ਹੁਣ ਪਤਨੀ ਵੀ RTI ਦੇ ਜ਼ਰੀਏ ਜਾਣ ਸਕਦੀ ਹੈ ਪਤੀ ਦੀ ਆਮਦਨ ਬਾਰੇ

News18 Punjabi | News18 Punjab
Updated: November 20, 2020, 2:48 PM IST
share image
ਹੁਣ ਪਤਨੀ ਵੀ RTI ਦੇ ਜ਼ਰੀਏ ਜਾਣ ਸਕਦੀ ਹੈ ਪਤੀ ਦੀ ਆਮਦਨ ਬਾਰੇ
ਸੰਕੇਤਿਕ ਤਸਵੀਰ

ਸੀਆਈਸੀ ਨੇ ਇਨਕਮ ਟੈਕਸ ਵਿਭਾਗ ਨੂੰ ਇਹ ਜਾਣਕਾਰੀ 15 ਦਿਨਾਂ ਦੇ ਅੰਦਰ-ਅੰਦਰ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਸੀਆਈਸੀ ਨੇ ਵਿਭਾਗ ਦੀਆਂ ਇਨ੍ਹਾਂ ਪਟੀਸ਼ਨਾਂ ਨੂੰ ਵੀ ਰੱਦ ਕਰ ਦਿੱਤਾ ਕਿ ਇਹ ਜਾਣਕਾਰੀ ਓਪੀਟੀਆਈ ਦੇ ਅਧੀਨ ਨਹੀਂ ਆਉਂਦੀ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਹੁਣ ਪਤਨੀਆਂ ਆਰਟੀਆਈ (RTI) ਦੇ ਜ਼ਰੀਏ ਆਪਣੇ ਪਤੀ ਦੀ ਆਮਦਨੀ ਬਾਰੇ ਪਤਾ ਲਗਾ ਸਕਦੀਆਂ ਹਨ। ਕੇਂਦਰੀ ਸੂਚਨਾ ਕਮਿਸ਼ਨ (Central Information Commission) ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇੱਕ ਪਤਨੀ ਆਪਣੇ ਪਤੀ ਦੀ ਆਮਦਨੀ ਦੀ ਜਾਣਕਾਰੀ ਆਰਟੀਆਈ ਤਹਿਤ ਪ੍ਰਾਪਤ ਕਰ ਸਕਦੀ ਹੈ। ਸੀਆਈਸੀ ਨੇ ਇਹ ਫੈਸਲਾ ਜੋਧਪੁਰ ਵਿੱਚ ਸੁਣਾਇਆ ਹੈ।

ਜਾਣੋ ਕੀ ਹੈ ਪੂਰਾ ਮਾਮਲਾ ?

ਅੰਗਰੇਜ਼ੀ ਅਖਬਾਰ ਟਾਈਮਜ਼ ਆਫ਼ ਇੰਡੀਆ ਦੇ ਅਨੁਸਾਰ ਜੋਧਪੁਰ ਦੀ ਰਹਿਣ ਵਾਲੀ ਰਹਿਮਤ ਬਾਨੋ ਆਪਣੇ ਪਤੀ ਦੀ ਆਮਦਨੀ ਬਾਰੇ ਜਾਣਨਾ ਚਾਹੁੰਦੀ ਸੀ। ਪਰ ਇਨਕਮ ਟੈਕਸ ਵਿਭਾਗ ਨੇ ਉਸ ਦੀ ਅਪੀਲ ਖਾਰਜ ਕਰ ਦਿੱਤੀ। ਬਾਅਦ ਵਿਚ ਸੀਆਈਸੀ ਨੇ ਇਨਕਮ ਟੈਕਸ ਵਿਭਾਗ ਨੂੰ ਇਹ ਜਾਣਕਾਰੀ 15 ਦਿਨਾਂ ਦੇ ਅੰਦਰ ਦੇਣ ਦੇ ਆਦੇਸ਼ ਦਿੱਤੇ। ਸੀਆਈਸੀ ਨੇ ਵਿਭਾਗ ਦੀਆਂ ਇਨ੍ਹਾਂ ਪਟੀਸ਼ਨਾਂ ਨੂੰ ਵੀ ਰੱਦ ਕਰ ਦਿੱਤਾ ਕਿ ਇਹ ਜਾਣਕਾਰੀ ਆਪਟੀਆਈ ਦੇ ਅਧੀਨ ਨਹੀਂ ਆਉਂਦੀ।
CIC ਨੇ ਕੀ ਕਿਹਾ?

ਆਮਦਨ ਕਰ ਵਿਭਾਗ ਨੇ ਕਿਹਾ ਕਿ ਤੀਜੀ ਧਿਰ ਵੱਲੋਂ ਅਜਿਹੀ ਮੰਗ ਕਰਨਾ ਗੈਰ ਵਾਜਬ ਹੈ। ਕੇਂਦਰੀ ਸੂਚਨਾ ਕਮਿਸ਼ਨ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਸ਼ਿਕਾਇਤਕਰਤਾ ਨੂੰ ਆਰਟੀਆਈ ਦੀ ਤਰੀਕ ਤੋਂ 15 ਦਿਨਾਂ ਦੇ ਅੰਦਰ ਉਪਰੋਕਤ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ। ਇਸ ਦੇ ਨਾਲ ਹੀ, ਆਰਡਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਔਰਤਾਂ ਨੂੰ ਵੀ ਆਪਣੇ ਪਤੀ ਦੀ ਕੁੱਲ ਤਨਖਾਹ ਅਤੇ ਟੈਕਸ ਯੋਗ ਆਮਦਨੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ ਹੈ। ਹਾਲਾਂਕਿ, ਸੂਚਨਾ ਕਮਿਸ਼ਨ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਹੈ ਕਿ ਇਹ ਜਾਣਕਾਰੀ ਕਿਸੇ ਤੀਜੀ ਧਿਰ ਨਾਲ ਸਬੰਧਤ ਹੈ ਅਤੇ ਆਰਟੀਆਈ ਨਿਯਮਾਂ ਤਹਿਤ ਇਹ ਜਾਣਕਾਰੀ ਦੇਣਾ ਗਲਤ ਹੋਵੇਗਾ।
Published by: Ashish Sharma
First published: November 20, 2020, 2:48 PM IST
ਹੋਰ ਪੜ੍ਹੋ
ਅਗਲੀ ਖ਼ਬਰ