• Home
 • »
 • News
 • »
 • national
 • »
 • WHO IS AJIT PAWAR BECOME DEPUTY CHIEF MINISTER NCP MAHARASHTRA POLITICS

ਮਹਾਰਾਸ਼ਟਰ: ਚੌਥੇ ਦਿਨ ਡਿੱਗੀ ਭਾਜਪਾ ਸਰਕਾਰ, ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਵੱਲੋਂ ਅਸਤੀਫੇ

ਮਹਾਰਾਸ਼ਟਰ: ਚੌਥੇ ਦਿਨ ਡਿੱਗੀ ਭਾਜਪਾ ਸਰਕਾਰ, ਫੜਨਵੀਸ ਤੇ ਅਜੀਤ ਪਵਾਰ ਵੱਲੋਂ ਅਸਤੀਫਾ

ਮਹਾਰਾਸ਼ਟਰ: ਚੌਥੇ ਦਿਨ ਡਿੱਗੀ ਭਾਜਪਾ ਸਰਕਾਰ, ਫੜਨਵੀਸ ਤੇ ਅਜੀਤ ਪਵਾਰ ਵੱਲੋਂ ਅਸਤੀਫਾ

 • Share this:
  ਮਹਾਰਾਸ਼ਟਰ ਵਿਚ ਸਿਆਸੀ ਘਮਸਾਨ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਭਾਜਪਾ ਸਰਕਾਰ ਚਾਰ ਦਿਨ ਵੀ ਨਹੀਂ ਚੱਲ ਸਕੀ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਹਿਲਾਂ ਅਜੀਤ ਪਵਾਰ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਫੜਨਵੀਸ ਨੇ ਵੀ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 27 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ 'ਚ ਫਲੋਰ ਟੈਸਟ ਦਾ ਹੁਕਮ ਦਿੱਤਾ ਹੈ। ਇਸ ਤੋਂ ਬਾਅਦ ਸ਼ਰਦ ਪਵਾਰ ਨੇ ਭਤੀਜੇ ਅਜੀਤ ਪਵਾਰ ਨੂੰ ਮਨਾਉਣ ਲਈ ਆਖ਼ਰੀ ਦਾਅ ਖੇਡਿਆ।

  ਜਾਣਕਾਰੀ ਮੁਤਾਬਕ ਸ਼ਰਦ ਪਵਾਰ ਨੇ ਅੱਜ ਸਵੇਰੇ ਹੋਟਲ ਟ੍ਰਾਇਡੈਂਟ 'ਚ ਅਜੀਤ ਪਵਾਰ ਨਾਲ ਮੁਲਾਕਾਤ ਕੀਤੀ। ਉਸ ਵੇਲੇ ਸੁਪ੍ਰੀਆ ਸੁਲੇ, ਪ੍ਰਫੁੱਲ ਪਟੇਲ ਤੇ ਜੈਅੰਤ ਪਾਟਿਲ ਵੀ ਨਾਲ ਸਨ। ਇਸ ਦੌਰਾਨ ਪਵਾਰ ਨੇ ਅਜੀਤ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਗਿਆ ਹੈ ਤੇ ਉਹ ਉਪ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਪਾਰਟੀ 'ਚ ਵਾਪਸ ਆਉਣ। ਉਨ੍ਹਾਂ ਕੋਲ ਦੂਸਰਾ ਬਦਲ ਇਹ ਹੈ ਕਿ ਉਹ ਭਲਕੇ ਫਲੋਰ ਟੈਸਟ ਦੌਰਾਨ ਵਿਧਾਨ ਸਭਾ ਤੋਂ ਗ਼ੈਰ-ਹਾਜ਼ਰ ਰਹੇ। ਖ਼ਬਰ ਹੈ ਕਿ ਸ਼ਰਦ ਪਵਾਰ ਨੇ ਭਤੀਜੇ ਨੂੰ ਇੱਥੋਂ ਤੱਕ ਕਿਹਾ ਕਿ ਜੇਕਰ ਉਹ ਹਾਲੇ ਵੀ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਹਨ ਤੇ ਵਿਧਾਇਕਾਂ ਲਈ ਵ੍ਹਿਪ ਜਾਰੀ ਕਰਦੇ ਹਨ ਤਾਂ ਐੱਨਸੀਪੀ ਕੋਲ ਪਲਾਨ ਬੀ ਵੀ ਹੈ।

  ਇਸੇ ਦੌਰਾਨ ਐੱਨਸੀਪੀ ਆਗੂ ਨਵਾਬ ਮਲਿਕ ਨੇ ਕਿਹਾ ਕਿ ਮੰਗਲਵਾਰ ਸ਼ਾਮ 5 ਵਜੇ ਸ਼ਿਵਸੈਨਾ, ਐੱਨਸੀਪੀ ਤੇ ਕਾਂਗਰਸੀ ਵਿਧਾਇਕਾਂ ਦੀ ਬੈਠਕ ਹੋਵੇਗੀ ਤੇ ਇਸ ਬੈਠਕ 'ਚ ਗਠਜੋੜ ਦਾ ਆਗੂ ਚੁਣਿਆ ਜਾਵੇਗਾ ਜੋ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਹੋਵੇਗਾ। ਊਧਵ ਠਾਕਰੇ ਨੂੰ ਸੀਐੱਮ ਬਣਾਉਣ 'ਚ ਸਹਿਮਤੀ ਬਣਾ ਚੁੱਕੇ ਹਨ।
  First published: