ਆਜ਼ਾਦੀ ਦਿਵਸ ਦੇ ਮੁਬਾਰਕ ਮੌਕੇ ਤੇ ਅੱਜ ਲਾਲ ਕਿੱਲੇ ਤੋਂ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ 'ਤੇ ਹਮਲਾ ਬੋਲਦੇ ਹੋਏ ਕਿਹਾ, "ਦੇਸ਼ ਦੇ ਰਾਜਨੀਤਕ ਗਲਿਆਰਿਆਂ ਵਿੱਚ ਕੁੱਝ ਲੋਕ ਧਾਰਾ 370 ਤੇ 35 ਏ ਨੂੰ ਖ਼ਤਮ ਕਰਨ ਦਾ ਵਿਰੋਧ ਕਰਦੇ ਰਹੇ। ਜੇ ਇਹ ਐਨਾ ਹੀ ਮਹੱਤਵਪੂਰਨ ਸੀ ਤਾਂ ਉਨ੍ਹਾਂ ਨੇ ਇਸ ਨੂੰ 70 ਸਾਲ ਪਹਿਲਾਂ ਸਥਾਈ ਕਿਉਂ ਨਹੀਂ ਕਰ ਦਿੱਤਾ।"
ਇਸ ਸਰਕਾਰ ਦੇ ਆਪਣੇ ਪਹਿਲੇ ਆਜ਼ਾਦੀ ਦਿਵਸ ਦੇ ਭਾਸ਼ਣ ਵਿੱਚ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਤਾਂ ਕਿਸੇ ਮਸਲੇ ਨੂੰ ਪਾਲ ਕੇ ਰੱਖਦੀ ਹੈ ਤੇ ਨਾ ਹੀ ਬਕਾਇਆ ਰੱਖਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਕਸ਼ਮੀਰ ਤੇ ਲਏ ਗਏ ਕਦਮ ਨਾਲ ਸਹੀ ਮਾਅਨੇ ਵਿੱਚ 'ਇੱਕ ਦੇਸ਼ ਇੱਕ ਸੰਵਿਧਾਨ' (ਓਨੇ ਨਾਸ਼ਨ, ਓਨੇ ਕੌਂਸਤਿਤੁਸ਼ਨ) ਪਾ ਲਿਆ ਹੈ।
ਉਨ੍ਹਾਂ ਕਿਹਾ ਕਿ ਸੱਤਾ ਸਾਂਭਣ ਦੇ 10 ਹਫ਼ਤਿਆਂ ਵਿੱਚ ਹੀ, ਉਨ੍ਹਾਂ ਦੀ ਸਰਕਾਰ ਨੇ ਕਈ ਮਹੱਤਵਪੂਰਨ ਫ਼ੈਸਲੇ ਲਏ ਹਨ ਜਿੱਦਾਂ ਨਵਾਂ ਕਨੂੰਨ ਲਿਆ ਕੇ ਤਿੰਨ ਤਲਾਕ਼ ਨੂੰ ਖ਼ਤਮ ਕਰਨਾ ਤੇ ਜੰਮੂ ਕਸ਼ਮੀਰ ਵਿੱਚ ਧਾਰਾ 370 ਤੇ 35 ਏ ਨੂੰ ਹਟਾਉਣਾ।
"ਪਿਛਲੀ ਸਰਕਾਰਾਂ ਨੇ 70 ਸਾਲ ਕਸ਼ਮੀਰ ਮਸਲੇ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸ ਮਸਲੇ ਤੇ ਇੱਕ ਨਵੀਂ ਪਹੁੰਚ ਦੀ ਲੋੜ ਸੀ।"
ਸਰਦਾਰ ਵੱਲਭ ਭਾਈ ਪਟੇਲ ਨੂੰ ਯਾਦ ਕਰਦੇ ਹੋਏ ਉਨ੍ਹਾਂ ਕਿਹਾ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨਾ ਉਨ੍ਹਾਂ ਦੇ ਸੁਪਨੇ ਨੂੰ ਸੱਚ ਕਰਨ ਵੱਲ ਇੱਕ ਕਦਮ ਹੈ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Article 370, Kashmir, Narendra modi