ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦੀ ਪੁਲਿਸ ਨੇ ਇੱਥੇ ਪਤਨੀ ਦੇ ਪ੍ਰੇਮੀ ਦੇ ਘਰ 'ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ, ਜਿਸ ਦਾ 4 ਸਾਲ ਪਹਿਲਾਂ ਉਸ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਵੱਲੋਂ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਉਸਦੀ ਪਤਨੀ ਦੇ ਪ੍ਰੇਮੀ ਦੇ ਘਰ ਡੂੰਘੇ ਟੋਏ ਵਿੱਚ ਦੱਬ ਦਿੱਤਾ ਗਿਆ। ਮਾਰੇ ਗਏ ਵਿਅਕਤੀ ਦਾ ਨਾਂ ਚੰਦਰਵੀਰ ਉਰਫ ਪੱਪੂ ਹੈ ਅਤੇ ਉਹ 28 ਸਤੰਬਰ 2018 ਨੂੰ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਥਾਣਾ ਸਿਹਾਣੀ ਗੇਟ ਵਿਖੇ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਨੂੰ ਇਸ ਮਾਮਲੇ ਵਿੱਚ ਪੱਪੂ ਦਾ ਪਤਾ ਲਾਉਣ ਵਿੱਚ ਕੋਈ ਸਫ਼ਲਤਾ ਨਹੀਂ ਮਿਲ ਸਕੀ, ਜਿਸ ਕਰਕੇ ਆਖਰ ਕੇਸ ਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ, ਤਾਜ਼ਾ ਜਾਣਕਾਰੀ ਦੇ ਅਧਾਰ 'ਤੇ, ਪੁਲਿਸ ਦੇ ਸੀਨੀਅਰ ਸੁਪਰਡੈਂਟ ਮੁਨੀਰਾਜ ਨੇ ਹਾਲ ਹੀ ਵਿੱਚ ਆਪਣੀ ਟੀਮ ਨੂੰ ਕੇਸ ਦੁਬਾਰਾ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ। ਪੁਲਿਸ ਨੇ ਦੱਸਿਆ ਕਿ ਪੱਪੂ ਦੀ ਪਤਨੀ ਸਵਿਤਾ ਦਾ ਵਿਆਹ ਤੋਂ ਪਹਿਲਾਂ ਅਰੁਣ ਉਰਫ ਅਨਿਲ ਕੁਮਾਰ ਨਾਲ ਅਫੇਅਰ ਸੀ ਅਤੇ ਇਹ ਵਿਆਹ ਤੋਂ ਬਾਅਦ ਵੀ ਚੱਲਦਾ ਰਿਹਾ। ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਸਵਿਤਾ ਨੇ ਕਿਹਾ ਕਿ ਪੱਪੂ ਨੇ ਉਸ ਨੂੰ ਕਈ ਵਾਰ ਅਰੁਣ ਨਾਲ ਇਤਰਾਜ਼ਯੋਗ ਹਾਲਤ 'ਚ ਫੜਿਆ ਸੀ ਅਤੇ ਇਸ ਲਈ ਉਹ ਉਸ ਦੀ ਕੁੱਟਮਾਰ ਕਰਦਾ ਸੀ।
28 ਸਤੰਬਰ 2018 ਦੀ ਰਾਤ ਨੂੰ ਪੱਪੂ ਨਸ਼ੇ ਦੀ ਹਾਲਤ ਵਿੱਚ ਘਰ ਪਰਤਿਆ ਅਤੇ ਸੌਂ ਗਿਆ। ਇਸ ਤੋਂ ਬਾਅਦ ਸਵਿਤਾ ਨੇ ਅਰੁਣ ਨੂੰ ਆਪਣੇ ਘਰ ਬੁਲਾਇਆ। ਉਸ ਨੇ ਕਥਿਤ ਤੌਰ ’ਤੇ ਪੱਪੂ ਦੇ ਸਿਰ ਵਿੱਚ ਦੇਸੀ ਪਿਸਤੌਲ ਨਾਲ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਪੱਪੂ ਅਤੇ ਸਵਿਤਾ ਦੇ ਤਿੰਨ ਬੱਚਿਆਂ ਵਿੱਚੋਂ ਇੱਕ 12 ਸਾਲ ਦੀ ਲੜਕੀ ਵੀ ਹੈ। ਇਨ੍ਹਾਂ ਬੱਚਿਆਂ ਨੇ ਮੌਕੇ 'ਤੇ ਇਸ ਅਪਰਾਧ ਦਾ ਵਿਰੋਧ ਨਹੀਂ ਕੀਤਾ।
ਵਧੀਕ ਪੁਲਿਸ ਸੁਪਰਡੈਂਟ (ਅਪਰਾਧ) ਦੀਕਸ਼ਾ ਸ਼ਰਮਾ ਨੇ ਦੱਸਿਆ ਕਿ ਅਨਿਲ ਦੇ ਘਰ ਦੇ ਅੰਦਰ 6 ਫੁੱਟ ਡੂੰਘੇ ਟੋਏ ਵਿੱਚੋਂ ਪਿੰਜਰ ਬਰਾਮਦ ਕੀਤਾ ਗਿਆ ਸੀ। ਉਸ ਦੇ ਡੀਐਨਏ ਨਮੂਨੇ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਕਿ ਵਾਰਦਾਤ 'ਚ ਵਰਤੀ ਗਈ ਪਿਸਤੌਲ ਅਤੇ ਟੋਆ ਪੁੱਟਣ ਲਈ ਵਰਤੀ ਗਈ ਕੁਦਾਈ ਬਰਾਮਦ ਕੀਤੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime against women, Crime news, National news, UP Police