ਸ਼ਰਦ ਪਵਾਰ ਹੋਣਗੇ ਵਿਰੋਧੀ ਧਿਰਾਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ? ਰਾਹੁਲ-ਸੋਨੀਆ ਨਾਲ ਮੁਲਾਕਾਤ 'ਚ ਪ੍ਰਸ਼ਾਂਤ ਕਿਸ਼ੋਰ ਨੇ ਰੱਖੀ ਗੱਲ

News18 Punjabi | News18 Punjab
Updated: July 14, 2021, 12:41 PM IST
share image
ਸ਼ਰਦ ਪਵਾਰ ਹੋਣਗੇ ਵਿਰੋਧੀ ਧਿਰਾਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ? ਰਾਹੁਲ-ਸੋਨੀਆ ਨਾਲ ਮੁਲਾਕਾਤ 'ਚ ਪ੍ਰਸ਼ਾਂਤ ਕਿਸ਼ੋਰ ਨੇ ਰੱਖੀ ਗੱਲ
ਸ਼ਰਦ ਪਵਾਰ ਹੋਣਗੇ ਵਿਰੋਧੀ ਧਿਰਾਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ? ਰਾਹੁਲ-ਸੋਨੀਆ ਨਾਲ ਮੁਲਾਕਾਤ 'ਚ ਪ੍ਰਸ਼ਾਂਤ ਕਿਸ਼ੋਰ ਨੇ ਰੱਖੀ ਗੱਲ

  • Share this:
  • Facebook share img
  • Twitter share img
  • Linkedin share img
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਅਤੇ ਗਾਂਧੀ ਪਰਿਵਾਰ ਦਰਮਿਆਨ ਮੰਗਲਵਾਰ ਨੂੰ ਹੋਈ ਮੁਲਾਕਾਤ ਬਾਰੇ ਨਵੀਂ ਗੱਲ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਖਬਰ ਆਈ ਹੈ ਕਿ ਬੈਠਕ ਦੌਰਾਨ ਰਾਜਾਂ ਦੀਆਂ ਚੋਣਾਂ ਨਹੀਂ, ਬਲਕਿ ਅਗਾਮੀ ਰਾਸ਼ਟਰਪਤੀ ਚੋਣ ਬਾਰੇ ਚਰਚਾ ਕੀਤੀ ਗਈ।

ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਵਜੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦਾ ਨਾਮ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਹਾਲ ਹੀ ਵਿਚ ਕਿਸ਼ੋਰ ਨੇ ਪਵਾਰ ਨਾਲ ਦੋ ਵਾਰ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਸੀ। ਉਸ ਸਮੇਂ ਅਜਿਹੇ ਕਿਆਸ ਲਗਾਏ ਜਾ ਰਹੇ ਸਨ ਕਿ ਦੇਸ਼ ਦੀਆਂ ਵਿਰੋਧੀ ਪਾਰਟੀਆਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਨਵੇਂ ਸਿਆਸੀ ਸਮੀਕਰਨ ਜਾਂ ਤੀਜੇ ਮੋਰਚੇ ਦੀ ਤਿਆਰੀ ਕਰ ਰਹੀਆਂ ਹਨ।

ਮੰਗਲਵਾਰ ਨੂੰ ਕਿਸ਼ੋਰ ਨੇ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਨਾਲ ਰਾਜਧਾਨੀ ਦਿੱਲੀ ਵਿੱਚ ਮੁਲਾਕਾਤ ਕੀਤੀ। ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਵੀ ਇਸ ਬੈਠਕ ਵਿਚ ਵਰਚੁਅਲ ਸ਼ਾਮਲ ਹੋਏ। ਉਦੋਂ ਕਿਹਾ ਜਾ ਰਿਹਾ ਸੀ ਕਿ ਇਹ ਮੀਟਿੰਗ ਪੰਜਾਬ ਕਾਂਗਰਸ ਵਿਚ ਕਲੇਸ਼ ਜਾਂ ਅਗਾਮੀ ਵਿਧਾਨ ਸਭਾ ਚੋਣਾਂ ਬਾਰੇ ਕੀਤੀ ਗਈ ਸੀ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਇਸ ਬੈਠਕ ਦੇ ਜ਼ਰੀਏ ਕਾਂਗਰਸ ਨੇ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਰਾਹੁਲ ਅਤੇ ਕਿਸ਼ੋਰ ਦੀ ਮੁਲਾਕਾਤ ਸਾਲ 2017 ਦੀਆਂ ਉੱਤਰ ਪ੍ਰਦੇਸ਼ ਚੋਣਾਂ ਵਿੱਚ ਕਾਂਗਰਸ ਦੇ ਅਸਫਲ ਰਹਿਣ ਤੋਂ ਪੰਜ ਸਾਲ ਬਾਅਦ ਹੋਈ ਹੈ। ਇਸ ਪ੍ਰਸੰਗ ਵਿਚ ਮੀਟਿੰਗ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
Published by: Gurwinder Singh
First published: July 14, 2021, 12:39 PM IST
ਹੋਰ ਪੜ੍ਹੋ
ਅਗਲੀ ਖ਼ਬਰ