VIDEO: ਗਣਪਤੀ ਵਿਸਰਜਨ ਦੌਰਾਨ ਭਗਤਾਂ ਨੇ ਐਂਬੂਲੈਂਸ ਨੂੰ ਦਿੱਤਾ ਰਸਤਾ

News18 Punjab
Updated: September 13, 2019, 5:42 PM IST
share image
VIDEO: ਗਣਪਤੀ ਵਿਸਰਜਨ ਦੌਰਾਨ ਭਗਤਾਂ ਨੇ ਐਂਬੂਲੈਂਸ ਨੂੰ ਦਿੱਤਾ ਰਸਤਾ

  • Share this:
  • Facebook share img
  • Twitter share img
  • Linkedin share img
ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿਚ ਭਗਵਾਨ ਗਣੇਸ਼ ਦੀ ਮੂਰਤੀਆਂ ਦਾ ਵਿਸਰਜਨ ਕੀਤਾ ਗਿਆ। ਪੂਰੇ ਸ਼ਹਿਰ ਵਿਚ ਢੋਲ-ਢਮਕਿਆਂ ਦੀ ਗੂੰਜ ਵਿਚ ਸ਼ਰਧਾਲੂਆਂ ਦੇ 5 ਪ੍ਰਮੁੱਖ ਮੰਡਲਾਂ ਨੇ ਝਾਕੀਆਂ ਕੱਢੀਆਂ। ਗਣਪਤੀ ਵਿਸਰਜਨ ਦਾ ਇਕ ਵੀਡੀਉ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਿਆ ਹੈ। ਵੀਡੀਉ ਵਿਚ ਵਿਸਰਜਨ ਦੌਰਾਨ ਬੱਪਾ ਦੇ ਭਗਤ ਇਕ ਐਂਬੂਲੈਂਸ ਨੂੰ ਰਸਤਾ ਦੇ ਰਹੇ ਹਨ। ਇਹ ਪੂਰੀ ਘਟਨਾ ਲਕਸ਼ਮੀ ਰੋਡ ਇਲਾਕੇ ਦੀ ਹੈ।ਦੂਜੇ ਪਾਸੇ ਗਣੇਸ਼ ਉਤਸਵ ਦੇ ਆਖਰੀ ਦਿਨ ਮੂਰਤੀ ਵਿਸਰਜਨ ਦੌਰਾਨ 17 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ। 10 ਦਿਨਾਂ ਤੱਕ ਚਲਣ ਵਾਲੇ ਗਣੇਸ਼ ਉਤਸਵ ‘ਅਨੰਤ ਚਤੁਰਥੀ’ ਮੌਕੇ ਸਮਾਪਤ ਹੋ ਗਿਆ। ਵਿਸਰਜਨ ਮੌਕੇ ਲੋਕਾਂ ਦੇ ਡੁੱਬਣ ਅਤੇ ਲਾਪਤਾ ਹੋਣ ਦੀ ਘਟਨਾਵਾਂ ਕਰਕੇ ਕੁਝ ਥਾਵਾਂ ਵਿਚ ਮਾਹੌਲ ਗਮਗੀਨ ਹੋ ਗਿਆ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਸਰਜਨ ਦੌਰਾਨ ਕੋਕਣ ਵਿਚ ਪੰਜ, ਵਿਦਰਭ ਵਿਚ ਛੇ, ਭੰਡਾਰਾ ਵਿਚ ਇਕ, ਵਰਧਾ ਵਿਚ ਇਕ, ਸ਼੍ਰੀਰਾਮਪੁਰ ਵਿਚ ਇਕ, ਕਰਾੜ ਵਿਚ ਇਕ ਅਤੇ ਨਾਂਦੇੜ ਵਿਚ ਇਕ ਵਿਅਕਤੀ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਤੋਂ ਇਲਾਵਾ ਵਿਸਰਜਨ ਲਈ ਗਏ ਕਰੀਬ 6 ਲੋਕ ਲਾਪਤਾ ਹਨ, ਉਨ੍ਹਾਂ ਦੇ ਡੁੱਬਣ ਦੀ ਸ਼ੰਕਾ ਹੈ। 2 ਸਤੰਬਰ ਨੂੰ ਗਣਪਤੀ ਉਤਸਵ ਸ਼ੁਰੂ ਹੋਇਆ ਸੀ।
First published: September 13, 2019
ਹੋਰ ਪੜ੍ਹੋ
ਅਗਲੀ ਖ਼ਬਰ