ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਝਾੜਗ੍ਰਾਮ ਵਿਚ ਸੜਕ ਕਿਨਾਰੇ ਚਾਹ ਦੀ ਦੁਕਾਨ ਉਤੇ ਆਪਣੇ ਕਾਫਲੇ ਨੂੰ ਰੋਕਿਆ ਅਤੇ ਲੋਕਾਂ ਨੂੰ ਪਕੌੜੇ ਪਰੋਸਣੇ ਸ਼ੁਰੂ ਕਰ ਦਿੱਤੇ।
ਦਰਅਸਲ, ਮੁੱਖ ਮੰਤਰੀ ਮਮਤਾ ਬੈਨਰਜੀ ਆਦਿਵਾਸੀ ਬਹੁ-ਗਿਣਤੀ ਵਾਲੇ ਝਾੜਗ੍ਰਾਮ ਜ਼ਿਲ੍ਹੇ ਵਿਚ ਇੱਕ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਸੂਬੇ ਨੂੰ ਬਕਾਏ ਦਾ ਭੁਗਤਾਨ ਨਾ ਕਰਨ ਲਈ ਕੇਂਦਰ ਸਰਕਾਰ ਉਤੇ ਹਮਲਾ ਕੀਤਾ।
ਰੈਲੀ ਤੋਂ ਵਾਪਸ ਪਰਤਦੇ ਸਮੇਂ ਉਨ੍ਹਾਂ ਨੇ ਅਚਾਨਕ ਆਪਣੇ ਕਾਫਲੇ ਨੂੰ ਸੜਕ ਕਿਨਾਰੇ ਸਥਿਤ ਚਾਹ ਦੇ ਸਟਾਲ ਉਤੇ ਰੋਕ ਲਿਆ ਅਤੇ ਉਥੇ ਲੋਕਾਂ ਨੂੰ ਪਕੌੜੇ ਵੰਡਣੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਹਾਲਾਂਕਿ ਇਸ ਦੌਰਾਨ ਉੱਥੇ ਥੋੜ੍ਹੀ ਭੀੜ ਵੀ ਇਕੱਠੀ ਹੋ ਗਈ।
#WATCH | West Bengal CM Mamata Banerjee stopped her convoy at a roadside tea stall and started serving pakoda to the people, in Jhargram. pic.twitter.com/2b3NKhXj5q
— ANI (@ANI) November 15, 2022
ਵੀਡੀਓ 'ਚ ਸੀ.ਐੱਮ ਮਮਤਾ ਬੈਨਰਜੀ ਲੋਕਾਂ ਨੂੰ ਪਕੌੜੇ ਪਰੋਸਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਉਤੇ ਦੋਸ਼ ਲਗਾਇਆ ਕਿ ਉਸ ਨੇ ਰਾਜ ਦੇ ਹਿੱਸੇ ਦਾ ਮਨਰੇਗਾ ਦਾ ਪੈਸਾ ਰੋਕਿਆ ਹੋਇਆ ਹੈ।ਉਨ੍ਹਾਂ ਕਿਹਾ ਕੀ ਕੇਂਦਰ ਸਾਡੇ ਤੋਂ ਆਪਣੇ ਬਕਾਏ ਲਈ ਹੱਥ ਫੈਲਾਉਣ ਦੀ ਉਮੀਦ ਕਰ ਰਿਹਾ ਹੈ?
ਉਨ੍ਹਾਂ ਕੇਂਦਰ ਨੂੰ ਕਿਹਾ ਕਿ ਉਹ ਬਕਾਏ ਜਾਰੀ ਕਰੇ ਜਾਂ ਫੇਰ ਸੱਤਾ ਤੋਂ ਲਾਂਭੇ ਹੋ ਜਾਵੇ। ਉਨ੍ਹਾਂ ਕਿਹਾ ਕਿ ਜੇ ਫੰਡ ਜਾਰੀ ਨਾ ਕੀਤਾ ਤਾਂ ਰਾਜ ਸਰਕਾਰ ਜੀਐੱਸਟੀ ਦਾ ਭੁਗਤਾਨ ਰੋਕ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mamta, Viral news, Viral video, West bengal