Home /News /national /

ਖੇਤ ਵਿਚ ਬਣਾ ਰਹੇ ਸਨ ਬੰਬ, ਧਮਾਕੇ ਵਿਚ 2 ਲੋਕਾਂ ਦੀ ਮੌਤ, 3 ਜ਼ਖਮੀ

ਖੇਤ ਵਿਚ ਬਣਾ ਰਹੇ ਸਨ ਬੰਬ, ਧਮਾਕੇ ਵਿਚ 2 ਲੋਕਾਂ ਦੀ ਮੌਤ, 3 ਜ਼ਖਮੀ

ਖੇਤ ਵਿਚ ਬਣਾ ਰਹੇ ਸਨ ਬੰਬ, ਧਮਾਕੇ ਵਿਚ 2 ਲੋਕਾਂ ਦੀ ਮੌਤ, 3 ਜ਼ਖਮੀ (File photo- ANI

ਖੇਤ ਵਿਚ ਬਣਾ ਰਹੇ ਸਨ ਬੰਬ, ਧਮਾਕੇ ਵਿਚ 2 ਲੋਕਾਂ ਦੀ ਮੌਤ, 3 ਜ਼ਖਮੀ (File photo- ANI

 • Share this:
  ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਐਤਵਾਰ ਤੜਕੇ ਇੱਕ ਦੇਸੀ ਬੰਬ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਫਰਜ਼ਾਨ ਐਸਕੇ (45) ਅਤੇ ਸਫੀਕੁਲ ਇਸਲਾਮ (30) ਵਜੋਂ ਹੋਈ ਹੈ।

  ਇਹ ਸਾਰੇ ਮਾਨਿਕਚੱਕ ਥਾਣਾ ਖੇਤਰ ਅਧੀਨ ਪੈਂਦੇ ਜੇਸਰਥਲਾ ਬਲੂਟੋਲਾ ਵਿੱਚ ਇੱਕ ਖੇਤ ਵਿੱਚ ਬੰਬ ਬਣਾ ਰਹੇ ਸਨ ਕਿ ਅਚਾਨਕ ਬੰਬ ਫਟ ਗਿਆ।

  ਇਕ ਪੁਲਿਸ ਅਧਿਕਾਰੀ ਨੇ ਦੱਸਿਆ, ''ਸਥਾਨਕ ਲੋਕਾਂ ਨੇ ਵੱਡੇ ਤੜਕੇ ਕਰੀਬ 2.30 ਵਜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਜਦੋਂ ਤੱਕ ਸਾਡੇ ਮੁਲਾਜ਼ਮ ਇਲਾਕੇ 'ਚ ਪਹੁੰਚੇ, ਉਦੋਂ ਤੱਕ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਾ ਸੀ। ਇਨ੍ਹਾਂ 'ਚੋਂ ਦੋ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਵਿਅਕਤੀ ਦਾ ਮਾਲਦਾ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

  ਉਨ੍ਹਾਂ ਦੱਸਿਆ ਕਿ ਮੌਕੇ ਤੋਂ ਕੁਝ ਕੱਚਾ ਮਾਲ ਮਿਲਿਆ ਹੈ, ਜਿਸ ਦੀ ਵਰਤੋਂ ਦੇਸੀ ਬੰਬ ਬਣਾਉਣ ਲਈ ਕੀਤੀ ਜਾ ਰਹੀ ਸੀ। ਪੁਲਿਸ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਇੰਨੀ ਵੱਡੀ ਮਾਤਰਾ ਵਿੱਚ ਵਿਸਫੋਟਕ ਕਿੱਥੋਂ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬੰਬ ਬਣਾਉਣ ਦੇ ਮਕਸਦ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

  ਐਸਪੀ ਪ੍ਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਬੰਬ ਨਿਰੋਧਕ ਦਸਤਾ ਇਲਾਕੇ ਵਿੱਚ ਪਹੁੰਚ ਗਿਆ ਹੈ ਅਤੇ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸ਼ਾਮਲ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਇਲਾਕੇ 'ਚੋਂ ਚਾਰ ਹਥਿਆਰ ਬਰਾਮਦ ਕੀਤੇ ਗਏ ਸਨ।
  Published by:Gurwinder Singh
  First published:

  Tags: Blast, Crime news

  ਅਗਲੀ ਖਬਰ