ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਆਪਣੇ ਬਜਟ ਭਾਸ਼ਣ 'ਚ 'ਪੀਐੱਮ ਗਤੀ ਸ਼ਕਤੀ ਮਿਸ਼ਨ' ਦਾ ਕਈ ਵਾਰ ਜ਼ਿਕਰ ਕੀਤਾ ਸੀ। ਖਾਸ ਤੌਰ 'ਤੇ ਰੇਲਵੇ ਅਤੇ ਹਾਈਵੇ ਪ੍ਰਾਜੈਕਟਾਂ ਦੀ ਚਰਚਾ ਦੌਰਾਨ ਇਸ ਮਿਸ਼ਨ ਬਾਰੇ ਵਾਰ ਵਾਰ ਗੱਲ ਕੀਤੀ ਗਈ ਸੀ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਬਤ ਕਿਹਾ ਹੈ ਕਿ ‘ਪ੍ਰਧਾਨ ਮੰਤਰੀ ਸ਼ਕਤੀ ਮਿਸ਼ਨ’ ਦੇਸ਼ ਵਿੱਚ ਬੁਨਿਆਦੀ ਢਾਂਚੇ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਵਿਆਪਕ ਯੋਜਨਾ ਹੈ।
ਕੀ ਤੁਸੀਂ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਮਿਸ਼ਨ ਕੀ ਹੈ, ਇਸਦਾ ਉਦੇਸ਼ ਕੀ ਹੈ, ਇਹ ਕਦੋਂ ਸ਼ੁਰੂ ਕੀਤਾ ਗਿਆ ਸੀ ਅਤੇ ਤੁਹਾਡੇ ਲਈ ਕੀ ਲਾਭ ਹੋਣਗੇ?
ਪ੍ਰਧਾਨ ਮੰਤਰੀ ਗਤੀ ਸ਼ਕਤੀ ਮਿਸ਼ਨ 100 ਲੱਖ ਕਰੋੜ ਰੁਪਏ ਦੀ ਯੋਜਨਾ ਹੈ। ਇਸ ਦਾ ਮਕਸਦ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਸੁਧਾਰ ਕਰਨਾ ਹੈ। ਇਸ ਦਾ ਮਕਸਦ ਵੱਖ-ਵੱਖ ਮੰਤਰਾਲਿਆਂ ਦੇ ਅਧੀਨ ਚੱਲ ਰਹੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਤਾਲਮੇਲ ਕਰਨਾ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨਾ ਹੈ। ਇਸ ਮਿਸ਼ਨ ਤਹਿਤ ਸਰਕਾਰ ਨੇ 16 ਮੰਤਰਾਲਿਆਂ ਨੂੰ ਇੱਕ ਮੰਚ 'ਤੇ ਲਿਆਂਦਾ ਹੈ। ਇਨ੍ਹਾਂ ਵਿੱਚ ਰੇਲਵੇ, ਸੜਕ ਅਤੇ ਰਾਜਮਾਰਗ, ਪੈਟਰੋਲੀਅਮ ਅਤੇ ਗੈਸ, ਦੂਰਸੰਚਾਰ, ਬਿਜਲੀ, ਜਹਾਜ਼ਰਾਨੀ ਅਤੇ ਹਵਾਬਾਜ਼ੀ ਵਰਗੇ ਮਹੱਤਵਪੂਰਨ ਮੰਤਰਾਲੇ ਸ਼ਾਮਲ ਹਨ।
ਕਦੋਂ ਹੋਈ ਸੀ ਇਸ ਮਿਸ਼ਨ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਗਤੀ ਸ਼ਕਤੀ ਮਾਸਟਰ ਪਲਾਨ 'ਤੇ ਸਭ ਤੋਂ ਪਹਿਲਾਂ ਪਿਛਲੇ ਸਾਲ 15 ਅਗਸਤ (2021) ਨੂੰ ਚਰਚਾ ਹੋਈ ਸੀ। ਇਸ ਦਾ ਜ਼ਿਕਰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੌਰਾਨ ਕੀਤਾ ਗਿਆ ਸੀ। ਇਸ ਤੋਂ ਬਾਅਦ 13 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਇਹ ਸਕੀਮ ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਵੀ ਸਬੰਧਤ ਹੈ।
ਕਿਸਨੂੰ ਹੋਵੇਗਾ ਇਸ ਯੋਜਨਾ ਦਾ ਲਾਭ
ਪ੍ਰਧਾਨ ਮੰਤਰੀ ਗਤੀ ਸ਼ਕਤੀ ਮਿਸ਼ਨ ਦੇ ਤਹਿਤ ਦੇਸ਼ ਭਰ ਵਿੱਚ ਕਨੈਕਟੀਵਿਟੀ ਵਧਾਈ ਜਾ ਸਕਦੀ ਹੈ। ਇਸ ਨਾਲ ਉਦਯੋਗ, ਵਪਾਰ ਦੇ ਨਾਲ-ਨਾਲ ਆਮ ਆਦਮੀ ਨੂੰ ਵੀ ਫਾਇਦਾ ਹੋਵੇਗਾ। ਲੌਜਿਸਟਿਕ ਲਾਗਤ ਯਾਨੀ ਮਾਲ ਦੀ ਢੋਆ-ਢੁਆਈ ਦੀ ਲਾਗਤ ਘੱਟ ਜਾਵੇਗੀ। ਘੱਟ ਸਮੇਂ ਵਿੱਚ ਮਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ ਸੰਭਵ ਹੋਵੇਗਾ।
ਇਸਦੇ ਨਾਲ ਹੀ 11 ਉਦਯੋਗਿਕ ਗਲਿਆਰੇ ਅਤੇ 2 ਰੱਖਿਆ ਗਲਿਆਰੇ ਬਣਾਉਣ ਦੀ ਯੋਜਨਾ ਵੀ ਬਣਾਈ ਹੈ। ਇਸ ਤਹਿਤ ਹਰ ਪਿੰਡ ਨੂੰ 4ਜੀ ਨੈੱਟਵਰਕ ਕਵਰੇਜ, ਨੈਸ਼ਨਲ ਹਾਈਵੇਅ ਨੈੱਟਵਰਕ ਦਾ 2 ਲੱਖ ਕਿਲੋਮੀਟਰ ਤੱਕ ਵਿਸਤਾਰ, 220 ਨਵੇਂ ਹਵਾਈ ਅੱਡੇ, ਹੈਲੀਕਾਪਟਰ ਅਤੇ ਵਾਟਰ ਐਰੋਡਰੋਮ ਦੇ ਘੇਰੇ ਵਿੱਚ ਲਿਆਉਣ ਦਾ ਟੀਚਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, Modi government, Narendra modi, Nitin Gadkari