ਕਰਨਾਟਕ ਵਿੱਚ ਪ੍ਰੋ-ਟੇਮ ਸਪੀਕਰ ਦੀਆਂ ਇਹ ਤਾਕਤਾਂ ਵਧਾ ਸਕਦੀਆਂ ਹਨ ਕਾਂਗਰਸ ਦੀਆਂ ਮੁਸ਼ਕਿਲਾਂ

Damanjeet Kaur | News18 Punjab
Updated: May 19, 2018, 11:17 AM IST
share image
ਕਰਨਾਟਕ ਵਿੱਚ ਪ੍ਰੋ-ਟੇਮ ਸਪੀਕਰ ਦੀਆਂ ਇਹ ਤਾਕਤਾਂ ਵਧਾ ਸਕਦੀਆਂ ਹਨ ਕਾਂਗਰਸ ਦੀਆਂ ਮੁਸ਼ਕਿਲਾਂ
ਕਰਨਾਟਕ ਵਿੱਚ ਪ੍ਰੋ-ਟੇਮ ਸਪੀਕਰ ਦੀਆਂ ਇਹ ਤਾਕਤਾਂ ਵਧਾ ਸਕਦੀਆਂ ਹਨ ਕਾਂਗਰਸ ਦੀਆਂ ਮੁਸ਼ਕਿਲਾਂ

  • Share this:
  • Facebook share img
  • Twitter share img
  • Linkedin share img
ਕਰਨਾਟਕ ਵਿੱਚ ਦੋ ਦਿਨ ਪੁਰਾਣੀ ਯੇਦਿਯੁਰੱਪਾ ਸਰਕਾਰ ਦੇ ਫਲੋਰ ਟੈਸਟ ਨੂੰ ਸੰਚਾਲਿਤ ਕਰਵਾਉਣ ਵਾਲੇ ਪ੍ਰ-ਟੇਮ ਸਪੀਕਰ ਦੇ ਕੋਲ ਉਹੀ ਤਾਕਤਾਂ ਹੋਣਗੀਆਂ, ਜੋ ਫੁਲ-ਟਾਈਮ ਸਪੀਕਰ ਦੇ ਕੋਲ ਹੁੰਦੀਆਂ ਹਨ। ਯਾਨੀ ਗਵਰਨਰ ਤੋਂ ਬਾਅਦ ਹੁਣ ਨਵੇਂ ਪ੍ਰੋ-ਟੇਮ ਸਪੀਕਰ ਕਾਂਗਰਸ ਤੇ ਜੇਡੀਐਸ ਦੇ ਲ਼ਈ ਨਵਾਂ ਸਿਰ ਦਰਦ ਬਣਨ ਵਾਲੇ ਹਨ।

ਪ੍ਰੋ-ਟੇਮ ਸਪੀਕਰ ਨਵੀਂ ਵਿਧਾਨ ਸਭਾ ਵਿੱਚ ਚੁਣ ਕੇ ਆਏ ਵਿਧਾਇਕਾਂ ਨੂੰ ਸਹੁੰ ਤਾਂ ਚੁਕਾਉਣਗੇ ਹੀ ਪਰ ਸਭ ਤੋਂ ਵੱਡੀ ਗੱਲ ਉਨ੍ਹਾਂ ਦੀ ਤਾਕਤ ਦੀ ਹੈ। ਇਸ ਨਾਲ ਉਹ ਦਲ ਬਦਲ ਕਾਨੂੰਨ ਤੇ ਸੱਤਾਰੂੜ੍ਹ ਸਰਕਾਰ ਦੀ ਬੇੜੀ ਪਾਰ ਕਰਾ ਸਕਦੇ ਹਨ।

