Home /News /national /

PUBG ਬੈਨ ਹੋਣ ਤੋਂ ਦੁਖੀ ਵਿਦਿਆਰਥੀ ਨੇ ਲਿਆ ਫਾਹਾ

PUBG ਬੈਨ ਹੋਣ ਤੋਂ ਦੁਖੀ ਵਿਦਿਆਰਥੀ ਨੇ ਲਿਆ ਫਾਹਾ

ਬੱਚਿਆਂ ਨੂੰ ਅਜੇ ਵੀ ਹੈ ਇਹ ਉਮੀਦ (ਸੰਕੇਤਕ ਫੋਟੋ)

ਬੱਚਿਆਂ ਨੂੰ ਅਜੇ ਵੀ ਹੈ ਇਹ ਉਮੀਦ (ਸੰਕੇਤਕ ਫੋਟੋ)

 • Share this:
  ਪੱਛਮੀ ਬੰਗਾਲ (West Bengal) ਦੇ ਨਾਦੀਆ ਜ਼ਿਲ੍ਹੇ ਵਿਚ ਪਬਜੀ (PUBG) ਗੇਮ ਨਾ ਖੇਡ ਸਕਣ ਤੋਂ ਪਰੇਸ਼ਾਨ 21 ਸਾਲਾ ਵਿਦਿਆਰਥੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਮਾਮਲਾ ਚੱਕਦਾਹ ਥਾਣਾ ਖੇਤਰ ਦੇ ਪੁਰਬਾ ਲਾਲਪੁਰ ਦਾ ਹੈ।

  ਪੁਲਿਸ ਨੇ ਦੱਸਿਆ ਕਿ ਆਈਟੀਆਈ ਦੇ ਵਿਦਿਆਰਥੀ ਪ੍ਰੀਤਮ ਹਲਦਾਰ ਨੇ ਐਤਵਾਰ ਨੂੰ ਆਪਣੇ ਕਮਰੇ ਵਿੱਚ ਫਾਹਾ ਲੈ ਲਿਆ। ਉਸ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਬੇਟਾ PUBG ਉਤੇ ਪਾਬੰਦੀ ਦੇ ਬਾਅਦ ਪਰੇਸ਼ਾਨ ਰਹਿਣ ਲੱਗ ਪਿਆ ਸੀ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਫਿਲਹਾਲ ਇਸ ਸਬੰਧ ਵਿੱਚ ਗੈਰ ਕੁਦਰਤੀ ਮੌਤ ਦਾ ਕੇਸ ਦਰਜ ਕੀਤਾ ਗਿਆ ਹੈ।

  ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਵਿਦਿਆਰਥੀ ਦੀ ਮਾਂ ਰਤਨਾ ਨੇ ਦੱਸਿਆ, “ਐਤਵਾਰ ਸਵੇਰੇ ਉਹ ਨਾਸ਼ਤੇ ਤੋਂ ਬਾਅਦ ਕਮਰੇ ਵਿੱਚ ਗਿਆ ਸੀ। ਜਦੋਂ ਮੈਂ ਉਸ ਨੂੰ ਦੁਪਹਿਰ ਦੇ ਖਾਣੇ ਲਈ ਬੁਲਾਉਣ ਗਈ ਤਾਂ ਉਸ ਦਾ ਕਮਰਾ ਅੰਦਰੋਂ ਬੰਦ ਸੀ। ਵਾਰ ਵਾਰ ਖੜਕਾਉਣ ਦੇ ਬਾਅਦ ਵੀ, ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਮੈਂ ਗੁਆਂਢੀਆਂ ਨੂੰ ਬੁਲਾਇਆ, ਜਦੋਂ ਉਨ੍ਹਾਂ ਨੇ ਦਰਵਾਜ਼ਾ ਤੋੜਿਆ ਅਤੇ ਕਮਰੇ ਵਿੱਚ ਦਾਖਲ ਹੋਏ ਤਾਂ ਉਹ ਪੱਖੇ ਨਾਲ ਲਟਕਿਆ ਸੀ।

  ਰਤਨਾ ਨੇ ਦਾਅਵਾ ਕੀਤਾ ਕਿ ਉਸ ਦਾ ਬੇਟਾ ਪਬਜੀ ਖੇਡਣ ਕਾਰਨ ਉਦਾਸ ਸੀ। ਪੁਲਿਸ ਨੇ ਕਿਹਾ ਕਿ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਗਦਾ ਹੈ ਕਿ ਪ੍ਰੀਤਮ ਨੇ ਮੋਬਾਈਲ ਗੇਮ ਨਾ ਖੇਡ ਸਕਣ ਕਾਰਨ ਆਪਣੀ ਜਾਨ ਦਿੱਤੀ। ਪ੍ਰੀਤਮ ਦੇ ਪਿਤਾ ਵਿਸ਼ਵਵਿਤ ਹਲਦਾਰ ਰਿਟਾਇਰਡ ਆਰਮੀਮੈਨ ਹਨ। ਮਾਂ ਰਤਨ ਇਕ ਘਰੇਲੂ ਔਰਤ ਹੈ। ਪ੍ਰੀਤਮ ਦੀ ਇਕ ਛੋਟੀ ਭੈਣ ਵੀ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸਰਕਾਰ ਨੇ ਪਬਜੀ ਸਮੇਤ ਚੀਨ ਦੇ 118 ਐਪਸ ਉੱਤੇ ਪਾਬੰਦੀ ਲਗਾਈ ਸੀ।
  Published by:Gurwinder Singh
  First published:

  Tags: PUBG, Suicide

  ਅਗਲੀ ਖਬਰ