Home /News /national /

Howdy Modi : ਇਸ ਕਰਕੇ ਪ੍ਰੋਗਰਾਮ ’ਚ ਇੱਕ ਘੰਟਾ ਲੇਟ ਪੁੱਜੇ ਡੋਨਾਲਡ ਟਰੰਪ

Howdy Modi : ਇਸ ਕਰਕੇ ਪ੍ਰੋਗਰਾਮ ’ਚ ਇੱਕ ਘੰਟਾ ਲੇਟ ਪੁੱਜੇ ਡੋਨਾਲਡ ਟਰੰਪ

 • Share this:

  ਅਮਰੀਕਾ ਦੇ ਸ਼ਹਿਰ ਹਿਊਸਟਨ ਦੇ ਐਨਆਰਜੀ ਸਟੇਡੀਅਮ ਵਿਚ ਕਰਵਾਏ ‘ਹਾਉਡੀ ਮੋਦੀ’ (Howdy Modi) ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 50 ਹਜ਼ਾਰ ਲੋਕਾਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿਚ ਉਭਰਦੇ ਅਤੇ ਮਜਬੂਤ ਭਾਰਤ ਦੀ ਤਸਵੀਰ ਦਿਖਾਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'Howdy Modi' ਪ੍ਰੋਗਰਾਮ ਵਿਚ ਇਕ ਘੰਟਾ ਦੇਰੀ ਨਾਲ ਪੁੱਜੇ।

  ਹਿਊਸਟਨ ਦੇ ਐਨਆਰਜੀ ਸਟੇਡੀਅਮ ਵਿਚ ਪੀਐਮ ਮੋਦੀ ਦਾ ਭਾਸ਼ਣ 9.20 ਉਤੇ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਬੋਧਨ ਕਰਨਾ ਸੀ ਪਰ ਉਹ Howdy Modi ਇਵੈਂਟ ਵਿਚ ਰਾਤ 10.25 ਵਜੇ (ਇਕ ਘੰਟਾ 5 ਮਿੰਟ) ਲੇਟ ਪੁੱਜੇ। ਵ੍ਹਾਈਟ ਹਾਊਸ ਵੱਲੋਂ ਦੱਸਿਆ ਗਿਆ ਕਿ ਟਰੰਪ ਇਸ ਕਰਕੇ ਲੇਟ ਹੋ ਗਏ ਕਿਉਂਕਿ ਉਨ੍ਹਾਂ ਨੇ ਹਿਊਸਟਨ ਵਿਚ ਹੜ੍ਹਾਂ ਦੇ ਹਾਲਾਤ ਬਾਰੇ ਸੰਖੇਪ ਜਾਣਕਾਰੀ ਲੈਣੀ ਸੀ। ਬੀਤੇ ਕੁਝ ਦਿਨਾਂ ਤੋਂ ਹਿਊਸਟਨ ਵਿਚ ਮੌਸਮ ਖਰਾਬ ਹੈ। ਬਾਰਸ਼ ਕਾਰਨ ਕਈ ਇਲਾਕਿਆਂ ਵਿਚ ਹੜ੍ਹਾਂ ਜਿਹੇ ਹਾਲਾਤ ਬਣੇ ਹੋਏ ਹਨ।  'Howdy Modi' ਵਿਚ ਡੋਨਾਲਡ ਟਰੰਪ ਨੇ 9.39 ਵਜੇ ਭਾਸ਼ਣ ਦੇਣਾ ਸੀ। ਟਰੰਪ ਦੇ ਦੇਰੀ ਨਾਲ ਪੁੱਜਣ ਕਾਰਨ ਪੀਐਮ ਮੋਦੀ ਨੇ 9.20 ਵਜੇ ਸਟੇਜ ਤੋਂ ਅੱਧੇ ਘੰਟੇ ਤੱਕ ਭਾਸ਼ਣ ਦਿੱਤਾ। ਬਾਅਦ ਵਿਚ ਉਹ ਟਰੰਪ ਨਾਲ ਦੁਬਾਰਾ ਸਟੇਜ ਉਪਰ ਆਏ। 'Howdy Modi' ਵਿਚ ਆਉਣ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿਟ ਕੀਤਾ ਕਿ ਹਿਊਸਟਨ ਵਿਚ ਮੈਂ ਆਪਣੇ ਦੋਸਤ ਨਾਲ ਰਹਾਂਗਾ। 'Howdy Modi' ਇਵੈਂਟ ਵਿਚ ਅੱਜ ਦਿਨ ਸ਼ਾਨਦਾਰ ਬੀਤੇਗਾ।
  ਪੀਐਮ ਮੋਦੀ ਨੇ ਹਿਊਸਟਨ ਪ੍ਰੋਗਰਾਮ ਵਿਚ ਸੰਬੋਧਨ ਕਰਦਿਆਂ ਡੋਨਾਲਡ ਟਰੰਪ ਦੀ ਤਾਰੀਫ ਵਿਚ ਕਿਹਾ ਕਿ ਅਮਰੀਕਾ ਮੇਂ ਅਬਕੀ ਬਾਰ ਟਰੰਪ ਸਰਕਾਰ। ਉਨ੍ਹਾਂ ਕਿਹਾ ਕਿ ਅਰਬਾਂ ਲੋਕ ਟਰੰਪ ਨੂੰ ਫਾਲੋ ਕਰਦੇ ਹਨ। ਵਿਸ਼ਵ ਦੀ ਰਾਜਨੀਤੀ ਵਿਚ ਟਰੰਪ ਦਾ ਵੱਡਾ ਕੱਦ ਹੈ।

