‘ਛੋਟੇ ਬੱਚੋਂ ਕੋ ਇਤਨਾ ਹੋਮਵਰਕ ਕਿਉਂ ਦੇਤੇ ਹੋ ਮੋਦੀ ਸਾਹਿਬ’ ਕਸ਼ਮੀਰੀ ਬੱਚੀ ਦੀ ਵੀਡੀਓ ਵਾਇਰਲ....

News18 Punjabi | News18 Punjab
Updated: May 31, 2021, 5:52 PM IST
share image
‘ਛੋਟੇ ਬੱਚੋਂ ਕੋ ਇਤਨਾ ਹੋਮਵਰਕ ਕਿਉਂ ਦੇਤੇ ਹੋ ਮੋਦੀ ਸਾਹਿਬ’ ਕਸ਼ਮੀਰੀ ਬੱਚੀ ਦੀ ਵੀਡੀਓ ਵਾਇਰਲ....
(ਫੋਟੋ-Twitter)

  • Share this:
  • Facebook share img
  • Twitter share img
  • Linkedin share img
ਛੇ ਸਾਲਾ ਕਸ਼ਮੀਰੀ ਬੱਚੀ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰ ਰਹੀ ਹੈ। ਦਰਅਸਲ ਇਹ ਬੱਚੀ ਆਨਲਾਇਨ ਕਲਾਸਾਂ ਤੋਂ ਦੁਖੀ ਜਾਪ ਰਹੀ ਹੈ।

ਉਹ ਆਖ ਰਹੀ ਹੈ ਕਿ ਬੱਚਿਆਂ ਨੂੰ ਇੰਨਾ ਹੋਮਵਰਕ ਕਿਉਂ ਦਿੱਤਾ ਜਾ ਰਿਹਾ ਹੈ। ਇਸ ਲੜਕੀ ਨੇ ਇਹ ਸ਼ੋਸ਼ਲ ਮੀਡੀਆ ਜ਼ਰੀਏ ਵੀਡੀਓ ਅਪਲੋਡ ਕੀਤੀ ਹੈ।

ਇਹ ਬੱਚੀ 45 ਸਕਿੰਟ ਦੀ ਵੀਡੀਓ ਵਿਚ ਆਖ ਰਹੀ ਹੈ ਕਿ ਉਸ ਦੀਆਂ ਆਨਲਾਈਨ ਜਮਾਤਾਂ ਸਵੇਰੇ 10 ਵਜੇ ਸ਼ੁਰੂ ਹੋ ਜਾਂਦੀਆਂ ਹਨ ਤੇ ਦੁਪਹਿਰ ਦੋ ਵਜੇ ਤਕ ਜਾਰੀ ਰਹਿੰਦੀਆਂ ਹਨ।


ਉਸ ਨੇ ਕਿਹਾ, ‘ਛੋਟੇ ਬੱਚੇ ਕੋ ਇਤਨਾ ਕਾਮ ਕਿਉਂ ਦੇਤੇ ਹੋ ਮੋਦੀ ਸਾਹਿਬ’। ਉਹ ਇਹ ਵੀ ਕਹਿੰਦੀ ਹੈ ਕਿ ਸੱਤਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜ਼ਿਆਦਾ ਹੋਮਵਰਕ ਮਿਲਣਾ ਚਾਹੀਦਾ ਹੈ।

ਉਸ ਦੀ ਅੰਗਰੇਜ਼ੀ, ਗਣਿਤ, ਉਰਦੂ, ਈਵੀਐਸ ਤੇ ਕੰਪਿਊਟਰ ਦੀ ਰੋਜ਼ਾਨਾ ਜਮਾਤ ਹੁੰਦੀ ਹੈ। ਉਸ ਨੇ ਕਿਹਾ, ‘ਛੋਟੇ ਬੱਚੇ ਕੋ ਇਤਨਾ ਕਾਮ ਕਿਉਂ ਦੇਤੇ ਹੋ ਮੋਦੀ ਸਾਹਿਬ’।
Published by: Gurwinder Singh
First published: May 31, 2021, 5:50 PM IST
ਹੋਰ ਪੜ੍ਹੋ
ਅਗਲੀ ਖ਼ਬਰ