Home /News /national /

Centre Writes To Amazon: ਐਮਾਜ਼ਾਨ ਦੇ 'ਸੀਟ ਬੈਲਟ ਅਲਾਰਮ ਬਲੌਕਰ' ਤੇ ਕਿਉਂ ਲੱਗੀ ਰੋਕ, ਜਾਣੋ ਵਜ੍ਹਾ

Centre Writes To Amazon: ਐਮਾਜ਼ਾਨ ਦੇ 'ਸੀਟ ਬੈਲਟ ਅਲਾਰਮ ਬਲੌਕਰ' ਤੇ ਕਿਉਂ ਲੱਗੀ ਰੋਕ, ਜਾਣੋ ਵਜ੍ਹਾ

Centre Writes To Amazon: ਐਮਾਜ਼ਾਨ ਦੇ 'ਸੀਟ ਬੈਲਟ ਅਲਾਰਮ ਬਲੌਕਰ' ਤੇ ਕਿਉਂ ਲੱਗੀ ਰੋਕ, ਜਾਣੋ ਵਜ੍ਹਾ

Centre Writes To Amazon: ਐਮਾਜ਼ਾਨ ਦੇ 'ਸੀਟ ਬੈਲਟ ਅਲਾਰਮ ਬਲੌਕਰ' ਤੇ ਕਿਉਂ ਲੱਗੀ ਰੋਕ, ਜਾਣੋ ਵਜ੍ਹਾ

Centre Writes To Amazon: ਟਾਟਾ ਸੰਨਜ਼ (Tata Sons) ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ (Cyrus Mistry) ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਕਾਰ ਵਿੱਚ ਸੀਟ ਬੈਲਟ ਨਾ ਲਗਾਉਣ ਦੇ ਮਾਮਲੇ ਵਿੱਚ ਆਪਣਾ ਸਖ਼ਤ ਰੂਪ ਦਿਖਾ ਰਹੀ ਹੈ। ਦਰਅਸਲ, ਸਰਕਾਰ ਨੇ ਬਾਜ਼ਾਰ 'ਚ ਉਨ੍ਹਾਂ ਉਤਪਾਦਾਂ 'ਤੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ, ਜੋ ਸੀਟ ਬੈਲਟ ਨਾ ਲਗਾਉਣ 'ਚ ਮਦਦ ਕਰਦੇ ਹਨ। ਸਰਕਾਰ ਨੇ ਐਮਾਜ਼ਾਨ (Amazon) ਨੂੰ ਉਨ੍ਹਾਂ ਡਿਵਾਈਸਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਲਈ ਕਿਹਾ ਹੈ ਜੋ ਕਾਰ ਸੀਟ ਬੈਲਟ ਅਲਾਰਮ ਨੂੰ ਅਯੋਗ ਕਰਦੇ ਹਨ।

ਹੋਰ ਪੜ੍ਹੋ ...
  • Share this:

    Centre Writes To Amazon: ਟਾਟਾ ਸੰਨਜ਼ (Tata Sons) ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ (Cyrus Mistry) ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਕਾਰ ਵਿੱਚ ਸੀਟ ਬੈਲਟ ਨਾ ਲਗਾਉਣ ਦੇ ਮਾਮਲੇ ਵਿੱਚ ਆਪਣਾ ਸਖ਼ਤ ਰੂਪ ਦਿਖਾ ਰਹੀ ਹੈ। ਦਰਅਸਲ, ਸਰਕਾਰ ਨੇ ਬਾਜ਼ਾਰ 'ਚ ਉਨ੍ਹਾਂ ਉਤਪਾਦਾਂ 'ਤੇ ਵੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ, ਜੋ ਸੀਟ ਬੈਲਟ ਨਾ ਲਗਾਉਣ 'ਚ ਮਦਦ ਕਰਦੇ ਹਨ। ਸਰਕਾਰ ਨੇ ਐਮਾਜ਼ਾਨ (Amazon) ਨੂੰ ਉਨ੍ਹਾਂ ਡਿਵਾਈਸਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਲਈ ਕਿਹਾ ਹੈ ਜੋ ਕਾਰ ਸੀਟ ਬੈਲਟ ਅਲਾਰਮ ਨੂੰ ਅਯੋਗ ਕਰਦੇ ਹਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਰਾਇਟਰਜ਼ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ।

    ਦੱਸ ਦੇਈਏ ਕਿ ਸਾਇਰਸ ਮਿਸਤਰੀ ਹਾਦਸੇ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਘਾਤਕ ਸੀ ਕਿਉਂਕਿ ਯਾਤਰੀਆਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਇਸ ਲਈ ਏਅਰ ਬੈਗ ਵੀ ਕੰਮ ਨਹੀਂ ਕਰਦਾ ਸੀ।

    ਸਰਕਾਰ ਨੇ ਚੁੱਕਿਆ ਇਹ ਕਦਮ...

    ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਨੇ ਐਮਾਜ਼ਾਨ ਨੂੰ ਨੋਟਿਸ ਭੇਜਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸੀਟ ਬੈਲਟ ਅਲਾਰਮ ਕਲਿੱਪ ਵੇਚਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੀਟੀਆਈ ਨੇ ਇਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਸੜਕ ਆਵਾਜਾਈ ਮੰਤਰਾਲੇ ਨੇ ਈ-ਕਾਮਰਸ ਕੰਪਨੀਆਂ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਅਜਿਹੇ ਸਾਰੇ ਯੰਤਰਾਂ ਦੀ ਵਿਕਰੀ ਬੰਦ ਕਰ ਦੇਵੇ ਜੋ ਸੀਟ ਬੈਲਟ ਅਲਾਰਮ ਨੂੰ ਬੰਦ ਕਰਨ ਲਈ ਤਿਆਰ ਕੀਤੇ ਗਏ ਹਨ। ਅਜਿਹੇ ਯੰਤਰ ਦੀ ਵਿਕਰੀ ਗੈਰ-ਕਾਨੂੰਨੀ ਨਹੀਂ ਹੈ।

    ਸੀਟਬੈਲਟ ਅਲਾਰਮ ਨੂੰ ਕਰ ਸਕਦਾ ਖਤਮ

    ਅਮੇਜ਼ਨ ਇੰਡੀਆ ਦੀ ਵੈੱਬਸਾਈਟ 'ਤੇ ਲਿਸਟਿੰਗ 'ਚ ਵੱਖ-ਵੱਖ ਕੰਪਨੀਆਂ ਦੇ ਕਈ ਛੋਟੇ ਮੈਟਲ ਕਲਿੱਪ ਮੌਜੂਦ ਸਨ। ਜਿਨ ਸੂ ਨੇ ਲਿਖਿਆ ਕਿ ਇਹ ਸਾਰੇ ਕਾਰ ਵੇਰੀਐਂਟਸ ਅਤੇ ਮਾਡਲਾਂ ਵਿੱਚ ਸੀਟਬੈਲਟ ਅਲਾਰਮ ਨੂੰ ਖਤਮ ਕਰ ਸਕਦਾ ਹੈ। ਅਮੇਜ਼ਨ 'ਤੇ ਇਸ ਦੀ ਕੀਮਤ 249 ਰੁਪਏ ਤੋਂ ਸ਼ੁਰੂ ਹੋਈ ਹੈ।

    Published by:Rupinder Kaur Sabherwal
    First published:

    Tags: Amazon, Central government, Cyrus Mistry, Nitin Gadkari