Home /News /national /

ਪਤਨੀਆਂ ਤੋਂ ਪ੍ਰੇਸ਼ਾਨ ਪਤੀਆਂ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ, ਪੁਰਸ਼ ਕਮਿਸ਼ਨ ਬਣਾਉਣ ਦੀ ਮੰਗ

ਪਤਨੀਆਂ ਤੋਂ ਪ੍ਰੇਸ਼ਾਨ ਪਤੀਆਂ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ, ਪੁਰਸ਼ ਕਮਿਸ਼ਨ ਬਣਾਉਣ ਦੀ ਮੰਗ

ਸੁਪਰੀਮ ਕੋਰਟ (File Photo)

ਸੁਪਰੀਮ ਕੋਰਟ (File Photo)

ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ 81,063 ਵਿਆਹੁਤਾ ਪੁਰਸ਼ਾਂ ਨੇ ਖੁਦਕੁਸ਼ੀ ਕੀਤੀ ਹੈ, ਜਦਕਿ 28,680 ਵਿਆਹੁਤਾ ਔਰਤਾਂ ਸਨ। ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ 'ਚ ਕਿਹਾ ਗਿਆ ਹੈ, ‘'ਸਾਲ 2021 'ਚ ਕਰੀਬ 33.2 ਫੀਸਦੀ ਪੁਰਸ਼ਾਂ ਨੇ ਪਰਿਵਾਰਕ ਸਮੱਸਿਆਵਾਂ ਕਾਰਨ ਅਤੇ 4.8 ਫੀਸਦੀ ਨੇ ਵਿਆਹੁਤਾ ਕਾਰਨਾਂ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।’

ਹੋਰ ਪੜ੍ਹੋ ...
  • Share this:

ਮਹਿਲਾਵਾਂ ਦੀ ਤਰਜ਼ ਉਤੇ ਪੁਰਸ਼ ਕਮਿਸ਼ਨ ਬਣਾਉਣ ਲਈ ਸੁਪਰੀਮ ਕੋਰਟ (Supreme Court) 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਦੱਸ ਦਈਏ ਕਿ ਇਹ ਪਟੀਸ਼ਨ ਘਰੇਲੂ ਹਿੰਸਾ ਦੇ ਸ਼ਿਕਾਰ ਵਿਆਹੁਤਾ ਪੁਰਸ਼ਾਂ ਵੱਲੋਂ ਖੁਦਕੁਸ਼ੀਆਂ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ਾਂ ਅਤੇ 'ਰਾਸ਼ਟਰੀ ਪੁਰਸ਼ ਕਮਿਸ਼ਨ' ਦੇ ਗਠਨ ਦੀ ਮੰਗ ਨੂੰ ਲੈ ਕੇ ਦਾਇਰ ਕੀਤੀ ਗਈ ਹੈ।

ਵਕੀਲ ਮਹੇਸ਼ ਕੁਮਾਰ ਤਿਵਾੜੀ ਵੱਲੋਂ ਦਾਇਰ ਪਟੀਸ਼ਨ ਵਿਚ ਦੇਸ਼ ਵਿਚ ਦੁਰਘਟਨਾ ਵਿਚ ਹੋਈਆਂ ਮੌਤਾਂ ਬਾਰੇ 2021 ਵਿਚ ਪ੍ਰਕਾਸ਼ਿਤ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਸਾਲ ਦੇਸ਼ ਭਰ ਵਿਚ 1,64,033 ਲੋਕਾਂ ਨੇ ਖ਼ੁਦਕੁਸ਼ੀ ਕੀਤੀ।

ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ 81,063 ਵਿਆਹੁਤਾ ਪੁਰਸ਼ਾਂ ਨੇ ਖੁਦਕੁਸ਼ੀ ਕੀਤੀ ਹੈ, ਜਦਕਿ 28,680 ਵਿਆਹੁਤਾ ਔਰਤਾਂ ਸਨ। ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਾਲ 2021 'ਚ ਕਰੀਬ 33.2 ਫੀਸਦੀ ਪੁਰਸ਼ਾਂ ਨੇ ਪਰਿਵਾਰਕ ਸਮੱਸਿਆਵਾਂ ਕਾਰਨ ਅਤੇ 4.8 ਫੀਸਦੀ ਨੇ ਵਿਆਹੁਤਾ ਕਾਰਨਾਂ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪਟੀਸ਼ਨ ਵਿਚ ਵਿਆਹੁਤਾ ਪੁਰਸ਼ਾਂ ਵੱਲੋਂ ਖੁਦਕੁਸ਼ੀਆਂ ਨਾਲ ਨਜਿੱਠਣ ਤੇ ਘਰੇਲੂ ਹਿੰਸਾ ਦੇ ਸ਼ਿਕਾਰ ਮਰਦਾਂ ਦੀਆਂ ਸ਼ਿਕਾਇਤਾਂ ਨਾਲ ਉਤੇ ਕਾਰਵਾਈ ਕਰਨ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਗਈ ਹੈ। ਮਹਿਲਾਵਾਂ ਦੀ ਤਰਜ਼ ਉਤੇ ਪੁਰਸ਼ ਕਮਿਸ਼ਨ ਬਣਾਉਣ ਦੀ ਮੰਗ ਰੱਖੀ ਗਈ ਹੈ।

Published by:Gurwinder Singh
First published:

Tags: Supreme Court