ਸਰਕਾਰ ਬੇਸ਼ਕ ਇਜ਼ਾਜਤ ਨਾ ਦੇਵੇ, ਮੈਂ ਜਾਵਾਂਗਾ ਪਾਕਿਸਤਾਨ-ਸਿੱਧੂ

ਕਾਂਗਰਸ ਦੇ ਆਗੂ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਜੇ ਉਸਦੀ ਅਰਜ਼ੀ ਦਾ ਜਵਾਬ ਨਾ ਮਿਲਿਆ ਤਾਂ ਉਹ ਪਾਕਿਸਤਾਨ ਜਾਵੇਗਾ। ਜਵਾਬ ਨਾ ਮਿਲਣ 'ਤੇ ਸਿੱਖ ਸ਼ਰਧਾਲੂ ਦੇ ਤੌਰ 'ਤੇ ਪਾਕਿਸਤਾਨ ਜਾਵੇਗਾ।

News18 Punjab
Updated: November 7, 2019, 6:02 PM IST
ਸਰਕਾਰ ਬੇਸ਼ਕ ਇਜ਼ਾਜਤ ਨਾ ਦੇਵੇ, ਮੈਂ ਜਾਵਾਂਗਾ ਪਾਕਿਸਤਾਨ-ਸਿੱਧੂ
ਸਰਕਾਰ ਬੇਸ਼ਕ ਇਜ਼ਾਜਤ ਨਾ ਦੇਵੇ, ਮੈਂ ਜਾਵਾਂਗਾ ਪਾਕਿਸਤਾਨ-ਸਿੱਧੂ
News18 Punjab
Updated: November 7, 2019, 6:02 PM IST
ਕਾਂਗਰਸ ਦੇ ਆਗੂ ਨਵਜੋਤ ਸਿੱਧੂ ਨੇ ਵਿਦੇਸ਼ ਮੰਤਰਾਲੇ ਨੂੰ ਦੋ-ਟੁੱਕ ਸੁਣਾਈ ਹੈ। ਉਨ੍ਹਾਂ ਕਿਹਾ ਹੈ ਕਿ ਜੇ ਉਸਦੀ ਅਰਜ਼ੀ ਦਾ ਜਵਾਬ ਨਾ ਮਿਲਿਆ ਤਾਂ ਉਹ ਪਾਕਿਸਤਾਨ ਜਾਵੇਗਾ। ਜਵਾਬ ਨਾ ਮਿਲਣ 'ਤੇ ਸਿੱਖ ਸ਼ਰਧਾਲੂ ਦੇ ਤੌਰ 'ਤੇ ਪਾਕਿਸਤਾਨ ਜਾਵੇਗਾ।

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੀ ਫੇਰੀ ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਲਾਂਘੇ ਦਾ ਉਦਘਾਟਨ ਇੱਕ ਇਤਿਹਾਸਕ ਘਟਨਾ ਹੈ ਪਰ ਇੱਕ ਸ਼ਖਸ ਨੂੰ ਮਹੱਤਵ ਦੇਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿੱਜੀ ਤੌਰ ਤੇ ਜਾਣਾ ਹੈ, ਤਾਂ ਪ੍ਰਰਿਕਿਆ ਪੂਰੀ ਕਰੋ। ਸਿੱਧੂ ਸਹੀ ਤਰੀਕੇ ਨਾਲ ਅਪਲਾਈ ਕਰਨ। ਵੈੱਬਸਾਈਟ ਤੇ ਅਪਲਾਈ ਕਰਕੇ ਲੈਣੀ ਹੁੰਦੀ ਹੈ।

Loading...
ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਤੀਜੀ ਵਾਰ ਵਿਦੇਸ਼ ਮੰਤਰਾਲੇ ਤੋਂ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ ਹੈ। ਤੀਜੀ ਵਾਰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਪਾਕਿਸਤਾਨ ਜਾਣਾ ਚਾਹੁੰਦੇ ਹਨ। ਲਾਂਘੇ ਦੇ ਉਦਘਾਟਨ ਸਮਾਗਮ ਮੌਕੇ ਉਹ ਸ਼ਾਮਲ ਹੋਣਾ ਚਾਹੁੰਦੇ ਹਨ। 9 ਨਵੰਬਰ ਤਰੀਕ ਨੂੰ ਪਾਕਿ ਵਾਲੇ ਲਾਂਘੇ ਦਾ ਉਦਘਾਟਨ ਪਾਸੇ ਹੋਣਾ ਹੈ। ਪਾਕਿ ਪੀ.ਐੱਮ ਵੱਲੋਂ ਸਿੱਧੂ ਨੂੰ ਸੱਦਾ ਦਿੱਤਾ ਗਿਆ ਹੈ।  ਚਿੱਠੀ 'ਚ ਸਿੱਧੂ ਨੇ ਲਿਖਿਆ ਹੈ, ''ਵਾਰ-ਵਾਰ ਯਾਦ ਕਰਾਉਣ ਦੇ ਬਾਵਜੂਦ ਵੀ ਤੁਸੀਂ ਜਵਾਬ ਨਹੀਂ ਦਿੱਤਾ ਹੈ ਕਿ ਸਰਕਾਰ ਨੇ ਉਦਘਾਟਨ ਲਈ ਮੈਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਹੈ ਜਾਂ ਨਹੀਂ।''
First published: November 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...