ਹੁਣ 2,000 ਦੇ ਨੋਟ ਵੀ ਹੋਣਗੇ ਬੰਦ!


Updated: January 6, 2019, 11:16 AM IST
ਹੁਣ 2,000 ਦੇ ਨੋਟ ਵੀ ਹੋਣਗੇ ਬੰਦ!

Updated: January 6, 2019, 11:16 AM IST
ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਅਪਣੇ ਟਵੀਟ ਵਿਚ ਕਿਹਾ ਕਿ ਅਨੁਮਾਨਤ ਜਰੂਰਤ ਦੇ ਹਿਸਾਬ ਨਾਲ ਨੋਟਾਂ ਦੀ ਛਪਾਈ ਦੀ ਯੋਜਨਾ ਬਣਾਈ ਜਾਂਦੀ ਹੈ। ਉਨ੍ਹਾਂ ਕਿਹਾ, ਸਿਸਟਮ ਵਿਚ 2,000 ਰੁਪਏ ਦੇ ਨੋਟ ਸਹੀ ਮਾਤਰਾ ਵਿਚ ਹੈ। ਮੁੱਲ ਦੇ ਆਧਾਰ 'ਤੇ ਇਸ ਸਮੇਂ ਜਿੰਨ੍ਹੇ ਨੋਟ ਚਲਣ ਵਿਚ ਮੌਜੂਦ ਹੈ, ਉਨ੍ਹਾਂ ਵਿਚੋਂ 35 ਫ਼ੀਸਦੀ ਨੋਟ 2,000 ਰੁਪਏ ਦੇ ਹੀ ਹਨ।

ਗਰਗ ਨੇ ਕਿਹਾ, ਫ਼ਿਲਹਾਲ ਵਿਚ 2,000 ਰੁਪਏ ਦੇ ਨੋਟਾਂ ਦੀ ਛਪਾਈ ਨੂੰ ਲੈ ਕੇ ਕੋਸਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਸਰਕਾਰ ਨੇ 8 ਨਵੰਬਰ, 2016 ਨੂੰ 500 ਅਤੇ 1,000 ਰੁਪਏ ਦੇਨੋਟਾਂ ਦੇ ਚਲਣ ਨੂੰ ਹਟਾ ਦਿਤਾ ਸੀ। ਉਸ ਤੋਂ ਬਾਦ ਰਿਜ਼ਰਵ ਬੈਂਕ ਨੇ 500 ਦੇ ਨਵੇਂ ਨੋਟ ਦੇ ਨਾਲ 2,000 ਰੁਪਏ ਦੇਵੀ ਨੋਟ ਜਾਰੀ ਕੀਤਾ। ਨਵੰਬਰ 2016 ਵਿਚ 500, 1000 ਰੁਪਏ ਦੇ ਜਿੰਨ੍ਹਾਂ ਨੋਟਾਂ ਨੂੰ ਬੰਦ ਕੀਤਾ ਗਿਆ ਉਸ ਦੌਰਾਨ ਕੁਲ ਮੁਦਰਾ ਚਲਨ ਵਿਚ ਕਰੀਬ 86 ਫ਼ੀਸਦੀ ਹਿੱਸਾ ਸੀ।
First published: January 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