ਪੁਲਾੜ ਸਟੇਸ਼ਨ 'ਤੇ ਇਸ ਲਈ ਭੇਜੀਆਂ ਗਈਆਂ ਸਨ ਫ੍ਰੈਂਚ ਵਾਈਨ ਦੀਆਂ 12 ਬੋਤਲਾਂ?

News18 Punjabi | News18 Punjab
Updated: January 6, 2020, 5:55 PM IST
share image
ਪੁਲਾੜ ਸਟੇਸ਼ਨ 'ਤੇ ਇਸ ਲਈ ਭੇਜੀਆਂ ਗਈਆਂ ਸਨ ਫ੍ਰੈਂਚ ਵਾਈਨ ਦੀਆਂ 12 ਬੋਤਲਾਂ?
ਪੁਲਾੜ ਸਟੇਸ਼ਨ 'ਤੇ ਇਸ ਲਈ ਭੇਜੀਆਂ ਗਈਆਂ ਸਨ ਫ੍ਰੈਂਚ ਵਾਈਨ ਦੀਆਂ 12 ਬੋਤਲਾਂ?

  • Share this:
  • Facebook share img
  • Twitter share img
  • Linkedin share img
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (- ISS) ਉਤੇ ਪਿਛਲੇ ਸਾਲ ਨਵੰਬਰ ਵਿੱਚ ਫ੍ਰੈਂਚ ਵਾਈਨ (Wine) ਦੀਆਂ 12 ਬੋਤਲਾਂ ਭੇਜੀਆਂ ਗਈਆਂ ਸਨ। ਸੋਸ਼ਲ ਮੀਡੀਆ 'ਤੇ ਚਰਚਾ ਸ਼ੁਰੂ ਹੋ ਗਈ ਸੀ ਕਿ ਇਹ ਸ਼ਰਾਬ ਵਿਗਿਆਨੀਆਂ ਨੂੰ ਪੀਣ ਲਈ ਭੇਜੀ ਗਈ ਸੀ, ਪਰ ਅਸਲ ਵਿਚ ਅਜਿਹਾ ਨਹੀਂ ਹੈ। ਦਿ ਇੰਡੀਪੇਂਡੈਂਟ ਦੀ ਰਿਪੋਰਟ ਦੇ ਅਨੁਸਾਰ, ਵਿਗਿਆਨੀ ਇਹ ਪਤਾ ਲਗਾਉਣਾ ਚਾਹੁੰਦੇ ਹਨ ਕਿ ਪੁਲਾੜ ਵਿਚ ਰੈਡ ਵਾਈਨ ਦੀਆਂ ਬੋਤਲਾਂ ਉਤੇ ਕੀ ਅਸਰ ਪੈਂਦਾ ਹੈ।

ਰਿਪੋਰਟ ਅਨੁਸਾਰ ਫਰਾਂਸ ਦੀ ਉੱਤਮ ਅਤੇ ਉੱਚ ਗੁਣਵੱਤਾ ਵਾਲੀ ਬੋਦ੍ਰੋ ਰੈਡ ਵਾਈਨ ਦੀਆਂ ਇਹ ਬੋਤਲਾਂ ਅਗਲੇ ਤਿੰਨ ਸਾਲਾਂ ਤੱਕ ਛੇ ਪੁਲਾੜ ਮਿਸ਼ਨਾਂ ਲਈ ਭੇਜੀਆਂ ਜਾਣਗੀਆਂ। ਇਸ ਪ੍ਰਯੋਗ ਵਿੱਚ ਫਰਾਂਸ ਦੀ ਬੋਦ੍ਰੋ ਯੂਨੀਵਰਸਿਟੀ, ਬਵੇਰੀਆ ਅਤੇ ਲਕਸਮਬਰਗ ਵਿੱਚ ਸਥਿਤ ਸਟਾਰਟਅਪ ਸਪੇਸ ਕਾਰਗੋ ਅਨਲਿਮਟਿਡ ਇਕੱਠੇ ਹਿੱਸਾ ਲੈ ਰਹੇ ਹਨ।

ਦਰਅਸਲ, ਵਿਗਿਆਨੀ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਹੁੰਦਾ ਹੈ ਇਕ ਸਾਲ ਤੱਕ ਵਾਈਨ ਦੀਆਂ ਇਨ੍ਹਾਂ ਬੋਤਲਾਂ ਨੂੰ ਜ਼ੀਰੋ ਗ੍ਰੈਵਿਟੀ ਯਾਨੀ ਵਜ਼ਨ ਰਹਿਤ ਅਤੇ ਪੁਲਾੜ ਰੇਡੀਏਸ਼ਨ ਦੇ ਵਿਚਕਾਰ ਰੱਖਿਆ ਜਾਂਦਾ ਹੈ। ਕੀ ਉਨ੍ਹਾਂ ਦਾ ਸਵਾਦ ਬਦਲ ਜਾਵੇਗਾ? ਕੀ ਉਹ ਖਰਾਬ ਹੋ ਜਾਣਗੀਆਂ? ਇਸ ਦੀ ਤੁਲਨਾ ਧਰਤੀ ਉੱਤੇ ਇਕ ਹੀ ਤਾਪਮਾਨ (18 ਡਿਗਰੀ ਸੈਲਸੀਅਸ) 'ਤੇ ਰੱਖੀ ਗਈ ਵਾਈਨ ਨਾਲ ਕੀਤੀ ਜਾਏਗੀ।
ਨਾਸਾ ਦੇ ਅਨੁਸਾਰ, ਇਹ ਪ੍ਰਯੋਗ ‘ਇਕ ਪੁਲਾੜ ਵਾਤਾਵਰਣ ਵਿੱਚ ਗੁੰਝਲਦਾਰ ਮਲਟੀ ਕੰਪੋਨੇਂਟ ਤਰਲ ਪ੍ਰਦਾਰਥਾਂ ਦੀ ਉਮਰ ਵਧਨ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ। ਇਸ ਪ੍ਰਯੋਗ ਦਾ ਟੀਚਾ ਭੋਜਨ ਲਈ ਨਵੇਂ ਸੁਆਦ ਅਤੇ ਗੁਣ ਵਿਕਸਤ ਕਰਨਾ ਹੈ। ਜੇ ਇਨ੍ਹਾਂ ਬੋਤਲਾਂ ਵਿਚ ਭਰੀ ਗਈ ਸ਼ਰਾਬ ਦਾ ਸੁਆਦ ਅਤੇ ਗੁਣਵਤਾ ਵਧਦੀ ਹੈ, ਤਾਂ ਸ਼ਰਾਬ ਉਦਯੋਗ ਵਿਚ ਇਕ ਨਵੀਂ ਕ੍ਰਾਂਤੀ ਆਵੇਗੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਾਈਨ ਨੂੰ ਪੁਲਾੜ ਵਿਚ ਭੇਜਿਆ ਗਿਆ ਹੋਵੇ। ਇਸ ਤੋਂ ਪਹਿਲਾਂ 1985 ਵਿਚ, ਫ੍ਰੈਂਚ ਪੁਲਾੜ ਯਾਤਰੀਆਂ ਨੇ ਡਿਸਕਵਰੀ ਸ਼ਟਲ ਉਤੇ ਸਵਾਰ ਹੋ ਕੇ ਚੇਟੋ ਲਿੰਚ ਬੈਗਜ਼ ਦੀ ਇਕ ਬੋਤਲ ਲੈ ਗਏ ਸਨ।
Published by: Gurwinder Singh
First published: January 6, 2020, 5:46 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading