WhatsApp Down: ਅੱਜ ਯਾਨੀ 25 ਅਕਤੂਬਰ ਮੰਗਲਵਾਰ ਨੂੰ ਦੁਨੀਆ ਦੇ ਕਈ ਦੇਸ਼ਾਂ 'ਚ ਵਟਸਐਪ ਦੀਆਂ ਸੇਵਾਵਾਂ ਕਰੀਬ ਡੇਢ ਘੰਟੇ ਤੱਕ ਬੰਦ ਰਹੀਆਂ। ਮਿਲੀ ਜਾਣਕਾਰੀ ਮੁਤਾਬਕ ਵਟਸਐਪ ਨੇ ਦੁਪਹਿਰ 12.30 ਵਜੇ ਕੰਮ ਕਰਨਾ ਬੰਦ ਕਰ ਦਿੱਤਾ। ਕਰੀਬ ਡੇਢ ਘੰਟੇ ਤੱਕ ਬੰਦ ਰਹਿਣ ਤੋਂ ਬਾਅਦ ਦੁਪਹਿਰ 2:06 ਵਜੇ ਮੁੜ ਕੰਮ ਕਰਨਾ ਸ਼ੁਰੂ ਹੋ ਗਿਆ।
#UPDATE: #WhatsApp services have resumed after over an hour of outage pic.twitter.com/ggIkHO1mKo
— ANI (@ANI) October 25, 2022
ਭਾਰਤ ਵਿੱਚ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ, ਉਪਭੋਗਤਾਵਾਂ ਨੇ ਮੈਟਾ-ਮਾਲਕੀਅਤ ਵਾਲੀ ਮੈਸੇਂਜਰ ਸੇਵਾ ਵਿੱਚ ਵਿਘਨ ਦੀ ਸ਼ਿਕਾਇਤ ਕੀਤੀ ਸੀ। ਵੈੱਬਸਾਈਟ ਟ੍ਰੈਕਰ ਡਾਊਨ ਡਿਟੈਕਟਰ ਨੇ ਮੈਸੇਂਜਰ ਸੇਵਾ ਨੂੰ ਮੁਅੱਤਲ ਕਰਨ ਦੀ ਜਾਣਕਾਰੀ ਦਿੱਤੀ ਸੀ। ਵਟਸਐਪ ਦੇ ਕੰਮ ਨਾ ਕਰਨ ਦੀ ਖਬਰ ਟਵਿੱਟਰ 'ਤੇ ਵੀ ਟ੍ਰੈਂਡ ਕਰਨ ਲੱਗੀ। WhatsApp ਦੇ ਦੁਨੀਆ ਭਰ ਵਿੱਚ 2 ਬਿਲੀਅਨ ਤੋਂ ਵੱਧ ਸਰਗਰਮ ਮਾਸਿਕ ਉਪਭੋਗਤਾ ਹਨ।
ਇਸ ਦੇ ਨਾਲ ਹੀ ਭਾਰਤ ਨੂੰ ਛੱਡ ਕੇ ਦੁਨੀਆ ਦੀ ਕਈ ਕਈ ਹੋਰ ਥਾਂਵਾਂ ਤੇ ਦੇਖਣ ਨੂੰ ਮਿਲਿਆ। WhatsApp ਦਾਊਂ ਹੋਣ ਤੋਂ ਬਾਅਦ ਅੱਕੇ ਹੋਏ ਪ੍ਰੇਸ਼ਾਨ ਯੂਜ਼ਰਸ ਨੇ ਟਵਿੱਟਰ 'ਤੇ ਸ਼ਿਕਾਇਤ ਕਰ ਰਹੇ ਸਨ ਕਿ ਉਨ੍ਹਾਂ ਨੂੰ ਨਾ ਤਾਂ ਕਿਸੇ ਤੋਂ ਮੈਸੇਜ ਮਿਲ ਰਹੇ ਹਨ ਅਤੇ ਨਾ ਹੀ ਉਹ ਕਿਸੇ ਨੂੰ ਮੈਸੇਜ ਕਰ ਪਾ ਰਹੇ ਹਨ।
ਮੇਟਾ ਨੇ ਕਿਹਾ- ਯੂਜ਼ਰਸ ਦੀ ਕੈੰਪਲੈਂਟ ਤੋਂ ਬਾਅਦ ਮੈਟਾ ਨੇ ਕਿਹਾ ਸੀ ਕਿ ਉਹ ਜਲਦੀ ਤੋਂ ਜਲਦੀ ਸੇਵਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਦੁਪਹਿਰ ਕਰੀਬ 12.30 ਵਜੇ WhatsApp ਦੇ ਬੰਦ ਹੋਣ ਦੀ ਖਬਰ ਸਾਹਮਣੇ ਆਈ। ਸੇਵਾ ਬੰਦ ਹੋਣ ਦੇ ਇੱਕ ਘੰਟੇ ਬਾਅਦ, WhatsApp ਦੀ ਮੂਲ ਕੰਪਨੀ ਮੈਟਾ ਦੇ ਬੁਲਾਰੇ ਨੇ ਕਿਹਾ - ਸਾਨੂੰ ਸੂਚਨਾ ਮਿਲੀ ਹੈ ਕਿ ਕੁਝ ਲੋਕਾਂ ਨੂੰ ਸੰਦੇਸ਼ ਭੇਜਣ ਵਿੱਚ ਮੁਸ਼ਕਲ ਆ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Whatsapp, Whatsapp Account