• Home
  • »
  • News
  • »
  • national
  • »
  • WHY DID CDS VIPIN RAWATS HELICOPTER CRASH AFTER ALL IT WAS REVEALED IN THE COURT OF INQUIRY KNOW

ਆਖਰ ਕਿਉਂ ਕ੍ਰੈਸ਼ ਹੋਇਆ ਸੀ ਵਿਪਿਨ ਰਾਵਤ ਦਾ ਹੈਲੀਕਾਪਟਰ, ਕੋਰਟ ਆਫ ਇਨਕੁਆਰੀ 'ਚ ਅਹਿਮ ਖੁਲਾਸੇ

ਇਸ ਮੁਤਾਬਕ ਹੈਲੀਕਾਪਟਰ ਵਿੱਚ ਕੋਈ ਤਕਨੀਕੀ ਨੁਕਸ, ਤੋੜ-ਫੋੜ ਜਾਂ ਲਾਪਰਵਾਹੀ ਨਹੀਂ ਸੀ। 8 ਦਸੰਬਰ ਨੂੰ ਹੈਲੀਕਾਪਟਰ ਮੌਸਮ ਵਿੱਚ ਅਚਾਨਕ ਤਬਦੀਲੀ ਕਾਰਨ ਬੱਦਲਾਂ ਵਿੱਚ ਦਾਖਲ ਹੋ ਗਿਆ ਸੀ।

(File pic)

(File pic)

  • Share this:
    ਤਾਮਿਲਨਾਡੂ 'ਚ ਹੈਲੀਕਾਪਟਰ ਹਾਦਸੇ (bipin Rawat Helicopter Crash) ਦੀ ਜਾਂਚ ਮਾਮਲੇ 'ਚ ਸ਼ੁਰੂਆਤੀ ਖੁਲਾਸੇ ਸ਼ੁੱਕਰਵਾਰ ਨੂੰ ਸਾਹਮਣੇ ਆਏ ਹਨ। ਇਸ ਮੁਤਾਬਕ ਹੈਲੀਕਾਪਟਰ ਵਿੱਚ ਕੋਈ ਤਕਨੀਕੀ ਨੁਕਸ, ਤੋੜ-ਫੋੜ ਜਾਂ ਲਾਪਰਵਾਹੀ ਨਹੀਂ ਸੀ। 8 ਦਸੰਬਰ ਨੂੰ ਹੈਲੀਕਾਪਟਰ ਮੌਸਮ ਵਿੱਚ ਅਚਾਨਕ ਤਬਦੀਲੀ ਕਾਰਨ ਬੱਦਲਾਂ ਵਿੱਚ ਦਾਖਲ ਹੋ ਗਿਆ ਸੀ।

    ਇਸ ਕਾਰਨ ਹਾਦਸਾ ਵਾਪਰਿਆ ਜਿਸ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ( cds bipin rawat) ਦੀ ਬੇਵਕਤੀ ਮੌਤ ਹੋ ਗਈ। ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ। ਟ੍ਰਾਈ-ਸਰਵਿਸਿਜ਼ ਕੋਰਟ ਆਫ ਇਨਕੁਆਇਰੀ ਨੇ ਹੈਲੀਕਾਪਟਰ Mi-17 V5 ਕਰੈਸ਼ ਵਿੱਚ ਆਪਣੇ ਮੁੱਢਲੇ ਨਤੀਜੇ ਪੇਸ਼ ਕੀਤੇ ਹਨ।

    8 ਦਸੰਬਰ ਨੂੰ ਤਾਮਿਲਨਾਡੂ ਦੇ ਕੂਨੂਰ ਨੇੜੇ ਸੰਘਣੀ ਧੁੰਦ ਕਾਰਨ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ 'ਚ ਜਨਰਲ ਰਾਵਤ ਸਮੇਤ ਕੁੱਲ 13 ਲੋਕਾਂ ਦੀ ਮੌਤ ਹੋ ਗਈ ਸੀ। ਸੀਡੀਐਸ ਬਿਪਿਨ ਰਾਵਤ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਵਿਖੇ ਲੈਕਚਰ ਦੇਣ ਜਾ ਰਹੇ ਸਨ।

    ਜਾਂਚ ਟੀਮ ਨੇ ਹਾਦਸੇ ਦੇ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਲਈ ਸਾਰੇ ਉਪਲਬਧ ਗਵਾਹਾਂ ਤੋਂ ਪੁੱਛਗਿੱਛ ਕਰਨ ਤੋਂ ਇਲਾਵਾ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ ਦਾ ਵਿਸ਼ਲੇਸ਼ਣ ਕੀਤਾ। ਕੋਰਟ ਆਫ ਇਨਕੁਆਰੀ ਨੇ ਮਕੈਨੀਕਲ ਖਰਾਬੀ, ਤੋੜ-ਫੋੜ ਜਾਂ ਲਾਪਰਵਾਹੀ ਨੂੰ ਹਾਦਸੇ ਦੇ ਕਾਰਨ ਵਜੋਂ ਖਾਰਜ ਕਰ ਦਿੱਤਾ ਹੈ।

    ਜਾਂਚ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਹਾਦਸਾ ਮੌਸਮ ਦੇ ਹਾਲਾਤ 'ਚ ਅਚਾਨਕ ਬਦਲਾਅ ਕਾਰਨ ਹੋਇਆ ਹੈ। ਹੈਲੀਕਾਪਟਰ ਬੱਦਲਾਂ ਵਿੱਚ ਦਾਖਲ ਹੋ ਗਿਆ ਸੀ ਅਤੇ ਹਾਦਸੇ ਦਾ ਕਾਰਨ ਬਣਿਆ।

    ਜਦੋਂ ਹੈਲੀਕਾਪਟਰ ਬੱਦਲਾਂ ਵਿੱਚ ਦਾਖਲ ਹੁੰਦਾ ਹੈ, ਤਾਂ ਅੱਗੇ ਅਤੇ ਹੇਠਾਂ ਕੁਝ ਨਹੀਂ ਦਿੱਸਦਾ। ਅਜਿਹੇ 'ਚ ਪਾਇਲਟ ਦਾ ਕੰਟਰੋਲ ਵਿਗੜ ਜਾਂਦਾ ਹੈ। ਇਸ ਕਾਰਨ ਇਹ ਹਾਦਸਾ ਵਾਪਰਿਆ। ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਕੋਰਟ ਆਫ ਇਨਕੁਆਰੀ ਨੇ ਕੁਝ ਸਿਫਾਰਿਸ਼ਾਂ ਵੀ ਕੀਤੀਆਂ ਹਨ, ਜਿਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।
    Published by:Gurwinder Singh
    First published: