ਪੱਛਮੀ ਬੰਗਾਲ ਵਿਚ ਅੱਜ ਤਿੰਨ ਵਿਧਾਨ ਸਭਾ ਸੀਟਾਂ ਕਰੀਮਨਗਰ, ਕਾਲੀਆਗੰਜ ਤੇ ਕਰੀਮਪੁਰ ਵਿਚ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਕਰੀਮਨਗਰ ਸੀਟ ਤੋਂ ਬੀਜੇਪੀ ਉਮੀਦਵਾਰ ਤੇ ਸੂਬਾ ਮੀਤ ਪ੍ਰਧਾਨ ਜੈ ਪ੍ਰਕਾਸ਼ ਮਜੂਮਦਾਰ ਦੀ ਕੁੱਟਮਾਰ ਕੀਤੀ ਗਈ।
ਲੜਾਈ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਬਚਨ ਲਈ ਝਾੜੀਆਂ ਵਿੱਚ ਲੁਕੇ ਹੋਏ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਬੀਜੇਪੀ ਦੇ ਉਮੀਦਵਾਰ ਇੱਕ ਪੋਲਿੰਗ ਸਟੇਸ਼ਨ ਪਹੁੰਚੇ ਤਾਂ ਸੂਬੇ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਰਕਰਾਂ ਨੇ ‘ਵਾਪਸ ਜਾਓ’ ਦੇ ਨਾਅਰੇ ਲਗਾਏ। ਭੀੜ ਉਥੇ ਕਾਬੂ ਪਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ।
#WATCH West Bengal BJP Vice President and candidate for Karimpur bypoll, Joy Prakash Majumdar manhandled and kicked allegedly by TMC workers as voting is underway in the constituency. #WestBengal pic.twitter.com/Vpb5s14M5A
— ANI (@ANI) November 25, 2019
ਸਥਾਨਕ ਤ੍ਰਿਣਮੂਲ ਨੇਤਾਵਾਂ ਨੇ ਮਜੂਮਦਾਰ 'ਤੇ ਸ਼ਾਂਤ ਮਾਹੌਲ ਭੰਗ ਕਰਨ ਦਾ ਇਲਜ਼ਾਮ ਲਾਇਆ। ਬੀਜੇਪੀ ਨੇ ਹਿੰਸਾ ਲਈ ਟੀਐਮਸੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕਰੀਮਪੁਰ ਦੇ ਬੀਜੇਪੀ ਦੇ ਉਮੀਦਵਾਰ ਜੈ ਪ੍ਰਕਾਸ਼ ਮਜੂਮਦਾਰ ਨੂੰ ਕੁੱਟਿਆ ਗਿਆ। ਇਹ ਹਾਰ ਦਾ ਡਰ ਹੈ, ਜਿਸ ਨੂੰ ਟੀਐਮਸੀ ਕਰਮਚਾਰੀ ਮਹਿਸੂਸ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP Protest, Elections 2019, Fight