ਯੂਪੀ ਦੇ ਸੀਐਮ ਯੋਗੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਜਾਂਚ ‘ਚ ਲੱਗੀ ਐਸਟੀਐਫ

News18 Punjabi | News18 Punjab
Updated: May 22, 2020, 1:16 PM IST
share image
ਯੂਪੀ ਦੇ ਸੀਐਮ ਯੋਗੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਜਾਂਚ ‘ਚ ਲੱਗੀ ਐਸਟੀਐਫ
ਯੂਪੀ ਦੇ ਸੀਐਮ ਯੋਗੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਜਾਂਚ ‘ਚ ਲੱਗੀ ਐਸਟੀਐਫ

ਯੂਪੀ ਪੁਲਿਸ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਸੰਦੇਸ਼ ਮਿਲਿਆ ਹੈ। ਧਮਕੀ ਦਾ ਮੈਸਿਜ ਯੂਪੀ 112 ਦੇ ਹੈਲਪਡੈਸਕ ਦੇ ਵਟਸਐਪ ਨੰਬਰ ‘ਤੇ ਆਇਆ ਹੈ।

  • Share this:
  • Facebook share img
  • Twitter share img
  • Linkedin share img
ਯੂਪੀ ਪੁਲਿਸ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਸੰਦੇਸ਼ ਮਿਲਿਆ ਹੈ। ਧਮਕੀ ਦਾ ਮੈਸਿਜ ਯੂਪੀ 112 ਦੇ ਹੈਲਪਡੈਸਕ ਦੇ ਵਟਸਐਪ ਨੰਬਰ ‘ਤੇ ਆਇਆ ਹੈ। ਇਸ ਵਿੱਚ ਸੀਐਮ ਯੋਗੀ ਨੂੰ ਬੰਬ ਨਾਲ ਉਡਾਉਣ ਦੀ ਗੱਲ ਕਹੀ ਗਈ ਹੈ। ਇਸ ਸਬੰਧੀ ਲਖਨਊ ਦੇ ਗੋਮਤੀਨਗਰ ਥਾਣੇ ਵਿਚ ਇਕ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਯੂਪੀ ਐਸਟੀਐਫ ਨੂੰ ਸੌਂਪ ਦਿੱਤੀ ਗਈ ਹੈ।

ਪਤਾ ਲੱਗਿਆ ਹੈ ਕਿ ਮੋਬਾਈਲ ਨੰਬਰ 8828453350 ਤੋਂ ਇਹ ਧਮਕੀ ਭਰਿਆ ਸੰਦੇਸ਼ ਆਇਆ ਹੈ। ਕਿਸੇ ਅਣਪਛਾਤੇ ਵਿਅਕਤੀ ਅਤੇ ਮੋਬਾਈਲ ਨੰਬਰ ਦਾ ਜ਼ਿਕਰ ਕਰਨ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ। ਪਤਾ ਲੱਗਿਆ ਹੈ ਕਿ ਇਹ ਧਮਕੀ ਭਰੀ ਵਟਸਐਪ ਸੰਦੇਸ਼ 21 ਮਈ ਦੀ ਰਾਤ ਨੂੰ 12:32 ਵਜੇ ਆਇਆ ਸੀ। ਇਸ ਵਿਚ ਲਿਖਿਆ ਹੈ, 'ਮੈਂ CM  ਯੋਗੀ ਨੂੰ ਬੰਬ ਨਾਲ ਮਾਰਨ ਜਾ ਰਿਹਾ ਹਾਂ, ਉਹ ਮੁਸਲਮਾਨਾਂ ਦੀ ਜਾਨ ਦਾ ਦੁਸ਼ਮਣ ਹੈ'।  ਇੰਸਪੈਕਟਰ ਗੋਮਤੀਨਗਰ ਦੀ ਤਰਫੋਂ ਥਾਣੇ ਵਿੱਚ ਮੁਢਲੀ ਜਾਂਚ ਤੋਂ ਬਾਅਦ ਐਫਆਈਆਰ ਲਿਖ ਕੇ ਧਾਰਾ 505 (1) (ਬੀ), 506 ਅਤੇ 507 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੀਐਮ ਯੋਗੀ ਆਦਿੱਤਿਆਨਾਥ ਨੂੰ ਮਾਰਨ ਦੀ ਧਮਕੀ ਦੇ ਸੰਦੇਸ਼ ਤੋਂ ਬਾਅਦ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ। ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਮੋਬਾਈਲ ਫੋਨ ਨੰਬਰ ਦੇ ਅਧਾਰ 'ਤੇ ਐਫਆਈਆਰ ਦਰਜ ਕੀਤੀ ਗਈ ਹੈ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿਸਦਾ ਨੰਬਰ ਹੈ।
 
First published: May 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading