• Home
 • »
 • News
 • »
 • national
 • »
 • WHATS THE RIGHT VALUE FOR YOUR RELIANCE INDUSTRIES RIGHTS ENTITLEMENT AS

ਅੱਜ ਖੁੱਲ੍ਹਿਆ RIL ਦਾ ਮੈਗਾ ਰਾਈਟਸ ਇਸ਼ੂ, ਜਾਣੋ ਨਿਵੇਸ਼ਕਾਂ ਲਈ ਕਿੰਨਾ ਰਹੇਗਾ ਫਾਇਦੇਮੰਦ?

 • Share this:
  ਅਰਬਪਤੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ (Reliance Industries) ਦਾ ਸਭ ਤੋਂ ਵੱਡਾ ਰਾਈਟਸ ਇਸ਼ੂ ਅੱਜ ਖੁੱਲ ਗਿਆ। ਇਸ ਵਿੱਚ ਕੰਪਨੀ ਸ਼ੇਅਰ ਧਾਰਕਾਂ ਨੂੰ ਕੰਪਨੀ ਦੇ ਸ਼ੇਅਰ ਖ਼ਰੀਦਣ ਦਾ ਅਧਿਕਾਰ ਮਿਲੇਗਾ। ਕੰਪਨੀ ਰਾਈਟਸ ਇਸ਼ੂ ਜ਼ਰੀਏ 53,125 ਕਰੋੜ ਰੁਪਏ ਇਕੱਠੇ ਕਰਨ ਦਾ ਪ੍ਰਸਤਾਅ ਰੱਖਿਆ ਗਿਆ ਹੈ। ਇਹ ਇਸ਼ੂ 3 ਜੂਨ ਨੂੰ ਬੰਦ ਹੋਵੇਗਾ। ਰਾਈਟਸ ਇਸ਼ੂ ਅੰਦਰ ਜਿਹੜੇ ਨਿਵੇਸ਼ਕਾਂ ਕੋਲ 14 ਮਈ ਤੱਕ RIL ਦੇ ਸ਼ੇਅਰ ਹੋਣਗੇ ਉਨ੍ਹਾਂ ਨੂੰ ਹਰ 15 ਸ਼ੇਅਰਾਂ ਤੇ 1 ਰਾਈਟਸ ਇਸ਼ੂ ਲੈਣ ਦਾ ਮੌਕਾ ਮਿਲੇਗਾ। 14 ਮਈ ਤੋਂ ਪਹਿਲਾਂ 13 ਮਈ ਦੇ ਡੈੱਡਲਾਈਨ ਸੀ। ਮਤਲਬ 13 ਮਈ ਤੱਕ ਜਿਸ ਕੋਲ RIL ਦੇ ਸ਼ੇਅਰ ਸੀ, ਸਿਰਫ਼ ਉਨ੍ਹਾਂ ਨੂੰ ਹੀ ਰਾਈਟਸ ਇਸ਼ੂ ਲੈਣ ਦਾ ਅਧਿਕਾਰ ਸੀ।

  RIL ਦੇ ਰਾਈਟਸ ਇਸ਼ੂ ਦਾ ਮੁੱਲ 1,257 ਰੁਪਏ ਹਰ ਸ਼ੇਅਰ ਹੈ। ਇਸ ਵਿੱਚ ਨਿਵੇਸ਼ਕਾਂ ਨੂੰ ਇਹ ਖੁੱਲ ਹੈ ਕਿ ਉਹ ਫ਼ਿਲਹਾਲ 25 ਫ਼ੀਸਦੀ ਰਕਮ ਦੇ ਕੇ ਇਹ ਸ਼ੇਅਰ ਲੈ ਸਕਦੇ ਹਨ। ਉਨ੍ਹਾਂ ਨੂੰ ਸਿਰਫ਼ 314.25 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ 25 ਫ਼ੀਸਦੀ ਰਕਮ ਮਈ 2021 ਤੱਕ ਦੇਣੀ ਹੋਵੇਗੀ। ਬਾਕੀ ਦਾ 50 ਫ਼ੀਸਦੀ ਪੈਸੇ ਨਵੰਬਰ 2021 ਤੱਕ ਦੇਣਾ ਹੋਵੇਗਾ। RIL ਦਾ ਰਾਈਟਸ ਇਸ਼ੂ ਦੇਸ਼ ਦਾ ਸਭ ਤੋਂ ਵੱਡਾ ਸ਼ੇਅਰ ਸੇਲ ਹੈ। 2019 ਵਿੱਚ ਭਾਰਤੀ ਏਅਰਟੈੱਲ ਨੇ 25,000 ਕਰੋੜ ਰੁਪਏ ਦਾ ਰਾਈਟਸ ਇਸ਼ੂ ਜਾਰੀ ਕੀਤਾ ਸੀ। ਉਸ ਦੇ ਮੁਕਾਬਲੇ ਰਿਲਾਇੰਸ ਦਾ ਰਾਈਟਸ ਇਸ਼ੂ ਦੁੱਗਣਾ ਹੈ।

  ਕੀ ਕਰਨ ਨਿਵੇਸ਼ਕ?

  >> ਮਾਹਰਾਂ ਦਾ ਮੰਨਣਾ ਹੈ ਕਿ ਨਿਵੇਸ਼ਕਾਂ ਨੂੰ ਰਾਈਟਸ ਇਸ਼ੂ ਰਾਹੀਂ ਜੀਓ ਤੇ ਰਿਟੇਲ ਪਲੇਟਫ਼ਾਰਮ ਤੇ ਫ਼ਾਇਦਾ ਹੋਣਾ ਪੱਕਾ ਹੈ।

  >> ਮਹਿਤਾ ਇਕਵਿਟੀਜ਼ ਦੇ ਰਿਸਰਚਰ AVP ਪ੍ਰਸ਼ਾਂਤ ਤਾਪਸੀ ਦੇ ਦੱਸਿਆ ਕਿ ਅਸੀਂ ਨਿਵੇਸ਼ਕਾਂ ਨੂੰ ਰਾਈਟਸ ਇਸ਼ੂ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੰਦੇ ਹਾਂ। ਨਿਵੇਸ਼ ਵਿੱਚ ਘੱਟ ਤੋਂ ਘੱਟ 2-3 ਸਾਲ ਬਣੇ ਰਹਿਣ ਨਾਲ ਬਿਹਤਰ ਤਰੱਕੀ ਦਿਖੇਗੀ।
  Published by:Anuradha Shukla
  First published: