ਕੋਰੋਨਾ ਵਾਇਰਸ ਦਾ ਕਹਿਰ, ਚੀਨੀ ਸ਼ਹਿਰਾਂ ਨੂੰ ਕੀਤਾ ਤਬਾਹ, WHO ਨੇ ਦੱਸਿਆ ਦੁਨੀਆ ਦਾ ਸਭ ਤੋਂ ਵੱਡਾ ਦੁਸ਼ਮਣ...

News18 Punjabi | News18 Punjab
Updated: February 13, 2020, 5:22 PM IST
share image
ਕੋਰੋਨਾ ਵਾਇਰਸ ਦਾ ਕਹਿਰ, ਚੀਨੀ ਸ਼ਹਿਰਾਂ ਨੂੰ ਕੀਤਾ ਤਬਾਹ, WHO ਨੇ ਦੱਸਿਆ ਦੁਨੀਆ ਦਾ ਸਭ ਤੋਂ ਵੱਡਾ ਦੁਸ਼ਮਣ...
ਕੋਰੋਨਾ ਵਾਇਰਸ ਦਾ ਕਹਿਰ, WHO ਨੇ ਦੱਸਿਆ ਦੁਨੀਆ ਦਾ ਸਭ ਤੋਂ ਵੱਡਾ ਦੁਸ਼ਮਣ

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਨੇ ਕੋਰੋਨਵਾਇਰਸ ਦੀ ਅੱਤਵਾਦੀ ਨਾਲ ਤੁਲਨਾ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਚੀਨੀ ਸ਼ਹਿਰਾਂ ਨੂੰ ਤਬਾਹ ਕਰ ਰਿਹਾ ਹੈ ਅਤੇ ਵਿਸ਼ਵ ਦੇ ਕਈ ਹੋਰ ਦੇਸ਼ਾਂ ਲਈ“ਬਹੁਤ ਗੰਭੀਰ ਖ਼ਤਰਾ” ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾਈ ਹੋਈ ਹੈ। ਇਸ ਮਾਰੂ ਵਾਇਰਸ ਨੇ ਅੱਤਵਾਦ ਨੂੰ ਵੀ ਪਿੱਛੇ ਛੱਡ ਦਿੱਤਾ ਹੈ। WHO ਦੇ ਮੁੱਖੀ ਟੇਡਰਸ ਅਦਹਾਨੋਮ ਗੇਬ੍ਰੀਅਸਸ ਸਾਫ ਨੇ ਕਿਹਾ ਹੈ, “ਭਾਵੇਂ 99 ਫੀਸਦ ਕੇਸ ਚੀਨ ਵਿੱਚ ਹਨ ਅਤੇ ਇਹ ਉਸ ਮੁਲਕ ਲਈ ਗੰਭੀਰ ਸਥਿਤੀ ਹੈ, ਪਰ ਇਹ ਵਾਇਰਸ ਪੂਰੀ ਦੁਨੀਆ ਲਈ ਬਹੁਤ ਵੱਡਾ ਖਤਰਾ ਹੈ।‘’  ਉਨ੍ਹਾਂ ਦਾ ਕਹਿਣਾ ਹੈ, ਕੋਰੋਨਾ ਵਾਇਰਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਵੇ।

ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਹਜਾਰ ਟੱਪੀ


ਇਸ ਮਾਰੂ ਵਾਇਰਸ ਨਾਲ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਵਾਇਰਸ ਦੇ ਨਾਲ ਨਜਿੱਠਣ ਲਈ UN ਨੇ ਇੱਕ ਕਰਾਈਸਿਸ ਮੈਨੇਜਮੈਂਟ ਟੀਮ ਬਣਾਈ ਹੈ ਜੋ ਕਿ WHO ਦੀ ਅਗੁਵਾਈ ‘ਚ ਚੱਲੇਗੀ। WHO ਦੇ ਮੁਤਾਬਿਕ ਦੁਨਿਆ ਭਰ ‘ਚ 24 ਘੰਟਿਆ ਦੇ ਅੰਦਰ ਕੋਰੋਨਾ ਵਾਇਰਸ ਦੇ 45171 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 2068 ਮਾਮਲੇ ਨਵੇਂ ਹਨ। ਚੀਨ ‘ਚ ਹੁਣ ਤੱਕ ਕਰੀਬ 1300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜਿਆਦਾ ਮਾਮਲੇ ਚੀਨ ਦੇ ਸ਼ਹਿਰ ਹੁਬੇਈ ‘ਚ ਸਾਹਮਣੇ ਆਏ ਹਨ । 14,840 ਲੋਕਾਂ ਦਾ ਇਲਾਜ ਚੱਲ ਰਿਹਾ ਹੈ।

ਕੋਰੋਨਾ ਵਾਇਰਸ ਨੂੰ ਲੈ ਕੇ ਇੰਨਟਰਨੈਸ਼ਨਲ ਸੰਗਠਨ ਦੀ ਟੈਲੀਕਾਨਫਰੰਸ


WHO,OCHA,IUMO,UNICEF,ICAO,WFP,FAO ਤੇ ਕਈ UN ਸਕਤਰੇਤ  ਦੇ ਵਿਭਾਗਾਂ ਨੇ ਟੈਲੀਕਾਨਫਰੰਸ ਕੀਤੀ ਹੈ। ਕਾਨਫਰੰਸ ਚ ਵਿਗਿਆਨੀਆੰ ਵਲੋਂ ਇਲ ਵਾਇਰਸ ਦੇ ਫੈਲਣ,ਇਲਾਜ ਤੇ ਟੀਕਾਕਰਨ ਬਾਰੇ ਚਰਚਾ ਹੋਈ।ਸਮਾਜਿਕ,ਆਰਥਿਕ ਤੇ ਵਿਕਾਸ ਤੇ ਹੋਏ ਅਸਰ ਨਾਲ ਨਿਪਟਨ ਦੀ ਕੋਸ਼ਿਸ਼ ਕਰਣਗੇ ਇੰਟਰਨੈਸ਼ਨਲ ਸੰਗਠਨ

 ਚੀਨ ਤੋਂ ਬਾਹਰ ਕੋਰੋਨਾ ਵਾਇਰਸ ਦਾ ਅਸਰ


ਚੀਨ ਤੋਂ ਇਲਾਵਾ 22 ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਥਾਈਲੈਂਡ, ਸਿੰਗਾਪੁਰ, ਦੱਖਣ ਕੋਰੀਆ, ਆਸਟਰੇਲੀਆ, ਮਲੇਸ਼ੀਆ, ਅਮਰੀਕਾ ‘ਚ ਕਈ ਸ਼ੱਕੀ ਮਰੀਜ਼ ਮਿਲੇ ਹਨ। ਚੀਨ ਤੋਂ ਬਾਅਦ ਸਿੰਗਾਪੁਰ ‘ਚ ਜਿਆਦਾ ਮਾਮਲੇ ਸਾਹਮਣੇ ਆਏ ਹਨ। ਭਾਰਤ ‘ਚ ਤਿੰਨ ਮਰੀਜ਼ ਕੋਰੋਨਾ ਵਾਇਰਸ ਦੇ ਪਾਜਿਟਿਵ ਮਿਲੇ ਹਨ।

ਨੇਪਾਲ ਦੇ ਰਸਤੇ ਭਾਰਤ ਨਹੀਂ ਆ ਸਕਣਗੇ ਚੀਨੀ


ਚੀਨੀ ਨਾਗਰਿਕਾਂ ਦੇ ਨੇਪਾਲ ਦੇ ਰਸਤੇ ਭਾਰਤ ਆਉਣ ਤੇ ਰੋਕ ਲਗਾ ਦਿੱਤੀ ਗਈ ਹੈ। ਵਾਇਰਸ ਫੈਲਣ ਤੋਂ ਰੋਕਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ।

