Home /News /national /

ਜਦੋਂ ਸਿੱਧੂ ਨੂੰ ਪਾਕਿਸਤਾਨ 'ਤੇ ਆਉਂਦਾ ਸੀ ਗੁੱਸਾ, ਆਮਿਰ ਸੋਹੇਲ ਨੂੰ ਵਿੱਚ ਮੈਦਾਨ ਦੇ ਮਾਰਨ ਦੌੜੇ, ਦੇਖੋ ਵੀਡੀਓ

 • Share this:
  ਪੁਲਵਾਮਾ ਦਹਿਸ਼ਤੀ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ। ਸ਼ੁਰੂਆਤ ਤੋਂ ਸਿੱਧੂ ਅਜਿਹਾ ਨਹੀਂ ਸੀ, ਕ੍ਰਿਕਟ ਮੈਚਾਂ ਦੌਰਾਨ, ਉਨ੍ਹਾਂ ਨੇ ਕਈ ਵਾਰ ਪਾਕਿਸਤਾਨ ਵਿਰੁੱਧ ਗੁੱਸਾ ਪ੍ਰਗਟਾਇਆ। ਸਿੱਧੂ ਅਤੇ ਪਾਕਿਸਤਾਨੀ ਕ੍ਰਿਕਟਰ ਅਮੀਰ ਸੋਹੇਲ ਦੀ ਮਿਸਾਲ ਅਜੇ ਵੀ ਕ੍ਰਿਕਟ ਪ੍ਰਸ਼ੰਸਕਾਂ ਦੀ ਨਜ਼ਰ ਵਿਚ ਹੈ। ਜਾਣੋ ਇਸ ਘਟਨਾ ਬਾਰੇ ਤੇ ਖ਼ਬਰ ਵਿੱਚ ਦੇਖੋ ਵੀਡੀਓ।

  ਇਹ ਉਦੋਂ ਦੀ ਗੱਲ ਹੈ, ਜਦੋਂ ਇਸ ਸਰਦਾਰ ਨੂੰ 'ਐਂਗਰੀ ਯੰਗ ਮੈਨ' ਕਿਹਾ ਜਾਂਦਾ ਸੀ। ਸਿੱਧੂ ਅਤੇ ਸਚਿਨ ਪਾਕਿਸਤਾਨ ਖ਼ਿਲਾਫ਼ ਉਸ ਮੈਚ ਵਿਚ ਬੱਲੇਬਾਜ਼ੀ ਕਰ ਰਹੇ ਸਨ। ਆਕਿਬ ਜਾਵੇਦ ਗੇਂਦਬਾਜ਼ੀ ਕਰ ਰਹੇ ਸਨ। ਸਿੱਧੂ ਨੇ ਸ਼ਾਟ ਮਾਰਿਆ, ਜਿਸਦੇ ਬਆਦ ਵਕਾਰ ਯੂਨੁਸ ਆਕਰ ਸਿੱਧੂ ਨੂੰ ਕਹਿਣ ਲੱਗੇ, "ਓਏ ਸਰਦਾਰ! ਸਿੱਧਾ ਖੇਡ। ਆੜਾ-ਤਿਰਸ਼ਾ ਨਾ ਖੇਡ।’’

  ਸਿੱਧੂ ਨੂੰ ਪਤਾ ਸੀ ਕਿ ਵਕਾਰ ਦੀ ਇੱਕ ਉਂਗਲ ਛੋਟੀ ਸੀ, ਉਸ ਨੇ ਵਕਾਰ ਨੂੰ ਕਿਹਾ, "ਓਏ ਉੰਗਲੀ ਕੱਟਿਆ, ਪੂਰਾ ਟੁੰਡਾ ਕਰ ਦੇਵਾਂਗਾ ਤੈਨੂੰ." ਪਾਕਿਸਤਾਨੀ ਕਪਤਾਨ ਆਮਿਰ ਸੋਹੇਲ ਇਸ ਮੁੱਦੇ 'ਤੇ ਵਿੱਚ ਆ ਗਏ। ਉਸ ਨੇ ਕਿਹਾ, "ਓਏ ਸਰਦਾਰ! ਬੰਦਾ ਬਣ ਜਾ."

  ਸਿੱਧੂ ਨੂੰ ਗੁੱਸਾ ਦਿਲਾਉਣ ਦੇ ਲਈ ਇੰਨਾ ਕਾਫੀ ਸੀ। ਉਸਨੇ ਆਮਿਰ ਸੋਹੇਲ ਵੱਲ ਬੱਲਾ ਚੁੱਕ ਕੇ ਤੁਰ ਪਿਆ। ਸੋਹੇਲ ਨੇ ਸੋਚਿਆ ਕਿ ਉਹ ਉਸਨੂੰ ਸੱਚੀ ਹੀ ਕੁੱਟ ਦੇਵੇਗਾ। ਉਸਨੇ ਤੁਰੰਤ ਸਿੱਧੂ ਨੂੰ ਸ਼ਾਂਤ ਕਰਵਾਇਆ। ਖਾਸ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ, ਸਚਿਨ ਦੂਸਰੇ ਪਾਸੇ ਖੜ੍ਹੇ ਹੋ ਕੇ ਬਸ ਚਿਲਾਉਂਦੇ ਰਹੇ, ਉਏ ਸ਼ੇਰੀ! ਓਏ ਸ਼ੇਰੀ! ਜਾਣ ਦੇ!

  First published:

  Tags: Cricket, Navjot singh sidhu, Pakistan government, Pulwama attack

  ਅਗਲੀ ਖਬਰ