ਬਿਹਾਰ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਬਾਂਦਰਾਂ ਕਾਰਨ ਐਕਸਪ੍ਰੈਸ ਰੇਲ ਗੱਡੀ ਕਰੀਬ 2 ਘੰਟੇ ਜੰਗਲ ਦੇ ਵਿਚਕਾਰ ਖੜ੍ਹੀ ਰਹੀ। ਬਾਂਦਰਾ (ਮੁੰਬਈ) ਤੋਂ ਬਰੌਨੀ ਜਾ ਰਹੀ ਅਵਧ ਐਕਸਪ੍ਰੈਸ ਟਰੇਨ ਨੂੰ ਬਾਂਦਰਾਂ ਕਾਰਨ ਰੋਕ ਦਿੱਤਾ ਗਿਆ।
ਦਰਅਸਲ, ਬਾਂਦਰਾਂ ਦਾ ਇਕ ਝੁੰਡ ਰੇਲਵੇ ਦੀ ਹਾਈਟੇਂਸ਼ਨ ਤਾਰਾਂ 'ਤੇ ਛਾਲਾਂ ਮਾਰਨ ਲੱਗ ਗਿਆ। ਇਸ ਕਾਰਨ ਤਾਰ ਟੁੱਟ ਗਈ। ਤਾਰ ਟੁੱਟਦੇ ਹੀ ਟਰੇਨ ਰੁਕ ਗਈ। ਸੂਚਨਾ ਮਿਲਣ 'ਤੇ ਰੇਲਵੇ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਕਾਫੀ ਮਿਹਨਤ ਤੋਂ ਬਾਅਦ ਤਾਰਾਂ ਦੀ ਮੁਰੰਮਤ ਹੋ ਸਕੀ। ਇਸ ਤੋਂ ਬਾਅਦ ਅਵਧ ਐਕਸਪ੍ਰੈਸ ਕਰੀਬ 2 ਘੰਟੇ ਬਾਅਦ ਰਵਾਨਾ ਹੋ ਸਕੀ। ਹਾਈ ਟੇਂਸ਼ਨ ਤਾਰ ਟੁੱਟਣ ਕਾਰਨ ਗੋਰਖਪੁਰ-ਨਰਕਟੀਆਗੰਜ ਰੇਲ ਮਾਰਗ 'ਤੇ ਟਰੇਨਾਂ ਦੀ ਆਵਾਜਾਈ ਠੱਪ ਹੋ ਗਈ।
ਜਾਣਕਾਰੀ ਮੁਤਾਬਕ ਗੋਰਖਪੁਰ-ਨਰਕਟੀਆਗੰਜ ਰੇਲਵੇ ਸੈਕਸ਼ਨ 'ਤੇ ਹਾਈ ਟੈਂਸ਼ਨ ਤਾਰ 'ਚ ਨੁਕਸ ਪੈਣ ਕਾਰਨ ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਇਸ ਦੇ ਨਾਲ ਹੀ ਇਸ ਸੈਕਸ਼ਨ 'ਤੇ ਚੱਲਣ ਵਾਲੀਆਂ ਸਪਤਕ੍ਰਾਂਤੀ ਸਮੇਤ ਕਈ ਟਰੇਨਾਂ ਨੂੰ ਵੱਖ-ਵੱਖ ਸਟੇਸ਼ਨਾਂ 'ਤੇ ਰੋਕਣਾ ਪਿਆ।
ਅਵਧ ਐਕਸਪ੍ਰੈਸ ਰੇਲ ਗੱਡੀ ਕਰੀਬ 2 ਘੰਟੇ ਜੰਗਲ ਦੇ ਵਿਚਕਾਰ ਰੁਕੀ ਰਹੀ, ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਬਾਂਦਰਾਂ ਦਾ ਝੁੰਡ ਹਾਈ ਟੈਂਸ਼ਨ ਤਾਰ 'ਤੇ ਛਾਲਾਂ ਮਾਰ ਰਿਹਾ ਸੀ, ਜਿਸ ਕਾਰਨ ਇਹ ਤਾਰ ਅਚਾਨਕ ਟੁੱਟ ਗਈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।