ਸੁਪ੍ਰੀਮ ਕੋਰਟ ਅਨੁਸਾਰ ਪ੍ਰੋ-ਟੇਮ ਸਪੀਕਰ ਹੀ ਇਹ ਫੈਸਲਾ ਵੀ ਕਰੇਗਾ ਕਿ ਯੇਦਿਯੁਰੱਪਾ ਸਰਕਾਰ ਦੇ ਸ਼ਕਤੀ ਪ੍ਰੀਖਣ ਨੂੰ ਖੁੱਲੇ ਤੌਰ ਤੇ ਹੱਥ ਚੁੱਕ ਕੇ ਕੀਤਾ ਜਾਵੇ ਜਾਂ ਫਿਰ ਬੈਲੇਟ ਵਿੱਚ ਵੋਟਿੰਗ ਦੇ ਆਧਾਰ ਉੱਤੇ।
ਕਿਉਂ ਹੁੰਦੀ ਹੈ ਪ੍ਰੋ-ਟੇਮ ਸਪੀਕਰ ਦੀ ਨਿਯੁਕਤੀ

ਜਦੋਂ ਵੀ ਨਵੀਂ ਵਿਧਾਨ ਸਭਾ ਦਾ ਕਾਰਜਕਾਲ ਸ਼ੁਰੂ ਹੁੰਦਾ ਹੈ, ਉਦੋਂ ਨਵੇਂ ਸਪੀਕਰ ਜਾਂ ਨਵੇਂ ਡਿਪਟੀ ਸਪੀਕਰ ਦਾ ਅਹੁਦਾ ਵੀ ਖਾਲ੍ਹੀ ਹੁੰਦਾ ਹੈ। ਜਿਸਨੂੰ ਨਵੀਂ ਵਿਧਾਨ ਸਭਾ ਦੇ ਮੈਂਬਰ ਮਿਲ ਕੇ ਚੁਣਦੇ ਹਨ ਪਰ ਉਸ ਤੋਂ ਪਹਿਲਾਂ ਵਿਧਾਨ ਸਭਾ ਦੀਆਂ ਸ਼ੁਰੂਆਤੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਪ੍ਰੋ-ਟੇਮ ਸਪੀਕਰ ਦੀ ਨਿਯੁਕਤੀ ਕੀਤੀ ਜਾਂਦੀ ਹੈ। ਲੋਕ ਸਭਾ ਵਿੱਚ ਇਹ ਕੰਮ ਰਾਸ਼ਟਰਪਤੀ ਵੱਲੋਂ ਹੁੰਦਾ ਹੈ ਤੇ ਸੂਬਿਆਂ ਵਿੱਚ ਵਿਧਾਨ ਸਭਾ ਲਈ ਇਹ ਕੰਮ ਰਾਜਪਾਲ ਕਰਦੇ ਹਨ।

ਸੰਵਿਧਾਨਕ ਤੌਰ ’ਤੇ ਗਲਤ ਨਹੀਂ...

ਉਹ ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਆਮ ਤੌਰ ਤੇ ਪ੍ਰੋ-ਟੇਮ ਸਪੀਕਰ ਨਿਯੁਕਤ ਕਰਦੇ ਹਨ ਜੋ ਵਿਧਾਨ ਸਭਾ ਦੀ ਅੱਗੇ ਦੀ ਕਾਰਵਾਈ ਨੂੰ ਉਦੋਂ ਤੱਕ ਸੰਚਾਲਿਤ ਕਰਦਾ ਹੈ ਜਦੋਂ ਤੱਕ ਕਿ ਸਦਨ ਦਾ ਫੁਲ-ਟਾਈਮ ਸਪੀਕਰ ਜਾਂ ਡਿਪਟੀ ਸਪੀਕਰ ਨਹੀਂ ਆ ਜਾਂਦਾ। ਸੰਵਿਧਾਨਕ ਮਾਹਿਰ ਪੀਡੀਟੀ ਆਚਾਰਿਆ ਕਹਿੰਦੇ ਹਨ ਕਿ ਪ੍ਰੋ-ਟੇਮ ਸਪੀਕਰ ਵੱਲੋਂ ਫਲੋਰ ਟੈਸਟ ਕਰਵਾਉਣਾ ਸੰਵਿਧਾਨਕ ਤੌਰ ਤੇ ਗਲਤ ਨਹੀਂ ਹੈ।

 

 
First published: May 19, 2018, 11:17 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading