Home /News /national /

ਅਸ਼ਲੀਲ ਵੀਡੀਓ ਦਿਖਾ ਕੇ ਵਿਦਿਆਰਥਣਾਂ ਦਾ ਕਰਦਾ ਸੀ ਜਿਨਸੀ ਸ਼ੋਸ਼ਣ, ਔਰਤਾਂ ਨੇ ਛਿੱਤਰਾਂ ਦਾ ਹਾਰ ਪਾ ਕੇ ਘੁਮਾਇਆ

ਔਰਤਾਂ ਦਾ ਦੋਸ਼ ਹੈ ਕਿ ਅਧਿਆਪਕ ਸਕੂਲ ਦੀਆਂ ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ ਸੀ। ਵਿਦਿਆਰਥਣਾਂ ਨੇ ਇਸ ਦੀ ਸ਼ਿਕਾਇਤ ਪਰਿਵਾਰਕ ਮੈਂਬਰਾਂ ਨੂੰ ਕੀਤੀ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਮਿਲ ਕੇ ਅਧਿਆਪਕ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ।

ਹੋਰ ਪੜ੍ਹੋ ...
 • Share this:

  ਪੱਛਮੀ ਸਿੰਘਭੂਮ ਦੇ ਖਾਸਜਾਮਦਾ ਵਿੱਚ ਇੱਕ ਅਧਿਆਪਕ ਨੂੰ ਪਿੰਡ ਵਾਸੀਆਂ ਨੇ ਚੱਪਲਾਂ ਦਾ ਹਾਰ ਪਾ ਕੇ ਘੁਮਾਇਆ। ਦੋਸ਼ ਹੈ ਕਿ ਅਧਿਆਪਕ ਨੇ ਨਾਬਾਲਗ ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ। ਫਿਲਹਾਲ ਪਿੰਡ ਵਾਸੀਆਂ ਵੱਲੋਂ ਅਧਿਆਪਕ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।

  ਦੱਸਿਆ ਜਾ ਰਿਹਾ ਹੈ ਕਿ ਬੜਾਜਾਮਦਾ ਬਸਤੀ ਦੇ ਸਰਕਾਰੀ ਮਿਡਲ ਸਕੂਲ ਖਾਸਜਾਮਦਾ ਦੇ ਅਧਿਆਪਕ ਪ੍ਰੇਮ ਕੁਮਾਰ ਪੋਦਾੱਰ ਨੇ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਇਲਜ਼ਾਮ ਮੁਤਾਬਕ ਅਧਿਆਪਕ ਨੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ।

  ਮਾਮਲਾ ਸਾਹਮਣੇ ਆਉਣ 'ਤੇ ਔਰਤਾਂ ਨੇ ਬੜਾਜਾਮਦਾ ਬਸਤੀ 'ਚ ਮੀਟਿੰਗ ਕਰ ਕੇ ਇਸ ਅਧਿਆਪਕ ਨੂੰ ਸਕੂਲ 'ਚੋਂ ਬਾਹਰ ਕੱਢ ਕੇ ਉਸ ਦੇ ਗਲ ਜੁੱਤੀਆਂ ਦਾ ਹਾਰ ਪਾ ਕੇ ਪੂਰੇ ਇਲਾਕੇ ਵਿਚ ਘੁਮਾਇਆ।

  ਦੱਸਿਆ ਜਾ ਰਿਹਾ ਹੈ ਕਿ ਔਰਤਾਂ ਨੇ ਇਸ ਅਧਿਆਪਕ ਨੂੰ ਪੈਦਲ ਹੀ ਬੜਾਜਾਮਦਾ ਹਸਪਤਾਲ ਹੁੰਦੇ ਹੋਏ ਬੜਾਜਾਮਦਾ ਮੇਨ ਰੋਡ 'ਤੇ ਘੁਮਾਇਆ। ਇਸ ਤੋਂ ਬਾਅਦ ਰੇਲਵੇ ਸਟੇਸ਼ਨ ਨੇੜੇ ਪੁੱਜਣ 'ਤੇ ਪੁਲਿਸ ਨੇ ਅਧਿਆਪਕ ਨੂੰ ਔਰਤਾਂ ਦੇ ਚੁੰਗਲ 'ਚੋਂ ਕੱਢ ਕੇ ਥਾਣੇ ਲਿਆਂਦਾ।

  ਔਰਤਾਂ ਦਾ ਦੋਸ਼ ਹੈ ਕਿ ਅਧਿਆਪਕ ਸਕੂਲ ਦੀਆਂ ਵਿਦਿਆਰਥਣਾਂ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ ਸੀ। ਵਿਦਿਆਰਥਣਾਂ ਨੇ ਇਸ ਦੀ ਸ਼ਿਕਾਇਤ ਪਰਿਵਾਰਕ ਮੈਂਬਰਾਂ ਨੂੰ ਕੀਤੀ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਮਿਲ ਕੇ ਅਧਿਆਪਕ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ।

  Published by:Gurwinder Singh
  First published:

  Tags: Crime, Crime against women, Crime news