ਆਸਾਮ ਤੋਂ ਲਾਪਤਾ ਨਾਬਾਲਗ ਲੜਕੀ ਦੀ ਭਾਲ ਵਿਚ ਬਿਹਾਰ ਪਹੁੰਚੀ ਮਿਸ਼ਨ ਮੁਕਤੀ ਫਾਊਂਡੇਸ਼ਨ ਅਤੇ ਪੁਲਿਸ ਟੀਮ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਦੋ ਘਰਾਂ ਵਿਚੋਂ ਇਕ ਨਹੀਂ ਦੋ ਨਹੀਂ, ਸਗੋਂ 13 ਨਾਬਾਲਗ ਲੜਕੀਆਂ ਮਿਲੀਆਂ। ਸਾਰੀਆਂ ਲੜਕੀਆਂ ਨੂੰ ਛੁਡਵਾਇਆ ਗਿਆ, ਜਿਨ੍ਹਾਂ ਤੋਂ ਆਰਕੈਸਟਰਾ ਦਾ ਕੰਮ ਕਰਵਾਇਆ ਜਾ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਿਸ਼ਨ ਮੁਕਤੀ ਫਾਊਂਡੇਸ਼ਨ ਦਿੱਲੀ ਦੇ ਡਾਇਰੈਕਟਰ ਬੀਰੇਂਦਰ ਕੁਮਾਰ ਸਿੰਘ ਦੀ ਅਗਵਾਈ ਹੇਠ ਲੌਰੀਆ ਦੇ ਬਿਆਸਪੁਰ ਚੌਕ ਵਿਚ ਦੋ ਘਰਾਂ ’ਤੇ ਛਾਪੇਮਾਰੀ ਕੀਤੀ ਗਈ। ਜਿੱਥੋਂ 13 ਨਾਬਾਲਗ ਲੜਕੀਆਂ ਨੂੰ ਬਚਾਅ ਮੁਹਿੰਮ ਤੋਂ ਬਾਅਦ ਆਜ਼ਾਦ ਕਰਵਾਇਆ ਗਿਆ।
ਇਹ ਨਾਬਾਲਗ ਲੜਕੀਆਂ ਆਸਾਮ, ਯੂਪੀ, ਪੰਜਾਬ, ਪੱਛਮੀ ਬੰਗਾਲ ਅਤੇ ਬਿਹਾਰ ਦੇ ਗੋਪਾਲਗੰਜ ਦੀਆਂ ਵਸਨੀਕ ਹਨ। ਹਾਲਾਂਕਿ ਛਾਪੇਮਾਰੀ ਦੌਰਾਨ ਆਰਕੈਸਟਰਾ ਸੰਚਾਲਕ ਪਿਛਲੇ ਰਸਤੇ ਤੋਂ ਫਰਾਰ ਹੋ ਗਿਆ ਸੀ ਪਰ ਉਸ ਦੀ ਪਛਾਣ ਹੋ ਗਈ ਹੈ।
ਸਾਰੀਆਂ ਨਾਬਾਲਗ ਲੜਕੀਆਂ ਨੂੰ ਲੌਰੀਆ ਥਾਣੇ ਲਿਆਂਦਾ ਗਿਆ ਅਤੇ ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਲੜਕੀਆਂ ਨੇ ਅਜਿਹੇ ਕਈ ਖੁਲਾਸੇ ਕੀਤੇ, ਜਿਨ੍ਹਾਂ ਨੇ ਬਚਾਅ ਟੀਮ ਨੂੰ ਹੈਰਾਨ ਕਰ ਦਿੱਤਾ।
ਐੱਸਐੱਸਬੀ ਰਕਸੌਲ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਨੂੰ 161 ਤਹਿਤ ਬਿਆਨ ਦਰਜ ਕਰਵਾਉਣ ਲਈ ਮਹਿਲਾ ਥਾਣੇ ਲਿਜਾਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਦਾ ਮੈਡੀਕਲ ਕਰਵਾਇਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news