂ ਤੋਂ ਬੇਘਰ ਸੀ। ਉਹ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ ਅਤੇ 2009 ਵਿੱਚ ਸੇਵਾਮੁਕਤ ਹੋਈ ਸੀ। ਪਤਾ ਲੱਗਾ ਹੈ ਕਿ ਉਸ ਨੇ ਅਜੇ ਤੱਕ ਪੈਨਸ਼ਨ ਦਾ ਦਾਅਵਾ ਵੀ ਨਹੀਂ ਕੀਤਾ ਹੈ। ਇਰਾ ਨੇ ਦੋਸ਼ ਲਾਇਆ ਹੈ ਕਿ ਸਕੂਲ ਦੀ ਇੱਕ ਸਾਬਕਾ ਮੁੱਖ ਅਧਿਆਪਕਾ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਕੋਲਕਾਤਾ ਦੇ ਫੁੱਟਪਾਥ 'ਤੇ ਰਹਿ ਰਹੀ ਸੀ।

  ਇਹ ਸਾਰਾ ਮਾਮਲਾ ਅਧਿਆਪਕ ਦਿਵਸ ਯਾਨੀ 5 ਸਤੰਬਰ ਨੂੰ ਸਾਹਮਣੇ ਆਇਆ ਸੀ। ਦਰਅਸਲ, ਉਸ ਦੇ ਕੁਝ ਵਿਦਿਆਰਥੀ ਕੋਲਕਾਤਾ ਦੇ ਡਨਲੌਪ ਫਲਾਈਓਵਰ ਦੇ ਹੇਠਾਂ ਉਸ ਦੇ ਸਨਮਾਨ ਲਈ ਆਏ ਸਨ। ਇਸ ਤੋਂ ਬਾਅਦ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।

  ਬਾਅਦ ਵਿੱਚ ਲੋਕਾਂ ਨੂੰ ਪਤਾ ਲੱਗਾ ਕਿ ਉਹ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਦੀ ਪਤਨੀ ਮੀਰਾ ਦੀ ਭੈਣ ਹੈ। ਤਸਵੀਰ ਦੇਖਣ ਤੋਂ ਬਾਅਦ ਕਈ ਲੋਕ ਮਦਦ ਲਈ ਵੀ ਪਹੁੰਚੇ, ਪਰ ਇਰਾ ਨੇ ਇਹ ਕਹਿੰਦੇ ਹੋਏ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਕਿਸੇ ਪੈਸੇ ਦੀ ਜ਼ਰੂਰਤ ਨਹੀਂ ਹੈ।

  ਭੀਖ ਨਹੀਂ ਮੰਗੀ
  ਡਨਲੌਪ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਰਾ ਨਿਸ਼ਚਤ ਤੌਰ 'ਤੇ ਫੁੱਟਪਾਥ 'ਤੇ ਰਹਿੰਦੀ ਸੀ, ਪਰ ਉਸ ਨੇ ਕਦੇ ਕਿਸੇ ਤੋਂ ਭੀਖ ਨਹੀਂ ਮੰਗੀ। ਉਸ ਨੇ ਇਹ ਵੀ ਕਿਹਾ ਕਿ ਉਹ ਨੇੜਲੀਆਂ ਦੁਕਾਨਾਂ ਤੋਂ ਭੋਜਨ ਖਰੀਦਣ ਤੋਂ ਬਾਅਦ ਖਾਂਦੀ ਸੀ।

  ਇਰਾ ਚੰਗੇ ਅਧਿਆਪਕਾਂ ਵਿੱਚ ਗਿਣੀ ਜਾਂਦੀ ਸੀ। ਕੁਝ ਅਧਿਆਪਕਾਂ ਨੇ ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ ਰਿਟਾਇਰਮੈਂਟ ਤੋਂ ਕੁਝ ਦਿਨ ਪਹਿਲਾਂ ਉਹ ਬਿਨਾਂ ਚੱਪਲਾਂ ਯਾਨੀ ਨੰਗੇ ਪੈਰੀਂ ਸਕੂਲ ਆਉਂਦੀ ਸੀ। ਇਸ ਤੋਂ ਇਲਾਵਾ ਉਸ ਨੇ ਗੰਦੇ ਕੱਪੜੇ ਵੀ ਪਾਉਣੇ ਸ਼ੁਰੂ ਕਰ ਦਿੱਤੇ। ਰਿਟਾਇਰਮੈਂਟ ਤੋਂ ਬਾਅਦ ਉਸ ਨੇ ਸਕੂਲ ਦੀ ਸਾਬਕਾ ਮੁੱਖ ਅਧਿਆਪਕਾ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ।
  Published by:Gurwinder Singh
  First published: