Home /News /national /

ਬਰਾਤ ਲੈ ਕੇ ਤੁਰਿਆ ਲਾੜਾ ਰਾਹ ਵਿਚ ਹੀ ਹੋ ਗਿਆ ਸ਼ਰਾਬ ਨਾਲ ਟੱਲੀ, ਲਾੜੀ ਵੱਲੋਂ ਵਿਆਹ ਤੋਂ ਇਨਕਾਰ

ਬਰਾਤ ਲੈ ਕੇ ਤੁਰਿਆ ਲਾੜਾ ਰਾਹ ਵਿਚ ਹੀ ਹੋ ਗਿਆ ਸ਼ਰਾਬ ਨਾਲ ਟੱਲੀ, ਲਾੜੀ ਵੱਲੋਂ ਵਿਆਹ ਤੋਂ ਇਨਕਾਰ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

  • Share this:

ਉੱਤਰ ਪ੍ਰਦੇਸ਼ ਦੇ ਮਹਿਰਾਜਗੰਜ ਜ਼ਿਲ੍ਹੇ ਦੇ ਨਿਚਲੌਲ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇੱਥੇ ਲਾੜਾ ਬਰਾਤ ਲੈ ਕੇ ਘਰੋਂ ਨਿਕਲਿਆ। ਪਰ ਰਸਤੇ 'ਚ ਆਪਣੇ ਦੋਸਤਾਂ ਨਾਲ ਖੂਬ ਸ਼ਰਾਬ ਪੀਤੀ। ਇਸ ਨਾਲ ਉਸ ਦੀ ਸਿਹਤ ਵਿਗੜ ਗਈ। ਕਾਹਲੀ ਵਿੱਚ ਲਾੜੇ ਨੂੰ ਸੀ.ਐਚ.ਸੀ.ਨਿਚਲੌਲ ਵਿਖੇ ਦਾਖਲ ਕਰਵਾਇਆ ਗਿਆ।

ਉਥੇ ਹੀ ਬਰਾਤ ਲੇਟ ਹੋਣ ਉਤੇ ਪਤਾ ਲੱਗਾ ਕਿ ਲਾੜੇ ਦੀ ਸਿਹਤ ਖਰਾਬ ਹੋ ਗਈ ਹੈ। ਇਸ ਤੋਂ ਬਾਅਦ ਸਹੁਰੇ ਪੱਖ ਦੇ ਨਾਲ-ਨਾਲ ਲਾੜੀ ਵੀ ਹਸਪਤਾਲ ਪਹੁੰਚੀ ਅਤੇ ਉਸ ਦਾ ਹਾਲ ਚਾਲ ਜਾਣਨਾ ਚਾਹਿਆ। ਇੱਥੇ ਲਾੜੀ ਨੂੰ ਪਤਾ ਲੱਗਾ ਕਿ ਵੱਧ ਸ਼ਰਾਬ ਪੀਣ ਕਾਰਨ ਲਾੜੇ ਦੀ ਸਿਹਤ ਵਿਗੜ ਗਈ ਸੀ। ਫਿਰ ਕੀ, ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਅਜਿਹੇ 'ਚ ਥੋੜ੍ਹੇ ਹੀ ਸਮੇਂ 'ਚ ਦੋਹਾਂ ਧਿਰਾਂ ਦੇ ਵਿਆਹ ਦੀਆਂ ਖੁਸ਼ੀਆਂ ਖਤਮ ਹੋ ਗਈਆਂ।

ਸ਼ਰਾਬ ਪੀਣ ਕਾਰਨ ਵਿਆਹ ਟੁੱਟਣ ਦੀ ਇਸ ਘਟਨਾ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਇਸ ਤੋਂ ਇਲਾਵਾ ਦੁਲਹਨ ਦੇ ਇਸ ਕਦਮ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ। ਇਹ ਸਾਰੀ ਘਟਨਾ ਸਮਾਜ ਲਈ ਇੱਕ ਵੱਡਾ ਸਬਕ ਹੈ।

ਇਸ ਸਬੰਧੀ ਥਾਣਾ ਨਿਚਲੌਲ ਦੇ ਇੰਸਪੈਕਟਰ ਰਾਮਗਿਆ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਲਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ।

Published by:Gurwinder Singh
First published:

Tags: Alcohol, Groom