ਜੇ ਸੜਕਾਂ ਖ਼ਰਾਬ ਮਿਲਦੀਆਂ ਤਾਂ ਉਹ ਸਬੰਧਿਤ ਠੇਕੇਦਾਰ 'ਤੇ ਬੁਲਡੋਜ਼ਰ ਚਲਾਉਣਗੇ: ਗਡਕਰੀ


Updated: December 7, 2018, 10:26 AM IST
ਜੇ ਸੜਕਾਂ ਖ਼ਰਾਬ ਮਿਲਦੀਆਂ ਤਾਂ ਉਹ ਸਬੰਧਿਤ ਠੇਕੇਦਾਰ 'ਤੇ ਬੁਲਡੋਜ਼ਰ ਚਲਾਉਣਗੇ: ਗਡਕਰੀ
ਜੇ ਸੜਕਾਂ ਖ਼ਰਾਬ ਮਿਲਦੀਆਂ ਤਾਂ ਉਹ ਸਬੰਧਿਤ ਠੇਕੇਦਾਰ 'ਤੇ ਬੁਲਡੋਜ਼ਰ ਚਲਾਉਣਗੇ:ਨਿਤਿਨ ਗਡਕਰੀ

Updated: December 7, 2018, 10:26 AM IST
ਜੇਕਰ ਸੜਕਾਂ ਖ਼ਰਾਬ ਮਿਲਦੀਆਂ ਹਨ ਤਾਂ ਠੇਕੇਦਾਰਾਂ ਉੱਤੇ ਬੁਲਡੋਜ਼ਰ ਚਲਾਇਆ ਜਾਵੇਗਾ। ਇਸ ਗੱਲ ਦੀ ਚਿਤਾਵਨੀ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਦਿੱਤੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਸੜਕਾਂ ਖ਼ਰਾਬ ਹਾਲਤ ਵਿੱਚ ਮਿਲਦੀਆਂ ਤਾਂ ਉਹ ਸਬੰਧਿਤ ਠੇਕੇਦਾਰ ਉੱਤੇ ਬੁਲਡੋਜ਼ਰ ਚਲਾਉਣਗੇ। ਉਨ੍ਹਾਂ ਕਿਹਾ ਕਿ ਸੜਕਾਂ ਦੇਸ਼ ਦੀ ਜਾਇਦਾਦ ਹਨ ਅਤੇ ਉਨ੍ਹਾਂ ਦੀ ਗੁਣਵੱਤਾ 'ਚ ਕੋਈ ਸਮਝੌਤਾ ਨਹੀਂ ਹੋਵੇਗਾ।

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਰੀਬ 10 ਲੱਖ ਕਰੋੜ ਦੇ ਵਰਕ ਆਡਰ ਦਿੱਤੇ ਹਨ। ਉਹ ਇੱਕ ਗੱਲ ਮਾਣ ਨਾਲ ਕਹਿ ਸਕਦਾ ਹਾਂ ਕਿ ਹਾਲੇ ਤੱਕ ਕਿਸੇ ਵੀ ਠੇਕੇਦਾਰ ਨੂੰ ਆਡਰ ਮੰਗਣ ਲਈ ਮੇਰੇ ਦਿੱਲੀ ਆਫ਼ਿਸ ਵਿੱਚ ਨਹੀਂ ਆਉਣਾ ਪਿਆ। ਇਹ ਗੱਲ ਦਾ ਦਾਅਵਾ ਉਹ ਮਾਣ ਨਾਲ ਕਰ ਸਕਦੇ ਹਨ ਪਰ ਇੱਕ ਗੱਲ ਹੋਰ ਵੀ ਹੈ ਕਿ ਜਿਸ ਨੂੰ ਬੋਲਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਹੈ, ਉਸ ਨੇ ਵੱਡੇ-ਵੱਡੇ ਠੇਕੇਦਾਰਾਂ ਨੂੰ ਕਿਹਾ ਕਿ ਜੇਕਰ ਸੜਕ ਖ਼ਰਾਬ ਹੋਈ ਤਾਂ ਬੁਲਡੋਜ਼ਰ ਥੱਲੇ ਦੇ ਦੇਵਾਂਗਾ।

ਉਨ੍ਹਾਂ ਨੇ ਕਿਹਾ ਕਿ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਨੂੰ ਵੇਨਿਸ ਏਅਰਪੋਰਟ ਦੀ ਤਰਜ਼ 'ਤੇ ਸੜਕਾਂ ਤੋਂ ਇਲਾਵਾ ਜਲ ਮਾਰਗਾਂ ਨਾਲ ਜੋੜਿਆ ਜਾਵੇਗਾ। ਇਨ੍ਹਾਂ ਜਲ ਮਾਰਗਾਂ ਦੀ ਵਰਤੋਂ ਨਾਲ ਲੋਕ 20 ਮਿੰਟ ਵਿੱਚ ਹਵਾਈ ਅੱਡੇ ਤੱਕ ਪਹੁੰਚ ਸਕਣਗੇ।

ਹਾਲਾਂਕਿ ਕੇਂਦਰੀ ਮੰਤਰੀ ਨੇ ਵਾਤਾਵਰਨ ਵਾਦੀਆਂ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਹਾ ਕਿ ਬੇਹੱਦ ਹੀ ਸੂਖਮ ਗਿਣਤੀ ਵਿੱਚ ਇਹ ਲੋਕ ਪੀਆਈਐਲ ਦੇ ਜਰੀਏ ਰੁਕਾਵਟ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ' ਜਦੋਂ ਉਹ ਮੁੰਬਈ ਵਿੱਚ ਮੰਤਰੀ ਸੀ ਤਾਂ ਅਦਾਲਤ ਵਿੱਚ ਇਸ ਪ੍ਰੋਜੈਕਟ ਦੇ ਖ਼ਿਲਾਫ਼ 100 ਤੋਂ ਜ਼ਿਆਦਾ ਪਟੀਸ਼ਨਾਂ ਦਾਖਲ ਹੋਈਆਂ ਸਨ। ਮੈਂ ਵਾਤਾਵਰਨ ਦੇ ਮੁੱਦੇ ਉੱਤੇ ਸਮਝੌਤਾ ਨਹੀਂ ਕਰਨ ਜਾ ਰਿਹਾ। ਮੇਰੇ ਕੋਲ ਕਈ ਵਿਭਾਗ ਹਨ। ਜਿਹੜੇ ਵਾਤਾਵਰਨ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਣ ਲਈ ਰਾਹ ਕੱਢਣ ਵਿੱਚ ਸਮਰੱਥ ਹਨ ਪਰ ਜਨਹਿਤ ਪਟੀਸ਼ਨਾਂ ਕਾਰਨ ਦੇਰੀ ਹੁੰਦੀ ਹੈ।'
First published: December 7, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...