  ਪ੍ਰੋਗਰਾਮ ਵਿਚ ਟਰੰਪ ਨੇ ਕਿਹਾ ਕਿ ਮੈਨੂੰ ਅਮਰੀਕਾ ਵਿਚ ਰਹਿਣ ਵਾਲੇ ਹਰ ਪ੍ਰਵਾਸੀ ਭਾਰਤੀ ਉਪਰ ਮਾਣ ਹੈ। ਪੀਐਮ ਮੋਦੀ ਦੀ ਅਗਵਾਈ ਵਿਚ ਭਾਰਤ ਮਜਬੂਤ ਹੋਇਆ ਹੈ। ਮੋਦੀ ਦੇ ਕਾਰਜਕਾਲ ਵਿਚ ਦੁਨੀਆਂ ਭਾਰਤ ਨੂੰ ਮਜਬੂਤ ਦੇਸ਼ ਵਜੋਂ ਦੇਖ ਰਹੀ ਹੈ। ਮੋਦੀ ਦੇ ਰਾਜ ਵਿਚ 30 ਕਰੋੜ ਭਾਰਤੀ ਗਰੀਬੀ ਰੇਖਾ ਵਿਚੋਂ ਬਾਹਰ ਆਏ ਹਨ। ਅਮਰੀਕਾ ਵਿਚ ਹਰ ਦਿਨ ਅਰਥਵਿਵਸਥਾ ਵਿਚ ਨਵੇਂ ਰਿਕਾਰਡ ਬਣ ਰਹੇ ਹਨ। ਦੋਵਾਂ ਦੇਸ਼ਾਂ ਦਾ ਸੰਵਿਧਾਨ 'ਵੀ ਦ ਪੀਪਲ' ਤੋਂ ਸ਼ੁਰੂ ਹੁੰਦਾ ਹੈ। ਮੋਦੀ ਰਾਜ ਵਿਚ ਸਵਾ ਕਰੋੜ ਲੋਕ ਮੱਧ ਵਰਗ ਤੋਂ ਉਪਰ ਉਠੇ ਹਨ।

  First published:

  Tags: Donal Trump, Howdy Modi, USA