ਪੰਜਾਬ ਅਤੇ ਹਰਿਆਣਾ ਚ ਕੋਰੋਨਾ ਵਾਇਰਸ ਦਾ ਅਸਰ


ਇਸ ਵਾਇਰਸ ਨੇ ਪੰਜਾਬ ਅਤੇ ਹਰਿਆਣਾ ‘ਚ ਵੀ ਦਹਿਸ਼ਤ ਫੈਲਾਈ ਹੋਈ ਹੈ। ਲੋਕਾਂ ‘ਚ ਡਰ ਦਾ ਮਾਹੌਲ ਹੈ। ਕੋਰੋਨਾ ਵਾਇਰਸ ਦੇ ਮਰੀਜਾਂ ਲਈ ਪੰਜਾਬ, ਹਰਿਆਣਾ ਤੇ ਦਿੱਲੀ ‘ਚ ਸਪੈਸ਼ਲ ISOLATION  ਵਾਰਡ ਬਣਾਏ ਗਏ ਹਨ। ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਏਅਰਪੋਰਟ ਤੇ ਅਧਿਕਾਰੀਆਂ ਨੂੰ ਬਾਹਰੋਂ ਆ ਰਹੇ ਲੋਕਾਂ ਤੇ ਨਜ਼ਰ ਰੱਖਣ ਦੀ ਹਦਾਇਤ ਦਿੱਤੀ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਚੀਨ ਤੋਂ ਆਏ ਹਨ। ਪੰਜਾਬ ‘ਚ ਸਿਹਤ ਮੁਲਾਜਮਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।

ਚੀਨ ਦੀ ਬਾਕੀ ਦੇਸ਼ਾਂ ਨੂੰ ਅਪੀਲ


ਦੁਨੀਆਂ ਭਰ ‘ਚ ਕਾਰੋਬਾਰੀ ਸ਼ਕਤੀ ਕਹਾਉਣ ਵਾਲੇ ਚੀਨ ਦੇ ਹੱਥ ਵੀ ਖੜੇ ਹੋ ਗਏ ਨੇ। ਚੀਨ ‘ਚ ਸਥਿਤੀ ਇਨ੍ਹੀਂ ਮਾੜੀ ਹੋ ਗਈ ਹੈ ਕਿ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਵਾਲੇ ਮਾਸਕ ਤੱਕ ਨਹੀਂ ਮਿਲ ਰਹੇ। ਚੀਨ ਇੱਕ ਦਿਨ ‘ਚ 20 ਮਿਲੀਅਨ ਮਾਸਕ ਤਿਆਰ ਕਰਦਾ ਹੈ। ਕੋਰੋਨਾ ਵਾਇਰਸ ਫੈਲਣ ਨਾਲ ਚੀਨ ‘ਚ ਮਾਸਕ ਦੀ ਬਲੈਕ ਮਾਰਕਿਟਿੰਗ ਹੋਣ ਲੱਗ ਪਈ ਹੈ। ਚੀਨ ‘ਚ ਇੱਕ ਦਿਨ ‘ਚ 20 ਮਿਲੀਅਨ ਮਾਸਕ ਬਣਦੇ ਸੀ ਅਤੇ ਅੱਜ ਇਸ ਭਿਆਨਕ ਵਾਇਰਸ ਨੇ ਮਾਸਕ ਦਾ ਅਕਾਲ ਪਾ ਦਿੱਤਾ ਹੈ। ਚੀਨ ਦੇ ਅਧਿਕਾਰੀਆਂ ਨੇ ਦੂਜੇ ਦੇਸ਼ਾਂ ਨੂੰ ਮਾਸਕ ਦੀ ਸਪਲਾਈ ਕਰਨ ਦੀ ਅਪੀਲ ਕੀਤੀ ਹੈ। ਡਾਕਟਰਾਂ ਦੇ ਮੁਤਾਬਿਕ ਮਾਸਕ ਨੂੰ ਰੈਗੁਲਰ ਤੌਰ ਤੇ ਬਦਲਿਆ ਜਾਣਾ ਚਾਹੀਦਾ ਹੈ। ਜਿਸ ਦਾ ਮਤਲਬ ਹੈ ਕਿ ਚੀਨ ਨੂੰ ਰੋਜਾਨਾ 20 ਲੱਖ ਮਾਸਕ ਦੀ ਲੋੜ ਹੈ।

-ਤਨੀਸ਼ਾ, NEWS 18 ਪੰਜਾਬ
First published: February 13, 2020, 5:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading