Home /News /national /

ਬੰਗਾਲ: ਜਿਨ੍ਹਾਂ ਸੀਟਾਂ 'ਤੇ ਰਾਹੁਲ ਨੇ ਰੈਲੀ ਕੀਤੀ, ਉਥੇ ਉਮੀਦਵਾਰਾਂ ਦੀ ਜਮਾਨਤ ਜ਼ਬਤ, ਤੀਜੇ ਮੋਰਚੇ ਦੇ 85% ਉਮੀਦਵਾਰ.

ਬੰਗਾਲ: ਜਿਨ੍ਹਾਂ ਸੀਟਾਂ 'ਤੇ ਰਾਹੁਲ ਨੇ ਰੈਲੀ ਕੀਤੀ, ਉਥੇ ਉਮੀਦਵਾਰਾਂ ਦੀ ਜਮਾਨਤ ਜ਼ਬਤ, ਤੀਜੇ ਮੋਰਚੇ ਦੇ 85% ਉਮੀਦਵਾਰ.

  • Share this:

ਪੱਛਮੀ ਬੰਗਾਲ (West Begnal Assembly Election 2021) ਵਿਚ ਤੀਜੇ ਮੋਰਚੇ ਦੇ ਖਾਤੇ ਵਿਚ ਸਿਰਫ 1 ਸੀਟ ਆਈ ਹੈ। ਉਸ ਦੇ ਪਤਨ ਦਾ ਅੰਦਾਜਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੇ 85 ਪ੍ਰਤੀਸ਼ਤ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਇੰਨਾ ਹੀ ਨਹੀਂ, ਜਿਨ੍ਹਾਂ ਦੋ ਸੀਟਾਂ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰੈਲੀ ਕੀਤੀ ਸੀ, ਉਥੇ ਵੀ ਪਾਰਟੀ ਦੀ ਇੱਜਤ ਨਹੀਂ ਬਚ ਸਕੀ।

ਨਿਊਜ਼ 18 ਦੁਆਰਾ ਕੀਤੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਤੀਸਰੇ ਫਰੰਟ ਦੇ ਉਮੀਦਵਾਰ ਚੋਣਾਂ ਵਿਚ ਸਿਰਫ 42 ਸੀਟਾਂ 'ਤੇ ਜ਼ਮਾਨਤ ਬਚਾ ਸਕੇ ਹਨ। ਸਾਰੀਆਂ 292 ਸੀਟਾਂ 'ਤੇ ਚੋਣ ਲੜਨ ਵਾਲੇ ਤੀਸਰੇ ਫਰੰਟ ਦੇ ਮੈਂਬਰ ਇੰਡੀਅਨ ਸੈਕੂਲਰ ਫਰੰਟ (ਆਈ.ਐੱਸ.ਐੱਫ.) ਨੇ ਦੋ ਭਾਈਵਾਲਾਂ ਕਾਂਗਰਸ ਅਤੇ ਖੱਬੇਪੱਖੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ। ਕਾਂਗਰਸ ਅਤੇ ਖੱਬੇਪੱਖੀਆਂ ਕੋਲ ਇਕ ਵੀ ਸੀਟ ਨਹੀਂ ਹੈ।

ਕਾਂਗਰਸ ਲਈ ਇਸ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਕੀ ਹੋਵੇਗੀ ਕਿ ਉਹ ਉਨ੍ਹਾਂ ਦੋ ਸੀਟਾਂ- ਮਾਟੀਗਾਰਾ-ਨਕਸਲਬਾੜੀ ਅਤੇ ਗੋਲਪੋਖਰ ਤੋਂ ਬੁਰੀ ਤਰ੍ਹਾਂ ਹਾਰ ਗਈ, ਜਿਥੇ ਰਾਹੁਲ ਗਾਂਧੀ ਨੇ 14 ਅਪ੍ਰੈਲ ਨੂੰ ਰੈਲੀਆਂ ਕੀਤੀਆਂ ਸਨ। ਉਥੇ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕੇ।

ਕਾਂਗਰਸ ਇਕ ਦਹਾਕੇ ਤੋਂ ਮਟੀਗਾਰਾ-ਨਕਸਲਬਾੜੀ ਵਿਚ ਕਾਬਜ਼ਾ ਰਹੀ ਸੀ ਪਰ ਮੌਜੂਦਾ ਵਿਧਾਇਕ ਸ਼ੰਕਰ ਮਾਲਾਕਾਰ ਇਸ ਵਾਰ ਸਿਰਫ 9% ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਗੋਲਪੋਖਰ ਵਿੱਚ, ਕਾਂਗਰਸ ਦਾ ਉਮੀਦਵਾਰ ਸਿਰਫ 12% ਵੋਟਾਂ ਨਾਲ ਤੀਜੇ ਸਥਾਨ ਉਤੇ ਰਿਹਾ। ਸਾਲ 2006 ਤੋਂ ਸਾਲ 2009 ਤੱਕ ਅਤੇ ਫਿਰ ਸਾਲ 2011 ਤੋਂ 2016 ਤੱਕ ਇਸ ਸੀਟ ਤੋਂ ਕਾਂਗਰਸੀ ਵਿਧਾਇਕ ਰਹੇ।

ਜੇ ਤਿੰਨ ਸਹਿਯੋਗੀ ਪਾਰਟੀਆਂ ਦਾ ਵੱਖਰੇ ਤੌਰ 'ਤੇ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਖੱਬੇਪੱਖੀ 170 ਸੀਟਾਂ ਵਿਚੋਂ ਸਿਰਫ 21 ਸੀਟਾਂ 'ਤੇ ਆਪਣੀ ਜ਼ਮਾਨਤ ਬਚਾ ਸਕੇ। 90 ਸੀਟਾਂ ਵਿਚੋਂ 11 ਸੀਟਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਦੀ ਜ਼ਮਾਨਤ ਬਚੀ ਅਤੇ 30 ਸੀਟਾਂ ਵਿਚੋਂ 10 ਵਿਚ ਆਈਐਸਐਫ ਦੇ ਉਮੀਦਵਾਰਾਂ ਦੀ ਜਮਾਨਤ ਬਚੀ। ਆਈਐਸਐਫ ਨੇ ਇਕ ਸੀਟ ਜਿੱਤੀ ਅਤੇ ਚੌਥੇ ਨੰਬਰ 'ਤੇ ਆਇਆ।

Published by:Gurwinder Singh
First published:

Tags: Assembly Elections 2021, Indian National Congress, Rahul Gandhi, West bengal